05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਖਾਦ ਨਾਲ ਜਬਰਨ ਬੂਸਟਰ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਜਮਹੂਰੀ ਕਿਸਾਨ ਸਭਾ ਨੇ ਕਾਰਵਾਈ ਦੀ ਕੀਤੀ ਮੰਗ <br/>

Ad Position 21
No active advertisement
ਅਜੀਤ ਡੈਸਕ 24-11-2025
ਨੂਰਪੁਰ ਬੇਦੀ, 23 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਜਮਹੂਰੀ ਕਿਸਾਨ ਸਭਾ ਦੀ ਨੂਰਪੁਰ ਬੇਦੀ ਇਕਾਈ ਦੀ ਮੀਟਿੰਗ ਗੁਰਨੈਬ ਸਿੰਘ ਜੇਤੇਵਾਲ ਤੇ ਧਰਮਪਾਲ ਸੈਣੀਮਾਜਰਾ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਕਿਸਾਨਾਂ ਨੂੰ ਕੁੱਝ ਦੁਕਾਨਦਾਰਾਂ ਵਲੋਂ ਖਾਦ ਦੇ ਨਾਲ ਜਬਰਨ ਬੂਸਟਰ ਵੇਚੇ ਜਾਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਗਈ | ਆਗੂਆਂ ਨੇ ਇਸ ਨੂੰ ਕਿਸਾਨਾਂ ਨਾਲ ਹੋ ਰਹੀ ਇਸ ਕਾਲਾਬਾਜ਼ਾਰੀ ਕਰਾਰ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਨੂੰ ਤੁਰੰਤ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਇਕ ਸਪਲਾਇਰ ਖ਼ਿਲਾਫ਼ ਬੂਸਟਰ ਦੀ ਜਬਰਨ ਸਪਲਾਈ ਕਰਨ ਨੂੰ ਲੈ ਕੇ ਪਰਚਾ ਦਰਜ ਹੋਇਆ ਸੀ ਅਤੇ ਦੁਕਾਨਦਾਰਾਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਕੋਈ ਵੀ ਅਣਅਧਿਕਾਰਤ ਬੂਸਟਰ ਕਿਸਾਨਾਂ ਨੂੰ ਨਾ ਵੇਚਿਆ ਜਾਵੇ | ਮੌਜੂਦਾ ਸਥਿਤੀ 'ਚ ਕਈ ਕਿਸਾਨਾਂ ਨੇ ਜਾਣਕਾਰੀ ਦਿੱਤੀ ਕਿ ਕੁਝ ਦੁਕਾਨਦਾਰ ਅਜੇ ਵੀ ਯੂਰੀਆ ਖਾਦ ਦੇ ਨਾਲ ਜਬਰਨ ਬੂਸਟਰ ਥੋਪ ਰਹੇ ਹਨ | ਕਿਸਾਨ ਬਲਵੀਰ ਸਿੰਘ ਨੇ ਕਿਹਾ ਕਿ ਸਾਨੂੰ ਖਾਦ ਦੀ ਜ਼ਰੂਰਤ ਹੁੰਦੀ ਹੈ ਤੇ ਜਦੋਂ ਦੁਕਾਨਦਾਰ ਕਹਿੰਦਾ ਹੈ ਕਿ ਬੂਸਟਰ ਲੈਣਾ ਪਵੇਗਾ, ਤਾਂ ਮਜ਼ਬੂਰੀਵਸ ਲੈਣਾ ਪੈਂਦਾ ਹੈ, ਇਹ ਸਾਫ਼ ਲੁੱਟ ਹੈ | ਉਸੇ ਤਰ੍ਹਾਂ ਕਿਸਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਖਾਦ ਦੀ ਕਮੀ ਤੋਂ ਇਨਕਾਰ ਕਰਦੀ ਹੈ, ਪਰ ਜ਼ਮੀਨੀ ਹਾਲਤ ਬਿਲਕੁਲ ਵੱਖਰੇ ਹਨ ਤੇ ਕਾਲਾ ਬਾਜ਼ਾਰੀ ਨੂੰ ਰੋਕਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ | ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਰੰਤ ਕਾਰਵਾਈ ਨਾ ਹੋਈ ਤਾਂ ਅਗਲਾ ਐਕਸ਼ਨ ਉਲੀਕਿਆ ਜਾਵੇਗਾ | ਦੂਜੇ ਪਾਸੇ ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਥੇ ਵੀ ਅੱਖ ਭਿੜਦੀ ਦੇ ਸੌਦੇ ਹਨ, ਕਿਉਂਕਿ ਕਈ ਦੁਕਾਨਦਾਰਾਂ ਨੂੰ ਬਿਨਾਂ ਬੂਸਟਰ ਤੋਂ ਖਾਦ ਆ ਰਹੀ ਹੈ ਜਦ ਕਿ ਕਈ ਦੁਕਾਨਦਾਰਾਂ ਨੂੰ ਬੂਸਟਰ ਨਾਲ ਹੀ ਖਾਦ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਹ ਗਾਹਕ ਨੂੰ ਬੂਸਟਰ ਦੇਣ ਲਈ ਮਜਬੂਰ ਹਨ | ਮੀਟਿੰਗ 'ਚ ਗੁਰਨੈਬ ਸਿੰਘ ਜੇਤੇਵਾਲ, ਧਰਮਪਾਲ ਸੈਣੀਮਾਜਰਾ, ਨੰਬਰਦਾਰ ਪਰਮਿੰਦਰ ਸਿੰਘ, ਹਜ਼ਾਰਾ ਸਿੰਘ ਲਸਾੜੀ, ਬਲਵੀਰ ਧਾਦਲੀ, ਜਿੰਦਰ ਸਿੰਘ ਰੌਲੀ, ਗੁਰਚੈਨ ਮੀਰਪੁਰ, ਯੋਗਰਾਜ ਧਾਦਲੀ ਅਤੇ ਮਾ. ਛੋਟੂ ਰਾਮ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਸਾਮ ਤੋਂ ਚੱਲਿਆ ਨਗਰ ਕੀਰਤਨ ਗੁਰਦੁਆਰਾ ਭੱਠਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ <br/> ਅਗਲੀ ਖ਼ਬਰ ਪੁਲਿਸ ਵਲੋਂ ਸ਼ਹਿਰ ਦੇ ਅੰਦਰਲੇ ਹਿੱਸਿਆਂ 'ਚ ਕੀਤੀ ਨਾਕਾਬੰਦੀ 'ਤੇ ਭੜਕੇ ਗਿਆਨੀ ਕੁਲਦੀਪ ਸਿੰਘ ਗੜਗੱਜ <br/>
Ad Position 24