05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਰਾਸ਼ਟਰੀ ਬਾਲ ਵਿਗਿਆਨਕ ਪ੍ਰਦਰਸ਼ਨੀ 'ਚ ਰਾਏਪੁਰ ਸਕੂਲ ਨੇ ਹਾਸਿਲ ਕੀਤਾ 'ਬੈੱਸਟ ਮੂਵਮੈਂਟਸ' ਸ਼੍ਰੇਣੀ 'ਚ ਵਿਸ਼ੇਸ਼ ਸਥਾਨ <br/>

Ad Position 21
No active advertisement
ਅਜੀਤ ਡੈਸਕ 24-11-2025
ਨੂਰਪੁਰ ਬੇਦੀ, 23 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਰੂਪਨਗਰ ਜ਼ਿਲੇ੍ਹ ਦੇ ਬਲਾਕ ਨੂਰਪੁਰ ਬੇਦੀ ਲਈ ਉਸ ਸਮੇਂ ਵੱਡੀ ਉਪਲਬਧੀ ਦਰਜ ਹੋਈ ਹੈ, ਜਦੋਂ 52ਵੀਂ ਰਾਸ਼ਟਰੀ ਬਾਲ ਵਿਗਿਆਨਿਕ ਪ੍ਰਦਰਸ਼ਨੀ ਦੇ ਅੰਤਿਮ ਦਿਨ ਸਰਕਾਰੀ ਹਾਈ ਸਕੂਲ ਰਾਏਪੁਰ ਦੁਆਰਾ ਤਿਆਰ ਕੀਤਾ ਆਧੁਨਿਕ ਕੁਦਰਤੀ ਖੇਤੀ ਮਾਡਲ ਤੇ ਆਟੋਮੈਟਿਕ ਵਰਮੀ ਕੰਪੋਸਟ ਮਾਡਲ ਦੇਸ਼ ਪੱਧਰੀ ਸਮਾਗਮ 'ਚ ਸ਼ਾਨਦਾਰ ਪ੍ਰਦਰਸ਼ਨ ਨਾਲ ਮਾਡਲ ਨੂੰ ਕੇਂਦਰੀ ਮੰਤਰਾਲੇ ਵਲੋਂ 'ਬੈੱਸਟ ਮੂਵਮੈਂਟਸ' ਸ਼੍ਰੇਣੀ 'ਚ ਵਿਸ਼ੇਸ਼ ਸਥਾਨ ਦਿੱਤਾ ਗਿਆ, ਜਿਸ ਨਾਲ ਰੂਪਨਗਰ ਜ਼ਿਲੇ੍ਹ ਦਾ ਮਾਣ ਰਾਸ਼ਟਰੀ ਪੱਧਰ 'ਤੇ ਉੱਚਾ ਹੋਇਆ | ਮੱਧ ਪ੍ਰਦੇਸ਼ ਸੂਬੇ ਦੇ ਸ਼ਹਿਰ ਭੋਪਾਲ ਵਿਖੇ 53ਵੀਂ ਰਾਸ਼ਟਰੀ ਬਾਲ ਵਿਗਿਆਨ ਪ੍ਰਦਰਸ਼ਨੀ ਦੇ ਸਮਾਪਨ ਸਮਾਰੋਹ ਦੌਰਾਨ ਰਾਏਪੁਰ ਸਕੂਲ ਦਾ ਮਾਡਲ ਆਪਣੇ ਨਵੀਂ ਸੋਚ, ਤਕਨੀਕੀ ਕੁਸ਼ਲਤਾ ਤੇ ਵਾਤਾਵਰਨ-ਮਿੱਤਰੀ ਸੰਕਲਪ ਕਾਰਨ ਮੁੱਖ ਆਕਰਸ਼ਣ ਬਣਿਆ ਰਿਹਾ | ਇਹ ਮਾਡਲ ਨਾ ਸਿਰਫ਼ ਆਧੁਨਿਕ ਕੁਦਰਤੀ ਖੇਤੀ ਨੂੰ ਉਤਸਾਹਿਤ ਕਰਦਾ ਹੈ, ਸਗੋਂ ਵਰਮੀ ਕੰਪੋਸਟ ਦੀ ਪ੍ਰਕਿਰਿਆ ਨੂੰ ਆਟੋਮੈਟਿਕ ਬਣਾ ਕੇ ਖੇਤੀਬਾੜੀ ਦੇ ਵਿਕਾਸ ਲਈ ਨਵੀਂ ਦਿਸ਼ਾ ਤੈਅ ਕਰਦਾ ਹੈ | ਇਸ ਕਾਮਯਾਬੀ ਦੇ ਵੱਡੇ ਹਿੱਸੇਦਾਰ ਰਹੇ ਸਕੂਲ ਦੇ ਸਾਇੰਸ ਅਧਿਆਪਕ ਤੇ ਗਾਈਡ ਜਗਜੀਤ ਸਿੰਘ ਤੋਂ ਇਲਾਵਾ ਵਿਦਿਆਰਥੀ ਸਹਿਜਪ੍ਰੀਤ ਸਿੰਘ ਅਤੇ ਮੋਹਿਤ ਜਿਨ੍ਹਾਂ ਦੀ ਮਿਹਨਤ ਤੇ ਸਮਰਪਣ ਸਦਕਾ ਇਹ ਪ੍ਰਾਜੈਕਟ ਰਾਸ਼ਟਰੀ ਮੰਚ ਤੱਕ ਪਹੁੰਚਿਆ ਨੂੰ ਸਮਾਰੋਹ ਦੌਰਾਨ ਮੰਚ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਕੂਲ ਪ੍ਰਬੰਧਕਾਂ ਅਨੁਸਾਰ ਇਹ ਮਾਡਲ ਵਿਦਿਆਰਥੀਆਂ ਨੂੰ ਵਿਗਿਆਨ ਪ੍ਰਤੀ ਰੁਝਾਨ ਪੈਦਾ ਕਰਨ ਦੇ ਨਾਲ ਨਾਲ ਕੂੜਾ-ਕਰਕਟ ਪ੍ਰਬੰਧਨ ਤੇ ਕੁਦਰਤੀ ਖੇਤੀ ਵੱਲ ਨਵੀਂ ਸੋਚ ਪੈਦਾ ਕਰਦਾ ਹੈ | ਇਹ ਸਨਮਾਨ ਰੂਪਨਗਰ ਜ਼ਿਲੇ੍ਹ ਲਈ ਹੀ ਨਹੀਂ, ਸਗੋਂ ਪੂਰੇ ਪੰਜਾਬ ਦੇ ਸਿੱਖਿਆ ਮੰਚ ਲਈ ਪ੍ਰੇਰਣਾਦਾਇਕ ਹੈ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਤਿੰਨ ਰੋਜ਼ਾ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ <br/> ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ ਟ੍ਰੈਫ਼ਿਕ ਵਿਵਸਥਾ ਚਰਮਰਾਈ <br/>
Ad Position 24