13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਲੱਖ ਦਾਤਾ ਦੰਗਲ ਕਮੇਟੀ ਦਾਸ ਨੇ 47ਵਾਂ ਕੁਸ਼ਤੀ ਦੰਗਲ ਕਰਵਾਇਆ

Ad Position 21
repet_subhas-goyals [Copy P29]
ਕੁਸ਼ਤੀ ਦੰਗਲ ਦੌਰਾਨ ਵੱਡੀ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਸੋਸ਼ਲ ਵੈੱਲਫੇਅਰ ਕਮੇਟੀ ਦੇ ਚੇਅਰਮੈਨ ਪ੍ਰਦੀਪ ਕੌਂਸਲਰ, ਕਾਂਗਰਸੀ ਦੀਪਕ ਨੰਦਾ, ਐਡਵੋਕੇਟ ਅਸ਼ੋਕ ਮਨੋਚਾ ਅਤੇ ਦੰਗਲ ਦੇ ਮੁੱਖ ਪ੍ਰਬੰਧਕ ਦਰਸ਼ਨ ਸਿੰਘ ਢਿੱਲੋਂ | <br/> 23-11-2025
ਨੰਗਲ, 22 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਲੱਖ ਦਾਤਾ ਦੰਗਲ ਕਮੇਟੀ, ਪਿੰਡ ਬਾਸ ਵਲੋਂ ਆਯੋਜਿਤ 47ਵਾਂ ਸਾਲਾਨਾ ਕੁਸ਼ਤੀ ਦੰਗਲ ਨੰਬਰਦਾਰ ਦਰਸ਼ਨ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਇਆ | ਝੰਡੀ ਦੀ ਕੁਸ਼ਤੀ ਸ਼ੁਰੂ ਕਰਾਉਣ ਲਈ ਬਤੌਰ ਮੁੱਖ ਮਹਿਮਾਨ ਕੌਂਸਲਰ ਦੀਪਕ ਨੰਦਾ ਤੇ ਸਮਾਜ ਭਲਾਈ ਕਮੇਟੀ ਦੇ ਚੇਅਰਮੈਨ ਪ੍ਰਦੀਪ ਉੱਭੀ ਵਲੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵਕ ਐਡਵੋਕੇਟ ਅਸ਼ੋਕ ਮਨੋਚਾ ਪਹੁੰਚੇ | ਕੁਸ਼ਤੀ ਦੰਗਲ 'ਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਇਲਾਵਾ ਅਤੇ ਵਿਦੇਸ਼ਾਂ ਤੋਂ ਵੀ ਚੋਟੀ ਦੇ ਪਹਿਲਵਾਨਾਂ ਨੇ ਹਿੱਸਾ ਲਿਆ | ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦਰਸ਼ਨ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਝੰਡੀ ਕੁਸ਼ਤੀ ਮੁਕਾਬਲੇ ਵਿਚ ਈਰਾਨ ਤੋਂ ਵਿਸ਼ੇਸ਼ ਤੌਰ 'ਤੇ ਆਏ ਹਾਮਿਦ ਪਹਿਲਵਾਨ ਨੂੰ ਮਲੇਰਕੋਟਲਾ ਦੇ ਰਜ਼ਾਕ ਪਹਿਲਵਾਨ ਨੇ ਹਰਾ ਕੇ 115,000 ਰੁਪਏ ਦਾ ਇਨਾਮ ਜਿੱਤਿਆ | ਕੁਸ਼ਤੀ ਮੁਕਾਬਲੇ 'ਚ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ ਅਤੇ ਹੋਰ ਰਾਜਾਂ ਦੇ ਲਗਪਗ 250 ਪਹਿਲਵਾਨਾਂ ਨੇ ਹਿੱਸਾ ਲਿਆ | ਮੁੱਖ ਮਹਿਮਾਨ ਊਬੀ ਨੇ ਇਸ ਕੁਸ਼ਤੀ ਦੰਗਲ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜੋਕੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਪੁਰਾਤਨ ਖੇਡਾਂ 'ਚ ਦਿਲਚਸਪੀ ਵਧਾਉਣ ਲਈ ਅਜਿਹੇ ਖੇਡ ਮੇਲਿਆਂ ਦਾ ਆਯੋਜਨ ਬਹੁਤ ਜ਼ਰੂਰੀ ਹੈ | ਇਸ ਮੌਕੇ ਸਮਾਜਿਕ ਸੰਗਠਨ ਸਮਾਜ ਭਲਾਈ ਕਮੇਟੀ ਵਲੋਂ ਦਰਸ਼ਨ ਸਿੰਘ ਢਿੱਲੋਂ ਤੇ ਉਨ੍ਹਾਂ ਦੀ ਪਤਨੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਨਿਊਜ਼ੀਲੈਂਡ ਤੋਂ ਜੁਝਾਰ ਸਿੰਘ ਮੰਡੇਰ ਦੇ ਪੁੱਤਰ ਰਵਿੰਦਰ ਸਿੰਘ ਮੰਡੇਰ ਨੇ ਵਿਸ਼ੇਸ਼ ਯੋਗਦਾਨ ਪਾਇਆ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਚੇਅਰਮੈਨ ਐਡਵੋਕੇਟ ਅਸ਼ੋਕ ਮਨੋਚਾ, ਸਰਪੰਚ ਗੁਲਸ਼ਨ ਕੁਮਾਰ ਕਲਸੇੜਾ, ਸਰਪੰਚ ਰਾਮ ਦੁਲਾਰੀ ਬਾਸ, ਪੰਚ ਅਨੀਤਾ ਰਾਣੀ, ਮੋਹਨ ਲਾਲ ਬਾਲੀ, ਸ਼ਿਵ ਕੁਮਾਰ ਬੈਂਸ, ਰਾਜ ਕੁਮਾਰ ਬਾਲੀ, ਅਤੁੱਲ ਨੰਦਾ, ਰਵੀ ਸ਼ਰਮਾ, ਸੁਖਚੈਨ ਬੋਹਤ ਕਮਾਂਡੋ, ਮੋਤੀ ਲਾਲ ਬਾਲੀ, ਬੁੱਧ ਦੇਵ, ਓ. ਕੇ. ਠਾਣੇਦਾਰ ਸੇਵਾਮੁਕਤ, ਬਾਪੂ ਠਾਕੁਰ ਸਿੰਘ, ਰਾਮ ਦੁਬੇਟਾ, ਪਰਵੀਨ ਦਿਵੇਦੀ, ਕਮਲ ਦੇਵ ਦਿਵੇਦੀ ਐਸ. ਡੀ. ਓ., ਜਤਿੰਦਰਪਾਲ ਸਿੰਘ ਢਿੱਲੋਂ, ਗੁਰਦਿੱਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹਾਰਾਜ ਭੂਰੀ ਵਾਲੇ ਕਾਲਜ/ਸਕੂਲ ਟਿੱਬਾ ਨੰਗਲ ਵਿਖੇ ਦੋ ਰੋਜ਼ਾ ਅਥਲੈਟਿਕਸ ਮੀਟ ਸਮਾਪਤ ਅਗਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਲਗਾਏ ਕੈਂਪ ਦੇ ਦੂਜੇ ਦਿਨ 450 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
Ad Position 24