06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਜੀਨੀਅਸ ਪਬਲਿਕ ਸਕੂਲ 'ਚ ਸ਼ਹੀਦੀ ਦਿਹਾੜਾ ਮਨਾਇਆ <br/>

Ad Position 21
No active advertisement
ਸ਼ਬਦ ਗਾਇਨ ਕਰ ਰਹੇ ਬੱਚੇ ਤੇ ਸਮਾਗਮ ਵਿਚ ਪੁੱਜੇ ਜਥੇਦਾਰ ਗੁਰਲਾਲ ਸਿੰਘ ਭੈਣੀ ਸਾਹਿਬ ਨਾਲ ਪ੍ਰਬੰਧਕ | <br/> 24-11-2025
ਰੂਪਨਗਰ, 23 ਨਵੰਬਰ (ਸਤਨਾਮ ਸਿੰਘ ਸੱਤੀ)-ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਰੂਪਨਗਰ 'ਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲ ਪੂਰੇ ਹੋਣ 'ਤੇ ਭਾਵਪੂਰਨ ਸ਼ਰਧਾਂਜਲੀ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ | ਇਹ ਸਮਾਗਮ ਸਵੇਰੇ 10 ਵਜੇ ਤੋਂ 11:30 ਵਜੇ ਤੱਕ ਵਿਦਿਆਰਥੀਆਂ ਤੇ ਸਟਾਫ਼ ਦੀ ਵੱਡੀ ਹਾਜ਼ਰੀ 'ਚ ਮਨਾਇਆ | ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਵਿਦਵਾਨ ਵਕਤਾ ਜਥੇਦਾਰ ਗੁਰਲਾਲ ਸਿੰਘ (ਭੈਣੀ ਸਾਹਿਬ) ਸਨ, ਜਿਨ੍ਹਾਂ ਨੇ ਕਥਾ-ਕੀਰਤਨ ਤੇ ਗੁਰਬਾਣੀ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਤਿਆਗ, ਬਲੀਦਾਨ ਤੇ ਮਨੁੱਖਤਾ ਦੇ ਵਿਸ਼ਾਲ ਸੁਨੇਹੇ ਨਾਲ ਪ੍ਰੇਰਿਤ ਕੀਤਾ | ਸਕੂਲ ਪ੍ਰਬੰਧਕ ਸੂਬਾ ਭੁਪਿੰਦਰ ਸਿੰਘ, ਸ੍ਰੀਮਤੀ ਗੁਣਵੰਤ ਕੌਰ ਤੇ ਸਕੂਲ ਮੈਨੇਜਰ ਭਗਵਾਨ ਸਿੰਘ ਨੇ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਧਿਆਤਮਿਕ ਤੇ ਨੈਤਿਕ ਸਿੱਖਿਆ ਬਹੁਤ ਜ਼ਰੂਰੀ ਹੈ | ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਨੂੰ ਸੇਵਾ, ਸਮਰਪਣ ਤੇ ਇਨਸਾਨੀਅਤ ਦਾ ਰਸਤਾ ਦਿਖਾਉਂਦੀਆਂ ਹਨ ਅਤੇ ਸਕੂਲ ਅਜਿਹੇ ਸਮਾਗਮਾਂ ਰਾਹੀਂ ਵਿਦਿਆਰਥੀਆਂ 'ਚ ਇਹ ਸੰਸਕਾਰ ਮਜ਼ਬੂਤ ਕਰਦਾ ਰਹੇਗਾ | ਸਕੂਲ ਡਾਇਰੈਕਟਰ ਗੁਰਪ੍ਰੀਤ ਮਾਥੁਰ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਸਾਰੇ ਸਮਾਜ ਲਈ ਪ੍ਰੇਰਣਾਦਾਇਕ ਹੈ | ਉਨ੍ਹਾਂ ਨੇ ਧਰਮ ਤੇ ਮਨੁੱਖਤਾ ਦੀ ਰੱਖਿਆ ਲਈ ਅਦੁੱਤੀ ਬਲੀਦਾਨ ਦਿੱਤਾ | ਉਨ੍ਹਾਂ ਦੇ ਆਦਰਸ਼-ਨਿਡਰਤਾ, ਸਹਿਣਸ਼ੀਲਤਾ ਤੇ ਆਪਸੀ ਪ੍ਰੇਮ ਹਰ ਬੱਚੇ ਨੂੰ ਸਿਖਾਏ ਜਾਣ ਚਾਹੀਦੇ ਹਨ | ਉਪ ਪਿ੍ੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਨੇ ਵੀ ਸੰਬੋਧਨ ਕੀਤਾ | ਸਮਾਗਮ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ |

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਸੈਸ਼ਨ 'ਚ ਬੰਦੀ ਸਿੰਘਾਂ ਦੀ ਰਿਹਾਈ ਦੀ ਹੋਵੇ ਗੱਲ-ਜਥੇਦਾਰ ਗੜਗੱਜ ਅਗਲੀ ਖ਼ਬਰ ਥਲੀ ਖੁਰਦ ਦੀ ਪਿੰਡ ਦੀ ਫਿਰਨੀ ਦੀ ਸੜਕ ਬਣਨ ਦਾ ਕੰਮ ਹੋਇਆ ਸ਼ੁਰੂ <br/>
Ad Position 24