ਬੂੰਗੜੀ ਤੋਂ ਤੀਰਥ ਯਾਤਰੀਆਂ ਦੀ ਬੱਸ ਨੂੰ ਅੰਮ੍ਰਿਤਸਰ ਲਈ ਵਿਧਾਇਕ ਚੱਢਾ ਨੇ ਕੀਤਾ ਰਵਾਨਾ
ਨੂਰਪੁਰ ਬੇਦੀ, 13 ਸਤੰਬਰ (ਹਰਦੀਪ ਸਿੰਘ ਢੀਂਡਸਾ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਬੁੰਗੜੀ ਤੋਂ ਤੀਰਥ ਯਾਤਰੀਆਂ ਦੀ ਬੱਸ ਅੰਮ੍ਰਿਤਸਰ ਲਈ ਰਵਾਨਾ ਹੋਈ। ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਨੂਰਪੁਰ ਬੇਦੀ, 13 ਸਤੰਬਰ (ਹਰਦੀਪ ਸਿੰਘ ਢੀਂਡਸਾ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਬੁੰਗੜੀ ਤੋਂ ਤੀਰਥ ਯਾਤਰੀਆਂ ਦੀ ਬੱਸ ਅੰਮ੍ਰਿਤਸਰ ਲਈ ਰਵਾਨਾ ਹੋਈ। ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਬੱਸ ਸ਼ਰਧਾਲੂਆਂ ਨੂੰ ਦੁਰਗਿਆਣਾ ਮੰਦਰ, ਸ੍ਰੀ ਹਰਿਮੰਦਰ ਸਾਹਿਬ ਅਤੇ ਰਾਮਤੀਰਥ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏਗੀ। ਇਸ ਮੌਕੇ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਪਿੰਡ ਵਾਸੀ ਡਾ. ਦੇਵਿੰਦਰ ਬਜਾੜ ਨੇ ਵਿਧਾਇਕ ਦਿਨੇਸ਼ ਚੱਢਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਤੀਰਥ ਯਾਤਰਾ ਯੋਜਨਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਰਾਹੀਂ ਸੰਗਤ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲ ਰਿਹਾ ਹੈ। ਸਰਪੰਚ ਰਾਮ ਕੁਮਾਰ ਬਜਾੜ ਅਤੇ ਜਸਪਾਲ ਬਜਾੜ ਕੋਆਰਡੀਨੇਟਰ ਨੇ ਪੰਜਾਬ ਸਰਕਾਰ ਦੀ ਇਸ ਯੋਜਨਾ ਦੀ ਸ਼ਲਾਘਾ ਕੀਤੀ। ਪਿੰਡ ਵਾਸੀਆਂ ਵਲੋਂ ਵਿਧਾਇਕ ਦਿਨੇਸ਼ ਚੱਢਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਯੁਵਰਾਜ ਸਿੰਘ ਬੂਂਗੜੀ, ਦੁਰਗਾਦਾਸ, ਨੰਦ ਲਾਲ ਨੰਦੂ, ਛਿੰਦਰ ਪਾਲ, ਸੰਜੀਵ ਸੰਜੂ, ਦੇਸਰਾਜ, ਲਵਪ੍ਰੀਤ, ਨਰਿੰਦਰ ਪਿੰਕਾ, ਪ੍ਰੇਮ ਚੰਦ, ਹਰੀ ਰਾਮ, ਰਾਧੇਸ਼ਿਆਮ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਬਲਵੀਰ ਭੋਲੇਵਾਲ, ਬਲਵੀਰ ਟੇਡੇਵਾਲ, ਸ਼ਿਆਮ ਕਸਾਨਾ, ਚਮਨ ਭਾਟੀਆ, ਅਸ਼ਵਨੀ ਬਜਾੜ, ਰਾਜਕੁਮਾਰ ਰਾਜੂ ਸਮੇਤ ਕਈ ਪਤਵੰਤੇ ਹਾਜ਼ਰ ਸਨ।