13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬੀ. ਬੀ. ਐਮ. ਬੀ. ਵਲੋਂ ਵਿਸ਼ਵਕਰਮਾ ਜੈਅੰਤੀ ਮਨਾਉਂਦਿਆਂ ਲਗਾਇਆ ਵਿਸ਼ਾਲ ਭੰਡਾਰਾ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਨੰਗਲ, 22 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਬੀ. ਬੀ. ਐਮ. ਬੀ. ਦੇ ਮੁਰੰਮਤ ਵਿਭਾਗ ਵਲੋਂ ਵਿਸ਼ਵਕਰਮਾ ਜੈਅੰਤੀ ਮਨਾਈ ਗਈ ਅਤੇ ਵਿਸ਼ਾਲ ਆਯੋਜਨ ਕੀਤਾ | ਇਸ ਮੌਕੇ ਬੀ. ਬੀ. ਐਮ. ਬੀ. ਦੇ ਉੱਚ ਅਧਿਕਾਰੀਆਂ ਵਲੋਂ ਸ਼ਰਧਾ ਨਾਲ ਹਵਨ ਪਾਇਆ ਤੇ ਬੀ. ਬੀ. ਐਮ. ਬੀ. ਅਤੇ ਕਰਮਚਾਰੀਆਂ ਤੋਂ ਇਲਾਵਾ ਨੰਗਲ ਸ਼ਹਿਰ ਤੇ ਸਮੁੱਚੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਤਰੱਕੀ ਦੀ ਕਾਮਨਾ ਕੀਤੀ | ਪ੍ਰਬੰਧਕਾਂ ਨੇ ਦੱਸਿਆ ਕਿ ਵਿਸ਼ਵਕਰਮਾ ਜੈਅੰਤੀ ਕਿਰਤ, ਤਕਨਾਲੋਜੀ ਤੇ ਕਾਰੀਗਰੀ ਦਾ ਸਨਮਾਨ ਕਰਨ ਵਾਲਾ ਤਿਉਹਾਰ ਹੈ ਤੇ ਇਸ ਦਾ ਉਦੇਸ਼ ਸਮਾਜ 'ਚ ਏਕਤਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ | ਉਨ੍ਹਾਂ ਨੇ ਇਸ ਧਾਰਮਿਕ ਸਮਾਗਮ 'ਚ ਹਿੱਸਾ ਲੈਣ ਲਈ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ | ਇਸ ਮੌਕੇ ਐਸ. ਈ. ਹਰਜੋਤ ਸਿੰਘ ਵਾਲੀਆ, ਐਸ. ਈ. ਸੁਰੇਸ਼ ਮਾਨ, ਐਕਸੀਐਨ ਸੁਰਿੰਦਰ ਧੀਮਾਨ, ਐਸ. ਡੀ. ਓ. ਚਮਨ ਲਾਲ, ਐਸ. ਡੀ. ਓ. ਸਤਵਿੰਦਰ ਸਿੰਘ ਕੰਗ, ਹਰਵਿੰਦਰ ਸਿੰਘ, ਜਗਤਾਰ ਸਿੰਘ, ਕਸ਼ਮੀਰੀ ਲਾਲ, ਮਨੋਜ ਕੁਮਾਰ, ਸੰਜੇ ਕੁਮਾਰ, ਕੁਲਦੀਪ ਕੁਮਾਰ, ਅੰਮਿ੍ਤ ਪਾਲ, ਜਗਜੀਵਨ ਪ੍ਰਸਾਦ, ਸੰਜੀਵ ਕੁਮਾਰ, ਸੰਨੀ, ਜਸਪਾਲ ਸਿੰਘ, ਪਰਮਿੰਦਰ ਕੁਮਾਰ, ਪਰਮਜੀਤ ਸਿੰਘ, ਅੰਕੁਰ ਸ਼ਰਮਾ, ਬਲਵਿੰਦਰ ਕੁਮਾਰ, ਆਸ਼ੀਸ਼ ਕੁਮਾਰ ਗੋਗੂ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੇਖ ਮੁਕਾਬਲੇ 'ਚ ਹਾਫ਼ਿਜ਼ਾਬਾਦ ਸਕੂਲ ਨੇ ਮਾਰੀ ਮੱਲ ਅਗਲੀ ਖ਼ਬਰ ਸ਼ਹੀਦੀ ਨਗਰ ਕੀਰਤਨ ਦਾ ਸ੍ਰੀ ਚਮਕੌਰ ਸਾਹਿਬ ਪੁੱਜਣ 'ਤੇ ਸਵਾਗਤ, ਫੁੱਲਾਂ ਦੀ ਕੀਤੀ ਵਰਖਾ
Ad Position 24