ਘਨੌਲੀ, 23 ਨਵੰਬਰ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਥਲੀ ਖੁਰਦ ਦੀ ਪਿੰਡ ਦੀ ਫਿਰਨੀ ਦੀ ਸੜਕ ਬਣਨੀ ਸ਼ੁਰੂ ਹੋ ਗਈ | ਇਸ ਦੌਰਾਨ ਗ੍ਰਾਮ ਪੰਚਾਇਤ ਥਲੀ ਖੁਰਦ ਦੇ ਸਰਪੰਚ ਰਜਿੰਦਰ ਕੌਰ, ਪੰਚ ਗੁਰਮੇਲ ਸਿੰਘ, ਪੰਚ ਨਰਿੰਦਰ ਸਿੰਘ ਲੌਂਗੀਆਂ, ਪੰਚ ਕਮਲਜੀਤ ਕੌਰ, ਪੰਚ ਪੰਮੀ ਰਾਮ, ਨਿਰਭੈ ਸਿੰਘ ਤੇ ਹੋਰਨਾਂ ਨੇ ਗੱਲਬਾਤ ਕੀਤੀ ਹੈ ਕਿ ਇਸ ਸੜਕ ਦੀ ਹਾਲਤ ਬਹੁਤ ਤਰਸਯੋਗ ਸੀ | ਇਹ ਸੜਕ ਥਲੀ ਖੁਰਦ ਦੇ ਨਿਵਾਸੀਆਂ ਨੂੰ ਨੈਸ਼ਨਲ ਹਾਈਵੇ ਘਨੌਲੀ ਬੈਰੀਅਰ ਨਾਲ ਜੋੜਦੀ ਹੈ | ਉਨ੍ਹਾਂ ਨੇ ਇਸ ਨਵੇਂ ਸਿਰਿਓ ਸੜਕ ਬਣਨ ਦਾ ਕਾਰਜ ਸ਼ੁਰੂ ਹੋਣ 'ਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਸੜਕ ਦੇ ਮਸਲੇ ਨੂੰ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ |