13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੜ੍ਹੀ ਵਲੋਂ ਸਰਪੰਚਾਂ ਨਾਲ ਕੀਤੀ ਇਕੱਤਰਤਾ , ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਦੋ ਕਰੋੜ ਅੱਸੀ ਲੱਖ ਦੇਣ ਦਾ ਕੀਤਾ ਵਾਅਦਾ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਮੀਟਿੰਗ ’ਚ ਨਹੀਂ ਪੁੱਜੇ

ਮੋਰਿੰਡਾ, 11 ਸਤੰਬਰ (ਤਰਲੋਚਨ ਸਿੰਘ ਕੰਗ)-ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਵਲੋਂ ਹਲਕੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਸਬੰਧ ਵਿਚ ਅੱਜ ਜਸਵੀਰ ਸਿੰਘ ਗੜ੍ਹੀ ਵਲੋਂ ਬਲਾਕ ਮੋਰਿੰਡਾ ਦੀਆਂ 101 ਪੰਚਾਇਤਾਂ ਦੇ ਸਰਪੰਚਾਂ ਨਾਲ ਬੀ.

Ad Position 21
repet_subhas-goyals [Copy P29]
ਬੀ.ਡੀ.ਪੀ.ਓ. ਦਫ਼ਤਰ ਮੋਰਿੰਡਾ ਵਿਖੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੂੰ ਸਰਪੰਚ ਯੂਨੀਅਨ ਦੇ ਮੈਂਬਰ ਅਤੇ ‘ਆਪ’ ਆਗੂ ਸਨਮਾਨਿਤ ਕਰਦੇ ਹੋਏ। 14-09-2026

ਮੋਰਿੰਡਾ, 11 ਸਤੰਬਰ (ਤਰਲੋਚਨ ਸਿੰਘ ਕੰਗ)-ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਵਲੋਂ ਹਲਕੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਸਬੰਧ ਵਿਚ ਅੱਜ ਜਸਵੀਰ ਸਿੰਘ ਗੜ੍ਹੀ ਵਲੋਂ ਬਲਾਕ ਮੋਰਿੰਡਾ ਦੀਆਂ 101 ਪੰਚਾਇਤਾਂ ਦੇ ਸਰਪੰਚਾਂ ਨਾਲ ਬੀ.ਡੀ.ਪੀ.ਓ. ਦਫ਼ਤਰ ਮੋਰਿੰਡਾ ਵਿਖੇ ਇਕੱਤਰਤਾ ਕੀਤੀ। ਬਲਾਕ ‘ਚ ਹਰੇਕ ਪਿੰਡ ਦੀ ਸਮੱਸਿਆ ਅਤੇ ਕੰਮਾਂ ਕਾਰਾਂ ਬਾਰੇ ਜਾਣਕਾਰੀ ਲਈ। ਇਸ ਮੌਕੇ ਬੀ.ਡੀ.ਪੀ.ਓ. ਮੋਰਿੰਡਾ ਲੈਨਿਨ ਗਰਗ ਅਤੇ ਜਸਵੀਰ ਸਿੰਘ ਗੜ੍ਹੀ ਵਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਇੱਕ ਡਾਕੂਮੈਂਟਰੀ ਫ਼ਿਲਮ ਵੀ ਵਿਖਾਈ, ਜਿਸ ਵਿਚ ਆਮ ਆਦਮੀ ਪਾਰਟੀ ਵਲੋਂ ਲੰਘੇ ਸਮੇਂ ਦੌਰਾਨ ਪੰਜਾਬ ਵਿੱਚ ਕੀਤੇ ਗਏ ਕੰਮਾਂ, ਸਰਕਾਰੀ ਨੌਕਰੀਆਂ, ਖੇਤੀਬਾੜੀ ਨੂੰ ਪਾਣੀ ਦੇਣ ਸਬੰਧੀ ਵਿਆਪਕ ਨਹਿਰੀ ਪਾਣੀ ਦੀ ਯੋਜਨਾ ਅਤੇ ਕਈ ਹੋਰ ਮਹੱਤਵਪੂਰਨ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਬੋਲਦਿਆਂ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਬਲਾਕ ਮੋਰਿੰਡਾ ਦੀ ਹਰੇਕ ਪੰਚਾਇਤ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਗਰਾਂਟਾਂ ਜਾਰੀ ਕੀਤੀਆਂ ਜਾਣਗੀਆਂ ਅਤੇ ਬਗੈਰ ਭੇਦਭਾਵ ਤੋਂ ਬਲਾਕ ਮੋਰਿੰਡਾ ਦੇ ਸਮੂਹ ਪਿੰਡਾਂ ਦਾ ਵਿਕਾਸ ਕਰਾਇਆ ਜਾਵੇਗਾ। ਸ੍ਰੀ ਗੜ੍ਹੀ ਨੇ ਕਿਹਾ ਕਿ ਜਿਨ੍ਹਾਂ ਪੰਚਾਇਤਾਂ ਨੂੰ ਅਜੇ ਤੱਕ ਕੋਈ ਵੀ ਗਰਾਂਟ ਨਹੀਂ ਮਿਲੀ, ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਗਰਾਂਟਾਂ ਦਿੱਤੀਆਂ ਜਾਣਗੀਆਂ। ਬੀ.ਡੀ.ਪੀ.ਓ. ਮੋਰਿੰਡਾ ਦਫ਼ਤਰ ਵਿਖੇ ਹੋਈ ਅੱਜ ਮੀਟਿੰਗ ਦੌਰਾਨ 101 ਸਰਪੰਚਾਂ ‘ਚੋਂ 98 ਸਰਪੰਚ ਮੀਟਿੰਗ ਵਿਚ ਸ਼ਾਮਿਲ ਹੋਏ। ਸਮੂਹ ਸਰਪੰਚਾਂ ਵਲੋਂ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੂੰ ਪਿੰਡਾਂ ਦੇ ਵਿਕਾਸ ਕਰਾਉਣ ਸਬੰਧੀ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ। ਵਰਨਣਯੋਗ ਹੈ ਕਿ ਬਲਾਕ ਮੋਰਿੰਡਾ ਦੇ ਸਰਪੰਚਾਂ ਦੇ ਇਸ ਭਰਵੇਂ ਇਕੱਠ ਵਿਚ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਗੈਰ ਹਾਜ਼ਰ ਰਹੇ। ਇਸ ਮੌਕੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੂੰ ਪੰਚਾਇਤਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਮਾਂਗਟ ਚੇਅਰਮੈਨ ਸ੍ਰੀ ਚਮਕੌਰ ਸਾਹਿਬ, ਐਨ.ਪੀ. ਰਾਣਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਗੁਰਿੰਦਰ ਸਿੰਘ ਗੋਗੀ, ਗੁਰਪ੍ਰੀਤ ਸਿੰਘ ਫ਼ੌਜੀ, ਬਲਦੇਵ ਸਿੰਘ ਸਰਪੰਚ ਮਾਜਰੀ, ਮੇਜਰ ਸਿੰਘ ਸਰਪੰਚ ਓਇੰਦ, ਰਵਿੰਦਰ ਸਿੰਘ ਰਾਜੂ ਬੂਰਮਾਜਰਾ, ਇੰਦਰਜੀਤ ਸਿੰਘ ਸਰਪੰਚ ਨਥਮਲਪੁਰ, ਦਵਿੰਦਰ ਸਿੰਘ ਮਝੈਲ ਸਰਪੰਚ ਡੂਮਛੇੜੀ, ਅਮਰ ਸਿੰਘ ਸਰਪੰਚ ਭਿਓਰਾ, ਨਰਾਤਾ ਸਿੰਘ ਸਰਪੰਚ ਅਰਨੌਲੀ, ਇੰਦਰਜੀਤ ਸਿੰਘ ਸਰਪੰਚ ਰੰਗੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਾਡਾ ਐੱਮ . ਐੱਲ . ਏ . ਸਾਡੇ ਵਿਚ ’ ਤਹਿਤ ਹਰਜੋਤ ਬੈਂਸ ਨੇ ਸੁਣੀਆਂ ਜਨਤਾ ਦੀਆਂ ਮੁਸ਼ਕਿਲਾਂ ਅਗਲੀ ਖ਼ਬਰ ਰੋੜੂਆਣਾ ਤੇ ਰਾਮਪੁਰ ਕਲਾਂ ਵਿਖੇ ਵਿਧਾਇਕ ਦਿਨੇਸ਼ ਚੱਢਾ ਨੇ ਕੀਤੀਆਂ ਲੋਕ ਮਿਲਣੀਆਂ
Ad Position 24