05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਲਾਵਾਰਸ ਕੁੱਤਿਆਂ ਦੀ ਭਰਮਾਰ, ਭੈਰੋਮਾਜਰਾ ਵਾਲੇ ਬਾਬਾ ਸੁਖਪਾਲ ਸਿੰਘ ਨੂੰ ਕੀਤਾ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 24-11-2025
ਸ੍ਰੀ ਚਮਕੌਰ ਸਾਹਿਬ, 23 ਨਵੰਬਰ (ਜਗਮੋਹਣ ਸਿੰਘ ਨਾਰੰਗ)-ਇਲਾਕੇ ਅੰਦਰ ਲਾਵਾਰਸ ਕੁੱਤਿਆਂ ਦੀ ਲਗਾਤਾਰ ਵਧਦੀ ਗਿਣਤੀ ਕਾਰਨ ਲੋਕ ਸਹਿਮੇ ਹੋਏ ਮਹਿਸੂਸ ਕਰ ਰਹੇ ਹਨ | ਇਹ ਕੁੱਤੇ ਜਿਥੇ ਗੰਦਗੀ ਫੈਲਾ ਰਹੇ ਹਨ, ਉਥੇ ਹੀ ਲੋਕਾਂ ਨੂੰ ਵੀ ਪੈ ਰਹੇ ਹਨ ਤੇ ਜ਼ਖ਼ਮੀ ਕਰ ਰਹੇ ਹਨ | ਸਨਿਚਰਵਾਰ ਨੂੰ ਨਗਰ ਕੀਰਤਨ ਦੀ ਆਮਦ 'ਤੇ ਸਥਾਨਕ ਮੰਡੀ ਵਿਚ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਵਲੋਂ ਲਗਾਏ ਲੰਗਰ ਦੌਰਾਨ ਮੰਡੀ 'ਚ ਗੁਰਦੁਆਰਾ ਸਾਹਿਬ ਦੇ ਮੌਜੂਦਾ ਮੁਖੀ ਬਾਬਾ ਸੁਖਪਾਲ ਸਿੰਘ ਨੂੰ ਕੁੱਤਿਆਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ ਤੇ ਉਪਚਾਰ ਕਰਵਾਇਆ | ਦੱਸਣਯੋਗ ਹੈ ਸ਼ਹਿਰ ਅੰਦਰ ਇਨ੍ਹਾਂ ਕੁੱਤਿਆਂ ਦੀ ਐਨੀ ਭਰਮਾਰ ਹੈ ਲੋਕ ਰਾਤਾਂ ਨੂੰ ਨਿਕਲਣ ਤੋਂ ਵੀ ਡਰਦੇ ਹਨ, ਕਿਉਂਕਿ ਇਨ੍ਹਾਂ ਦੇ ਫਿਰਦੇ ਝੁੰਡ ਇਕੱਲੇ ਵਿਅਕਤੀ ਨੂੰ ਪੈਂਦੇ ਹਨ | ਇੱਥੇ ਹੀ ਬੱਸ ਨਹੀਂ ਇਨ੍ਹਾਂ ਕੁੱਤਿਆਂ ਵਲੋਂ ਫੈਲਾਈ ਗੰਦਗੀ ਸਵੇਰੇ ਗੁਰੂ ਘਰਾਂ ਨੂੰ ਜਾਣ ਵਾਲਿਆਂ ਦੇ ਪੈਰਾਂ ਨੂੰ ਗੰਦਾ ਕਰ ਰਹੀ ਹੈ | ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਨ੍ਹਾਂ ਕੁੱਤਿਆਂ ਦੇ ਯੋਗ ਪ੍ਰਬੰਧ ਕੀਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ ਟ੍ਰੈਫ਼ਿਕ ਵਿਵਸਥਾ ਚਰਮਰਾਈ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਝੱਜ, ਤਖਤਗੜ੍ਹ ਤੇ ਨੰਗਲ ਬਲਾਕਾਂ 'ਚ ਪੈਂਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਹੋਵ...
Ad Position 24