13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਜਨਮ ਦਿਨ ਮੁਬਾਰਕ ਮਨਸੀਰਤ ਕੌਰ ਪਿਤਾ: ਸਿਕੰਦਰ ਸਿੰਘ ਮਾਤਾ: ਗੁਰਪ੍ਰੀਤ ਕੌਰ ਵਾਸੀ : ਸਦਾਬਰਤ, ਰੂਪਨਗਰ ਲਾਇਨਜ਼ ਕਲੱਬ ਦੇ ਪ੍ਰਧਾਨ ਤਲਵਾੜ ਦਾ ਤਾਜਪੋਸ਼ੀ ਸਮਾਗਮ ਯਾਦਗਾਰੀ ਹੋ ਨਿੱਬੜਿਆ ਅਰੋੜਾ ਸਕੱਤਰ ਅਤੇ ਭੱਠੇ ਵਾਲੇ ਬਣੇ ਖ਼ਜ਼ਾਨਚੀ

ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਕਰਨੈਲ ਸਿੰਘ)-ਲਾਇਨਜ਼ ਕਲੱਬ ਇੰਟਰਨੈਸ਼ਨਲ ਜ਼ਿਲ੍ਹਾ 321ਡੀ ਅਧੀਨ ਲਾਇਨਜ਼ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਭੁਪਿੰਦਰਪਾਲ ਸਿੰਘ ਤਲਵਾੜ, ਸਕੱਤਰ ਇੰਦਰਜੀਤ ਸਿੰਘ ਅਰੋੜਾ ਅਤੇ ਖ਼ਜ਼ਾਨਚੀ ਕੁਲਦੀਪ ਸਿੰਘ ਭੱਠੇਵਾਲੇ ਸਮੇਤ 2026-27 ਲਈ ਨਵੀਂ ਟੀਮ ਦਾ ਤਾਜਪੋਸ਼ੀ ਸਮਾਗਮ ਯਾਦਗਾਰੀ ਹੋ ਨਿੱਬੜਿਆ। ਇਸ ਸਬੰਧੀ ਕਲੱਬ ਦੇ ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ (ਕਰਨੈਲ ਸਿੰਘ)-ਲਾਇਨਜ਼ ਕਲੱਬ ਇੰਟਰਨੈਸ਼ਨਲ ਜ਼ਿਲ੍ਹਾ 321ਡੀ ਅਧੀਨ ਲਾਇਨਜ਼ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਭੁਪਿੰਦਰਪਾਲ ਸਿੰਘ ਤਲਵਾੜ, ਸਕੱਤਰ ਇੰਦਰਜੀਤ ਸਿੰਘ ਅਰੋੜਾ ਅਤੇ ਖ਼ਜ਼ਾਨਚੀ ਕੁਲਦੀਪ ਸਿੰਘ ਭੱਠੇਵਾਲੇ ਸਮੇਤ 2026-27 ਲਈ ਨਵੀਂ ਟੀਮ ਦਾ ਤਾਜਪੋਸ਼ੀ ਸਮਾਗਮ ਯਾਦਗਾਰੀ ਹੋ ਨਿੱਬੜਿਆ।ਇਸ ਸਬੰਧੀ ਕਲੱਬ ਦੇ ਪੀ.ਆਰ.ਓ. ਲਾਇਨ ਦੇਵਿੰਦਰ ਕੌਸ਼ਲ ਨੇ ਦੱਸਿਆ ਕਿ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਲਾਇਨਜ਼ ਕਲੱਬਾਂ ਤੋਂ 100 ਤੋਂ ਵੱਧ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ।ਸਮਾਗਮ ਵਿਚ ਲਾਇਨ ਪਾਲ ਸਿੰਘ ਬੰਗਾ, ਜ਼ਿਲ੍ਹਾ ਚੇਅਰਪਰਸਨ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਤਾਜਪੋਸ਼ੀ ਸਮਾਗਮ ਦੇ ਮੁੱਖ ਮਹਿਮਾਨ ਲਾਇਨ ਵਿਨੋਦ ਮਹਾਜਨ ਨੇ ਲਾਇਨਜ਼ ਕਲੱਬਾਂ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਲਾਇਨ ਪਰਮਜੀਤ ਸਿੰਘ ਚਾਵਲਾ ਵਲੋਂ ਕਲੱਬ ਦੇ ਸਮੂਹ ਅਹੁਦੇਦਾਰਾਂ ਦੀ ਤਾਜਪੋਸ਼ੀ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਈ ਗਈ। ਲਾਇਨ ਸ਼ਿਵ ਸੇਖੜੀ ਵਲੋਂ 4 ਨਵੇਂ ਮੈਂਬਰਾਂ ਡਾ. ਗੁਰਪਾਲ ਸਿੰਘ, ਡਾ. ਜਗਰੂਪ ਸਿੰਘ, ਪਰਮਜੋਤ ਸਿੰਘ ਅਨੇਜਾ ਅਤੇ ਅਮਰਜੀਤ ਸਿੰਘ ਜਿਊਲਰਜ ਨੂੰ ਲਾਇਨ ਪਰਿਵਾਰ ਵਿਚ ਸ਼ਾਮਲ ਕੀਤਾ ਗਿਆ। ਲਾਇਨ ਸਵਰਨ ਸਿੰਘ ਖ਼ਾਲਸਾ ਅਤੇ ਲਾਇਨ ਹਰੀਸ਼ ਬੰਗਾ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ। ਮੰਚ ਸਕੱਤਰ ਦੀ ਭੂਮਿਕਾ ਸੀਨੀਅਰ ਲਾਇਨ ਲੀਡਰ ਅਮਰਜੀਤ ਖਟਕੜ ਵਲੋਂ ਬਾਖ਼ੂਬੀ ਨਿਭਾਈ ਗਈ। ਪ੍ਰਧਾਨ ਤਲਵਾੜ ਨੇ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਲੱਬ ਵਲੋਂ ਸ਼ਮਸ਼ਾਨ ਘਾਟ ਸੜਕ ਤੇ ਬੂਟੇ ਲਗਾਉਣਾ, ਸਵਾਗਤੀ ਬੋਰਡ ਅਤੇ ਤੀਆਂ ਦੇ ਮੇਲੇ ਸਮੇਤ ਕਈ ਸਮਾਜ ਭਲਾਈ ਦੇ ਕਾਰਜ ਕੀਤੇ ਗਏ ਹਨ।ਜੋ ਭਵਿੱਖ ਵਿਚ ਵੀ ਜਾਰੀ ਰਹਿਣਗੇ। ਸਕੱਤਰ ਅਰੋੜਾ ਨੇ ਕਿਹਾ ਕਿ ਕਲੱਬ ਵਲੋਂ 21 ਸਤੰਬਰ ਨੂੰ ਭਗਤ ਰਵਿਦਾਸ ਚੌਕ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਜੋਨ ਚੇਅਰਮੈਨ ਲਾਇਨ ਮੀਨੁ ਭੂਟੋ ਅਤੇ ਲਾਇਨ ਜਸਪਾਲ ਸਿੰਘ ਰੋਟਰੀ ਕਲੱਬ ਦੇ ਪ੍ਰਧਾਨ ਸੀ.ਏ. ਗੁਰਜਿੰਦਰ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ, ਮੀਤ ਪ੍ਰਧਾਨ ਮਨਿੰਦਰ ਪਾਲ ਸਿੰਘ ਮਨੀ, ਅਰਸ਼ਵਿੰਦਰ ਸਿੰਘ ਸ਼ਬਲੀ, ਪੁਪਿੰਦਰਪਾਲ ਸ਼ਾਹ, ਸੁਖਵਿੰਦਰ ਸਿੰਘ ਬਿੱਟੂ, ਤੇਜਿੰਦਰ ਸਿੰਘ ਚੰਨ, ਕਮਲਜੀਤ ਵਰਮਾ, ਸਰਬਜੀਤ ਸਿੰਘ ਅਰੋੜਾ, ਹਰਸਿਮਰਨ ਸਿੰਘ ਕਥੂਰੀਆ, ਮਹੇਸ਼ ਕੁਮਾਰ, ਅਮਰਿੰਦਰ ਸਿੰਘ ਚੀਮਾ, ਐਡਵੋਕੇਟ ਵਿਸ਼ਾਲ ਮਹਿਰਾ, ਹਰਪ੍ਰੀਤ ਸਿੰਘ ਬੇਦੀ, ਰਵੀ ਲਟਾਵਾ ਸਮੇਤ ਜ਼ਿਲ੍ਹੇ ਦੀਆ ਵੱਖ ਵੱਖ ਕਲੱਬਾਂ ਵਿਚ ਨਵਾਂਸ਼ਹਿਰ, ਬੰਗਾ, ਮੁਕੰਦਪੁਰ ਦੀਆ ਵੱਖ ਵੱਖ ਕਲੱਬ ਦੇ ਪ੍ਰਧਾਨ , ਸਕੱਤਰ ਅਤੇ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਆਂਪੁਰ ਵਿਖੇ ਆਯੁਸ਼ ਕੈਂਪ ਲਗਾਇਆ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ
Ad Position 24