ਨੂਰਪੁਰ ਬੇਦੀ, 23 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਭਾਰਤ ਸਕਾਊਟ ਐਂਡ ਗਾਈਡ ਪੰਜਾਬ ਦੇ ਸਟੇਟ ਆਰਗੇਨਾਈਜ਼ਰ ਕਮਿਸ਼ਨਰ ਉਂਕਾਰ ਸਿੰਘ, ਜ਼ਿਲ੍ਹਾ ਸਿੱਖਿਆ ਅਧਿਕਾਰੀ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ ਨਿਰਦੇਸ਼ ਤੇ ਜ਼ਿਲ੍ਹਾ ਆਰਗੇਨਾਈਜ਼ਰ ਕਮਿਸ਼ਨਰ ਸਕਾਊਟ ਸੈਕਸ਼ਨ ਸੁਰਿੰਦਰ ਸਿੰਘ ਅਤੇ ਗਾਈਡ ਸੈਕਸ਼ਨ ਇੰਚਾਰਜ ਮੈਡਮ ਪਰਮਿੰਦਰ ਕੌਰ ਦੀ ਅਗਵਾਈ ਹੇਠ ਰੂਪਨਗਰ ਜ਼ਿਲੇ੍ਹ ਦੇ 24 ਸਕਾਊਟ ਅਤੇ ਗਾਈਡ ਬੱਚੇ 19ਵੀਂ ਰਾਸ਼ਟਰੀ ਸਕਾਊਟ ਐਂਡ ਗਾਈਡ ਡਾਇਮੰਡ ਜੰਬੂਰੀ 'ਚ ਹਿੱਸਾ ਲੈਣ ਲਈ ਲਖਨਊ ਰਵਾਨਾ ਹੋਏ ਹਨ | 29 ਨਵੰਬਰ ਤੱਕ ਲਖਨਊ ਵਿਖੇ ਹੋ ਰਹੀ ਇਸ ਰਾਸ਼ਟਰੀ ਜੰਬੂਰੀ 'ਚ ਰੂਪਨਗਰ ਜ਼ਿਲੇ੍ਹ ਤੋਂ 8 ਸਕਾਊਟ, ਇਕ ਸਕਾਊਟ ਮਾਸਟਰ, 16 ਗਾਈਡ ਤੇ ਦੋ ਗਾਈਡ ਯੂਨਿਟ ਲੀਡਰ ਸ਼ਾਮਲ ਹਨ | ਇਸ ਦੌਰਾਨ ਦੀਪੰਕਰ ਕੌਸ਼ਲ, ਸਕਾਊਟ ਮਾਸਟਰ, ਸਸਸ ਸਕੂਲ ਕਾਂਗੜ ਮੈਡਮ ਰਜਿੰਦਰ ਕੌਰ ਤੇ ਮੈਡਮ ਸਤਵੰਤ ਕੌਰ, ਸ. ਕ. ਸ. ਸ. ਸਕੂਲ ਰੂਪਨਗਰ ਟੀਮ ਦੀ ਅਗਵਾਈ ਕਰਨਗੇ | ਰਵਾਨਗੀ ਸਮੇਂ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦੇਣ ਲਈ ਮੌਕੇ ਅਵਤਾਰ ਸਿੰਘ, ਮੈਡਮ ਸੰਦੀਪ ਕੌਰ, ਪਿ੍ੰ. ਪਾਖਰ ਸਿੰਘ ਤੇ ਪਿ੍ੰ. ਮੈਡਮ ਸੰਗੀਤਾ ਸ਼ਰਮਾ ਮੌਜੂਦ ਸਨ | ਉਨ੍ਹਾਂ ਬੱਚਿਆਂ ਨੂੰ ਹੌਸਲਾ ਦਿੰਦੇ ਹੋਏ ਉੱਜਵਲ ਭਵਿੱਖ ਤੇ ਸਫਲ ਜੰਬੂਰੀ ਯਾਤਰਾ ਦੀ ਕਾਮਨਾ ਕੀਤੀ |