05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਨੂਰਪੁਰ ਬੇਦੀ ਵਿਖੇ ਟ੍ਰੈਫ਼ਿਕ ਵਿਵਸਥਾ ਚਰਮਰਾਈ <br/>

Ad Position 21
No active advertisement
ਅਜੀਤ ਡੈਸਕ 24-11-2025
ਨੂਰਪੁਰ ਬੇਦੀ, 23 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਬੱਸ ਅੱਡੇ 'ਚ ਟ੍ਰੈਫ਼ਿਕ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ ਤੇ ਲੋਕਾਂ ਨੂੰ ਇੱਥੋਂ ਲੰਘਣ ਲਈ ਕਾਫ਼ੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ | ਦੱਸਣਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ 'ਚ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸੰਬੰਧੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੀਆਂ ਤਿਆਰੀਆਂ ਦੀ ਭਾਵੇਂ ਹਰ ਜਗ੍ਹਾ ਚਰਚਾ ਹੈ, ਪਰ ਨੂਰਪੁਰ ਬੇਦੀ ਸ਼ਹਿਰ ਦੀ ਟ੍ਰੈਫ਼ਿਕ ਵਿਵਸਥਾ ਲੋਕਾਂ ਲਈ ਵੱਡੀ ਚੁਣੌਤੀ ਬਣ ਗਈ ਹੈ | ਹੁਣ ਜਦੋਂ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਜ਼ਰਨ ਵਾਲੀ ਟ੍ਰੈਫ਼ਿਕ ਵੀ ਵਾਇਆ ਨੂਰਪੁਰ ਬੇਦੀ ਤੋਂ ਡਾਈਵਰਟ ਕਰ ਦਿੱਤੀ ਗਈ ਹੈ ਤਾਂ ਨੂਰਪੁਰ ਬੇਦੀ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਸਵੇਰ ਤੋਂ ਸ਼ਾਮ ਤੱਕ ਸੰਗਤਾਂ ਵੱਡੀ ਗਿਣਤੀ 'ਚ ਗੁਜ਼ਰਨ ਕਾਰਨ ਲਗਾਤਾਰ ਭਾਰੀ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਟ੍ਰੈਫ਼ਿਕ ਜਾਮ ਕਾਰਨ ਦਫ਼ਤਰ ਜਾਣ ਵਾਲੇ ਲੋਕ, ਦੁਕਾਨਦਾਰ, ਮਰੀਜ਼ ਤੇ ਸਕੂਲੀ ਬੱਚੇ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋ ਰਹੇ ਹਨ | ਭਾਵੇਂ ਸ਼ਹਿਰ ਦੇ ਤਿੰਨ ਪ੍ਰਮੁੱਖ ਚੌਕਾਂ 'ਤੇ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ, ਪਰ ਇਹ ਮੁਲਾਜ਼ਮ ਹੋਰ ਜ਼ਿਲਿ੍ਹਆਂ ਤੋਂ ਹੋਣ ਕਰਕੇ ਸਥਾਨਕ ਏਰੀਏ ਨਾਲ ਪੂਰੀ ਤਰ੍ਹਾਂ ਜਾਣੂ ਨਹੀਂ | ਜਿਸ ਕਾਰਨ ਟ੍ਰੈਫ਼ਿਕ ਨੂੰ ਸੁਚਾਰੂ ਰੂਪ ਵਿਚ ਚਲਾਉਣਾ ਇਨ੍ਹਾਂ ਲਈ ਟੇਢੀ ਖੀਰ ਸਾਬਤ ਹੋ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਕ ਹਫ਼ਤੇ ਤੱਕ ਵੱਡਾ ਧਾਰਮਿਕ ਸਮਾਗਮ ਚੱਲਣਾ ਹੈ, ਉਦੋਂ ਟ੍ਰੈਫ਼ਿਕ ਪ੍ਰਬੰਧਾਂ ਨੂੰ ਨਜ਼ਰਅੰਦਾਜ਼ ਕਰਨਾ ਪ੍ਰਸ਼ਾਸਨ ਦੀ ਗੰਭੀਰ ਲਾਪ੍ਰਵਾਹੀ ਮੰਨੀ ਜਾ ਰਹੀ ਹੈ | ਚਾਹੀਦਾ ਤਾਂ ਇਹ ਸੀ ਕਿ ਇਥੇ ਜਾਣਕਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਜਿਹੜੇ ਸੜਕ ਦੀਆਂ ਸਾਈਡਾਂ 'ਤੇ ਕਿਸੇ ਵੀ ਵਾਹਨ ਨੂੰ ਰੁਕਣ ਨਾ ਦੇਣ ਤੇ ਜਿਨ੍ਹਾਂ ਲੋਕਾਂ ਨੇ ਸੜਕਾਂ ਦੀਆਂ ਸਾਈਡਾਂ 'ਤੇ ਕਾਫ਼ੀ ਅੱਗੇ ਤੱਕ ਦੁਕਾਨਾਂ ਲਗਾਈਆਂ ਹੋਈਆਂ ਹਨ ਉਨ੍ਹਾਂ ਨੂੰ ਪਹਿਲਾਂ ਹੀ ਹਟਵਾ ਦਿੰਦੇ ਤਾਂ ਜੋ ਅਜਿਹੇ ਪ੍ਰੋਗਰਾਮ ਦੌਰਾਨ ਟ੍ਰੈਫ਼ਿਕ ਵਿਵਸਥਾ 'ਚ ਕਿਸੇ ਤਰ੍ਹਾਂ ਦਾ ਵਿਘਨ ਨਾ ਪੈਂਦਾ | ਲੋਕਾਂ ਦੀ ਸਥਾਨਕ ਪੁਲਿਸ ਤੋਂ ਮੰਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲਣ ਵਾਲੇ ਧਾਰਮਿਕ ਪ੍ਰੋਗਰਾਮਾਂ ਦੌਰਾਨ ਬੱਸ ਅੱਡਾ ਨੂਰਪੁਰ ਬੇਦੀ ਵਿਖੇ ਹੋਰ ਪੁਲਿਸ ਮੁਲਾਜ਼ਮ ਤਾਇਨਾਤ ਕਰਕੇ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਰੂਪ ਵਿਚ ਚਲਾਇਆ ਜਾਵੇ ਤਾਂ ਜੋ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕਿਸੀ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਬਾਲ ਵਿਗਿਆਨਕ ਪ੍ਰਦਰਸ਼ਨੀ 'ਚ ਰਾਏਪੁਰ ਸਕੂਲ ਨੇ ਹਾਸਿਲ ਕੀਤਾ 'ਬੈੱਸਟ ਮੂਵਮੈਂਟਸ' ਸ਼੍ਰੇਣੀ 'ਚ ਵਿਸ਼ੇਸ਼ ਸਥਾਨ... ਅਗਲੀ ਖ਼ਬਰ ਲਾਵਾਰਸ ਕੁੱਤਿਆਂ ਦੀ ਭਰਮਾਰ, ਭੈਰੋਮਾਜਰਾ ਵਾਲੇ ਬਾਬਾ ਸੁਖਪਾਲ ਸਿੰਘ ਨੂੰ ਕੀਤਾ ਜ਼ਖ਼ਮੀ <br/>
Ad Position 24