13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਹਾਰਾਜ ਭੂਰੀ ਵਾਲੇ ਕਾਲਜ/ਸਕੂਲ ਟਿੱਬਾ ਨੰਗਲ ਵਿਖੇ ਦੋ ਰੋਜ਼ਾ ਅਥਲੈਟਿਕਸ ਮੀਟ ਸਮਾਪਤ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਨੂਰਪੁਰ ਬੇਦੀ, 22 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਮਹਾਰਾਜ ਭੂਰੀ ਵਾਲੇ ਸੀਨੀਅਰ ਸੈਕੰਡਰੀ ਕਾਲਜ ਤੇ ਸਕੂਲ ਵਿਖੇ ਟਿੱਬਾ ਨੰਗਲ ਵਿਖੇ ਕਰਵਾਈ ਦੋ ਰੋਜ਼ਾ 23ਵੀਂ ਸਲਾਨਾ ਅਥਲੈਟਿਕਸ ਮੀਟ ਸ਼ਾਨਦਾਰ ਢੰਗ ਨਾਲ ਸਮਾਪਤ ਹੋ ਗਈ | ਉਦਘਾਟਨੀ ਸਮਾਰੋਹ ਦੌਰਾਨ ਕੈਪਟਨ ਗੁਰਚਰਨ ਸਿੰਘ ਮੁੱਖ ਮਹਿਮਾਨ ਜਦਕਿ ਸਮਾਪਤੀ ਸਮਾਰੋਹ ਸਮੇਂ ਪਿ੍ੰਸੀਪਲ ਮਨਜੀਤ ਕੌਰ ਤੇ ਪਿ੍ੰ. ਨਿਸ਼ਾ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ | ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਵੀ ਵਿਸ਼ੇਸ਼ ਮਹੱਤਵ ਹੈ ਜਿਸ ਲਈ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੀ ਰੁਚੀ ਲੈਣੀ ਚਾਹੀਦੀ ਹੈ | ਪਿ੍ੰ. ਨਿਸ਼ਾ ਸ਼ਰਮਾ ਤੇ ਵਾਈਸ ਪਿ੍ੰ. ਜਸਵਿੰਦਰ ਸਿੰਘ ਨੇ ਦੱਸਿਆ ਕਿ ਚਨਾਬ ਹਾਊਸ ਦੀ ਨਰਿੰਦਰ ਕੌਰ ਬੀ. ਏ. ਫਾਈਨਲ ਨੂੰ ਬੈਸਟ ਅਥਲੀਟ, ਬਿਆਸ ਹਾਊਸ ਦੀ ਜਸਪ੍ਰੀਤ ਕੌਰ ਪਲੱਸ ਟੂ ਸਾਇੰਸ ਨੇ ਬੈਸਟ ਅਥਲੀਟ, ਸਤਲੁਜ ਹਾਊਸ ਦੀ ਰਿਸ਼ਵ ਪਲੱਸ ਟੂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਬੈਸਟ ਅਥਲੀਟ ਦਾ ਖਿਤਾਬ ਹਾਸਿਲ ਕੀਤਾ | ਇਸ ਦੌਰਾਨ ਸਤਲੁਜ ਹਾਊਸ ਓਵਰਆਲ ਪਹਿਲੇ ਨੰਬਰ, ਬਿਆਸ ਹਾਊਸ ਦੂਜੇ ਨੰਬਰ ਤੇ ਚਨਾਬ ਹਾਊਸ ਤੀਜੇ ਨੰਬਰ 'ਤੇ ਰਿਹਾ, ਜਿਨ੍ਹਾਂ ਨੂੰ ਮੁੱਖ ਮਹਿਮਾਨ ਵਜੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਪੋਰਟਸ ਅਧਿਆਪਕ ਤਜਿੰਦਰ ਸ਼ਾਹ, ਮਨਪ੍ਰੀਤ ਕੌਰ, ਸਤਨਾਮ ਸਿੰਘ, ਹਰਵਿੰਦਰ ਸਿੰਘ, ਹਰਪਾਲ ਸਿੰਘ, ਕੁਲਵਿੰਦਰ ਸਿੰਘ, ਜਤਿੰਦਰ ਕੌਰ, ਕੁਲਵਿੰਦਰ ਕੌਰ, ਮੀਨਾ ਸ਼ਰਮਾ, ਰਜਨੀ ਬਾਲਾ, ਕਮਲਜੀਤ ਕੌਰ, ਅਮਨਦੀਪ ਕੌਰ, ਅਮਨਪ੍ਰੀਤ ਕੌਰ, ਮਨਮੀਤ ਕੌਰ, ਨਰਿੰਦਰ ਦੇਵੀ, ਹਰਜੋਤ ਕੌਰ, ਹਿਮਾਨੀ, ਦੀਕਸ਼ਾ, ਸਿਮਰਨ, ਸੰਜਨਾ, ਸਪਨਾ, ਜੋਤੀ ਰਾਣੀ, ਸੁਨੀਤਾ ਸਮੇਤ ਸਕੂਲ ਤੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਬਾਲੇਵਾਲ ਵਿਖੇ ਇਸ਼ੂਪਾਲ ਚੌਧਰੀ ਵਲੋਂ ਲੋਕਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਲੱਖ ਦਾਤਾ ਦੰਗਲ ਕਮੇਟੀ ਦਾਸ ਨੇ 47ਵਾਂ ਕੁਸ਼ਤੀ ਦੰਗਲ ਕਰਵਾਇਆ
Ad Position 24