13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਲੇਖ ਮੁਕਾਬਲੇ 'ਚ ਹਾਫ਼ਿਜ਼ਾਬਾਦ ਸਕੂਲ ਨੇ ਮਾਰੀ ਮੱਲ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਬੇਲਾ, 22 ਨਵੰਬਰ (ਮਨਜੀਤ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫ਼ਿਜ਼ਾਬਾਦ ਦੇ ਵਿਦਿਆਰਥੀ ਨੇ ਪੰਜਾਬ ਰਾਜ ਡੇਅਰੀ ਵਿਕਾਸ ਬੋਰਡ ਵਲੋਂ ਕਰਵਾਈ ਲੇਖ ਲਿਖਣ ਪ੍ਰਤੀਯੋਗਤਾ 'ਚ ਸ਼ਾਨਦਾਰ ਮੱਲ ਮਾਰੀ ਹੈ | ਇਸ ਸੰਬੰਧੀ ਸਕੂਲ ਮੁਖੀ ਲੈਕਚਰਾਰ ਸੁਖਦੇਵ ਸਿੰਘ ਪੰਜਰੁੱਖਾ ਨੇ ਦੱਸਿਆ ਕਿ ਪੰਜਾਬ ਰਾਜ ਡੇਅਰੀ ਵਿਕਾਸ ਬੋਰਡ ਵਲੋਂ 'ਸਿਹਤ ਤੇ ਖ਼ੁਸ਼ਹਾਲੀ ਲਈ ਦੁੱਧ' ਵਿਸ਼ੇ 'ਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ ਸਨ | ਮੁਕਾਬਲੇ 'ਚ ਲੈਕਚਰਾਰ ਸੁਖਦੇਵ ਸਿੰਘ ਦੀ ਅਗਵਾਈ 'ਚ ਤਿੰਨ ਵਿਦਿਆਰਥੀਆਂ ਜਸ਼ਨਪ੍ਰੀਤ ਸਿੰਘ, ਸੁਖਵੀਰ ਸਿੰਘ ਤੇ ਤਰਨਪ੍ਰੀਤ ਕੌਰ ਨੇ ਭਾਗ ਲਿਆ | ਮੁਕਾਬਲੇ 'ਚ ਸੁਖਵੀਰ ਸਿੰਘ ਨੇ ਦੂਜੀ ਪੁਜ਼ੀਸ਼ਨ ਪ੍ਰਾਪਤ ਕਰਕੇ ਦੋ ਹਜ਼ਾਰ ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ | ਲੇਖ ਮੁਕਾਬਲੇ 'ਚ ਭਾਗ ਲੈਣ ਵਾਲੇ ਤਿੰਨੇ ਵਿਦਿਆਰਥੀ ਨੇ ਆਪਣੀ ਗਾਈਡ ਅਧਿਆਪਕ ਸਮੇਤ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵਿਖੇ ਪੰਜਾਬ ਰਾਜ ਡੇਅਰੀ ਵਿਕਾਸ ਬੋਰਡ ਵਲੋਂ ਆਯੋਜਿਤ ਇਕ ਵਿਸ਼ੇਸ਼ ਸੈਮੀਨਾਰ ਵਿਚ ਵੀ ਭਾਗ ਲਿਆ ਭਾਗ ਲਿਆ | ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਖੇਤੀਬਾੜੀ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੁਆਰਾ ਕੀਤੀ ਗਈ | ਅੱਜ ਸਵੇਰ ਦੀ ਸਭਾ 'ਚ ਜਿੱਤ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੁਖੀ ਤੇ ਸਮੁੱਚੇ ਸਟਾਫ਼ ਮੈਂਬਰਾਂ ਵਲੋਂ ਸਨਮਾਨਿਤ ਕੀਤਾ | ਇਸ ਮੌਕੇ ਲੈਕਚਰਾਰ ਸਰਬਜੀਤ ਸਿੰਘ, ਸ੍ਰੀਮਤੀ ਨਿਸ਼ਾ ਰਾਣੀ, ਸ੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਅਨੁਪਮ ਵਰਮਾ, ਅਮਰਦੀਪ ਕੌਰ, ਬਬੀਤਾ, ਹਰਮਨਦੀਪ ਸਿੰਘ, ਹਰਪ੍ਰੀਤ ਸਿੰਘ, ਹਰਸਿਮਰਤ ਸਿੰਘ, ਗੁਰਦੀਪ ਸਿੰਘ, ਸੂਬੇਦਾਰ ਰਾਮਨਾਥ ਤੇ ਜੰਗੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਰੂਪਨਗਰ ਵਲੋਂ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ਲਗਾਇਆ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ ਬੀ. ਬੀ. ਐਮ. ਬੀ. ਵਲੋਂ ਵਿਸ਼ਵਕਰਮਾ ਜੈਅੰਤੀ ਮਨਾਉਂਦਿਆਂ ਲਗਾਇਆ ਵਿਸ਼ਾਲ ਭੰਡਾਰਾ
Ad Position 24