05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੰਡੇ ਬੂਟੇ <br/>

Ad Position 21
No active advertisement
ਅਜੀਤ ਡੈਸਕ 24-11-2025
ਸੁਖਸਾਲ, 23 ਨਵੰਬਰ (ਧਰਮ ਪਾਲ)-ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਤਲੁਜ ਪੈੱ੍ਰਸ ਕਲੱਬ ਸੁਖਸਾਲ (ਰਜਿ:) ਵਲੋਂ ਆਪਣੀ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ 350 ਵੱਖ-ਵੱਖ ਕਿਸਮ ਦੇ ਹਰਬਲ ਬੂਟੇ ਲੋਕਾਂ ਨੂੰ ਵੰਡੇ ਗਏ | ਇਸ ਮੌਕੇ ਕਲੱਬ ਮੈਂਬਰਾਂ ਨੇ ਦੱਸਿਆ ਕਿ ਸਾਡੇ ਕਲੱਬ ਵਲੋਂ ਹਰ ਸਾਲ ਸਮਾਜ ਭਲਾਈ ਦੇ ਕੰਮ ਨਿਰੰਤਰ ਕੀਤੇ ਜਾ ਰਹੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਵਿਗੜ ਰਹੇ ਵਾਤਾਵਰਨ ਨੂੰ ਸੰਭਾਲਣ ਦੇ ਮੰਤਵ ਨਾਲ ਸਾਡੇ ਕਲੱਬ ਵਲੋਂ ਹਰ ਸਾਲ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਤਿਰਵੈਣੀ ਦੇ ਬੂਟੇ ਵੀ ਲਗਾਏ ਜਾ ਰਹੇ ਹਨ ਜੋ ਕਾਮਯਾਬ ਵੀ ਹਨ | ਇਸ ਮੌਕੇ ਪ੍ਰਧਾਨ ਮਾਸਟਰ ਮਲਕੀਅਤ ਸਿੰਘ, ਜੁਝਾਰ ਸਿੰਘ, ਧਰਮ ਪਾਲ, ਹਰਭਜਨ ਸਿੰਘ ਢਿੱਲੋ, ਸੁਧੀਰ ਪਿ੍ੰਸ, ਅਸ਼ਵਨੀ ਸੈਣੀ, ਅਜੇ ਕੁਮਾਰ, ਅੰਜੂ ਕੌਸ਼ਲ, ਅਯੂਸ ਕੌਸ਼ਲ, ਪੂਨਮ ਜੋਸ਼ੀ, ਆਰੀਅਨ ਕੌਸ਼ਲ, ਵਿਜੇ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਦੀ ਮੀਟਿੰਗ <br/> ਅਗਲੀ ਖ਼ਬਰ ਅਸਾਮ ਤੋਂ ਚੱਲਿਆ ਨਗਰ ਕੀਰਤਨ ਗੁਰਦੁਆਰਾ ਭੱਠਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ <br/>
Ad Position 24