ਰੂਪਨਗਰ, 23 ਨਵੰਬਰ (ਸਤਨਾਮ ਸਿੰਘ ਸੱਤੀ)-ਆਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਚੱਲਿਆ ਨਗਰ ਕੀਰਤਨ ਅੱਜ ਸਵੇਰੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੂਪਨਗਰ ਵਿਖੇ ਵਿਸ਼ਰਾਮ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਹਾਜ਼ਰੀ ਭਰੀ | ਉਨ੍ਹਾਂ ਨੇ ਅਰਦਾਸ 'ਚ ਸ਼ਮੂਲੀਅਤ ਕੀਤੀ ਅਤੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕੀਤੇ | ਇਲਾਕੇ ਦੀਆਂ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਈਆਂ | ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਿਆ, ਜਿਥੇ ਇਹ ਸਮਾਗਮ ਸਮਾਪਤ ਹੋਇਆ | ਗੁਰਦੁਆਰਾ ਭੱਠਾ ਸਾਹਿਬ ਪਹੁੰਚਣ ਤੋਂ ਪਹਿਲਾਂ ਰੂਪਨਗਰ ਸ਼ਹਿਰ 'ਚ ਨਗਰ ਕੀਰਤਨ ਦਾ ਦੇਰ ਰਾਤ ਬੇਹੱਦ ਭਰਵਾਂ ਸਵਾਗਤ ਕੀਤਾ | ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਫੁੱਲਾਂ ਦੀ ਵਰਖਾ ਤੇ ਆਤਿਸ਼ਬਾਜ਼ੀ ਵੀ ਕੀਤੀ ਗਈ | ਹਾਲਾਂਕਿ, ਸੰਗਤ 'ਚ ਇਸ ਗੱਲ ਨੂੰ ਲੈ ਕੇ ਵੀ ਰੋਸ ਸੀ ਕਿ ਸ਼ਹੀਦ ਭਗਤ ਸਿੰਘ ਚੌਕ (ਬੇਲਾ ਚੌਕ) ਵਿਚ ਨਗਰ ਕੌਂਸਲ ਵਲੋਂ ਲਗਾਈਆਂ ਗਈਆਂ ਕਰੀਬ 9 ਲੱਖ ਰੁਪਏ ਦੀਆਂ ਮਾਸਕ ਲਾਈਟਾਂ ਬੰਦ ਪਈਆਂ ਸਨ ਤੇ ਬੇਲਾ ਰੋਡ ਵੱਲ ਸਟਰੀਟ ਲਾਈਟਾਂ ਦੀ ਵੀ ਕੋਈ ਵਿਵਸਥਾ ਨਹੀਂ ਸੀ |
ਵਿਧਾਇਕ ਦੀ ਹਾਜ਼ਰੀ ਪਰ ਸਟੇਜ ਤੋਂ ਨਾਂਅ ਦਾ ਉਚਾਰਨ ਨਾ ਹੋਇਆ
ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੀ ਨਗਰ ਕੀਰਤਨ ਦੇ ਸਵਾਗਤ ਮੌਕੇ ਲਗਾਤਾਰ 3-4 ਘੰਟੇ ਮੌਜੂਦ ਰਹੇ | ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ, ਪਰ ਉਨ੍ਹਾਂ ਨੇ ਇਹ ਸ਼ਿਕਵਾ ਜ਼ਾਹਿਰ ਕੀਤਾ ਕਿ ਇੰਨਾ ਸਮਾਂ ਹਾਜ਼ਰ ਰਹਿਣ ਦੇ ਬਾਵਜੂਦ ਵੀ ਸਟੇਜ ਤੋਂ ਵਿਧਾਇਕ ਦਾ ਨਾਂਅ ਇਕ ਵਾਰ ਵੀ ਨਹੀਂ ਬੋਲਿਆ ਗਿਆ ਪਰ ਫਿਰ ਵੀ ਉਹ ਨਗਰ ਕੀਰਤਨ ਦੇ ਪਹੁੰਚਣ ਤੱਕ ਸਾਢੇ 11 ਵਜੇ ਤੱਕ ਉੱਥੇ ਮੌਜੂਦ ਰਹੇ |
ਪੁਖ਼ਤਾ ਪ੍ਰਬੰਧਾਂ ਲਈ ਡਾ. ਚੀਮਾ ਦੀ ਟੀਮ ਦੇ ਪ੍ਰਬੰਧਾਂ ਦੀ ਸ਼ਲਾਘਾ
ਡਾ. ਦਲਜੀਤ ਸਿੰਘ ਚੀਮਾ ਤੇ ਉਨ੍ਹਾਂ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਪ੍ਰਬੰਧਾਂ ਵਿਚ ਜੁਟੀ ਰਹੀ, ਜਿਸ ਕਰਕੇ ਸੰਗਤਾਂ ਦਾ ਬੇਮਿਸਾਲ ਇਕੱਠ ਹੋਇਆ ਤੇ ਪ੍ਰਬੰਧ ਵੀ ਬਾਖ਼ੂਬੀ ਨਿਭਾਏ ਗਏ | ਇਸ ਦੀ ਹਰ ਪਾਸੇ ਸ਼ਲਾਘਾ ਕੀਤੀ ਗਈ | ਸਟੇਜ ਤੇ ਸਮੂਹ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਇਕਾਈ ਦੇ ਸਪੁਰਦ ਸਨ | ਗਿਲਕੋ ਵੈਲੀ ਦੇ ਸਾਹਮਣੇ ਵਿਸ਼ਾਲ ਜਾਗਰਣ ਕਮੇਟੀ ਵਲੋਂ ਬ੍ਰੈੱਡ-ਪਕੌੜੇ ਤੇ ਕੋਲਡ ਡਿ੍ੰਕ ਦਾ ਲੰਗਰ ਲਾਇਆ ਗਿਆ | ਬਾਬਾ ਸੁਰਜਨ ਸਿੰਘ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਤੇ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਨੇ ਪੰਜ ਪਿਆਰਿਆਂ ਅਤੇ ਨਿਸ਼ਾਨਚੀਆਂ ਨੂੰ ਸਿਰੋਪਾਓ ਤੇ ਗੁਰੂ ਸਾਹਿਬ ਨੂੰ ਰੁਮਾਲੇ ਭੇਟ ਕੀਤੇ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਇੰਦਰਪਾਲ ਸਿੰਘ ਚੱਢਾ, ਅਕਾਲੀ ਆਗੂ ਪਰਮਜੀਤ ਸਿੰਘ ਮੱਕੜ, ਸਨਾਤਨ ਧਰਮ ਸਭਾ, ਗੁਰਦੁਆਰਾ ਸਿੰਘ ਸਭਾ, ਰੂਪਨਗਰ ਵਪਾਰ ਮੰਡਲ, ਐਸ. ਐਸ. ਜੈਨ ਸਭਾ, ਗੁਰਦੁਆਰਾ ਮਾਤਾ ਗੁਜਰ ਕੌਰ ਹਾਲ, ਦਸਮੇਸ਼ ਨਗਰ ਮਾਰਕੀਟ ਕਮੇਟੀ, ਹਰਗੋਬਿੰਦ ਨਗਰ ਮਾਰਕੀਟ ਕਮੇਟੀ, ਸੇਵਾ ਸੰਮਤੀ ਰਣਜੀਤ ਐਵੇਨਿਊ, ਪਰਮਾਰ ਹਸਪਤਾਲ, ਨੈਣਾ ਦੇਵੀ ਮੰਦਿਰ ਕਮੇਟੀ ਮਲਿਕਪੁਰ, ਆਹਲੂਵਾਲੀਆ ਬਰਾਦਰੀ, ਪ੍ਰਾਪਰਟੀ ਬਿਲਡਰ ਬਘੇਲ ਸਿੰਘ, ਠੇਕੇਦਾਰ ਵਿਨੋਦ ਵਰਮਾ, ਸ਼ਕਤੀ ਤਿ੍ਪਾਠੀ, ਗੁਰਪ੍ਰੀਤ ਸਿੰਘ ਕੋਹਲੀ, ਮਨਚੰਦਾ ਬ੍ਰਦਰਜ਼, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਗੁਰਦੁਆਰਾ ਟਿੱਬੀ ਸਾਹਿਬ, ਕਲਗ਼ੀਧਰ ਕੰਨਿਆ ਪਾਠਸ਼ਾਲਾ, ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਵਿੰਗ, ਅਕਾਲੀ ਜਥਾ ਰੂਪਨਗਰ ਸ਼ਹਿਰੀ, ਇਸਤਰੀ ਅਕਾਲੀ ਦਲ ਆਦਿ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ | ਸੰਤ ਕਰਮ ਸਿੰਘ ਅਕੈਡਮੀ ਦਾ ਸ਼ਾਨਦਾਰ ਬੈਂਡ ਸਮੂਹ ਸਮਾਰੋਹ ਦਾ ਕੇਂਦਰ ਰਿਹਾ | ਰਘੂਨਾਥ ਸਹਾਏ ਗਲੋਬਲ ਸਕੂਲ ਦੇ ਬੱਚੇ ਸਫ਼ੈਦ ਪਹਿਰਾਵੇ ਵਿਚ ਪਹੁੰਚੇ ਤੇ ਨਗਰ ਕੀਰਤਨ ਵਿਚ ਸ਼ੋਭਾ ਵਧਾਈ | ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਸਮੇਤ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਕੁਲਵੰਤ ਸਿੰਘ, ਮਨਜਿੰਦਰ ਸਿੰਘ ਧਨੋਆ, ਚੌਧਰੀ ਵੈਦ ਪ੍ਰਕਾਸ਼, ਮਾਸਟਰ ਅਮਰੀਕ ਸਿੰਘ, ਐਡਵੋਕੇਟ ਹਰਮੋਹਨ ਸਿੰਘ ਪਾਲ, ਐਡਵੋਕੇਟ ਸੂਰਜ ਪਾਲ ਸਿੰਘ, ਐਡਵੋਕੇਟ ਰਾਜੀਵ ਸ਼ਰਮਾ, ਬਲਜਿੰਦਰ ਸਿੰਘ ਮਿੱਠੂ, ਜਸਬੀਰ ਸਿੰਘ ਗਿੱਲ, ਮਨਪ੍ਰੀਤ ਸਿੰਘ ਗਿੱਲ, ਬਲਵਿੰਦਰ ਕੌਰ ਸ਼ਾਮਪੁਰਾ, ਬਲਜੀਤ ਕੌਰ, ਆਰ.ਪੀ. ਸਿੰਘ ਸ਼ੈਲੀ, ਕਰਨਵੀਰ ਸਿੰਘ ਗਿੰਨੀ, ਜੌਲੀ ਤੇ ਰੂਪਨਗਰ ਪੈੱ੍ਰਸ ਕਲੱਬ ਦੇ ਨੁਮਾਇੰਦੇ ਵੀ ਸ਼ਾਮਿਲ ਸਨ |
ਅਸਾਮ ਤੋਂ ਚੱਲਿਆ ਨਗਰ ਕੀਰਤਨ ਗੁਰਦੁਆਰਾ ਭੱਠਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ <br/>
ਅਜੀਤ ਡੈਸਕ
24-11-2025