06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸਮਾਜ ਸੇਵੀ ਦਲਵਿੰਦਰ ਬੈਨੀਪਾਲ ਵਲੋਂ ਕਬੱਡੀ ਖੇਡ ਮੇਲੇ ਦਾ ਪੋਸਟਰ ਜਾਰੀ <br/>

Ad Position 21
No active advertisement
ਨਿਆ ਸ਼ਹਿਰ ਬਡਾਲਾ ਵਿਖੇ ਹੋਣ ਵਾਲੇ 6ਵੇਂ ਕਬੱਡੀ ਕੱਪ ਦਾ ਪੋਸਟਰ ਜਾਰੀ ਕਰਦੇ ਹੋਏ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ | ਤਸਵੀਰ : ਦਿਲਬਰ ਸਿੰਘ ਖੈਰਪੁਰ <br/> 24-11-2025
ਮੁੱਲਾਂਪੁਰ ਗਰੀਬਦਾਸ, 23 ਨਵੰਬਰ (ਦਿਲਬਰ ਸਿੰਘ ਖੈਰਪੁਰ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਨਿਆ ਸ਼ਹਿਰ ਬਡਾਲਾ ਵਿਖੇ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਸਮੁੱਚੇ ਵਸਨੀਕਾਂ ਤੇ ਗ੍ਰਾਮ ਪੰਚਾਇਤ ਵਲੋਂ ਸਾਂਝੇ ਤੌਰ 'ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ 25 ਨਵੰਬਰ ਨੂੰ 6ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸਦਾ ਪੋਸਟਰ ਅੱਜ ਹਲਕਾ ਖਰੜ ਤੋਂ ਸਮਾਜ ਸੇਵੀ, ਖੇਡ ਪ੍ਰਮੋਟਰ ਦਲਵਿੰਦਰ ਸਿੰਘ ਬੈਨੀਪਾਲ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਬੈਨੀਪਾਲ ਨੇ ਦੱਸਿਆ ਕਿ 25 ਨਵੰਬਰ ਨੂੰ ਪਿੰਡ ਨਿਆ ਸ਼ਹਿਰ ਬਡਾਲਾ (ਖਰੜ) ਵਿਖੇ ਇਹ ਕਬੱਡੀ ਕੱਪ ਹੋਣ ਜਾ ਰਿਹਾ ਹੈ, ਜਿਸ ਵਿਚ ਚੋਟੀ ਦੀਆਂ ਟੀਮਾਂ ਭਾਗ ਲੈਂਦੇ ਹੋਏ ਕਬੱਡੀ ਦੇ ਜੌਹਰ ਵਿਖਾਉਣਗੀਆਂ | ਉਨ੍ਹਾਂ ਦੱਸਿਆ ਕਿ ਇਸ ਮੌਕੇ ਜਿੱਤਣ ਵਾਲੀਆਂ ਟੀਮਾਂ ਨੂੰ ਨਗਦ ਪਹਿਲਾ ਇਨਾਮ 91 ਹਜ਼ਾਰ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 71 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਦੇ ਨਾਲ ਹੀ ਮਸ਼ਹੂਰ ਪੰਜਾਬੀ ਦੋਗਾਣਾ ਜੋੜੀ ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਵਲੋਂ ਆਪਣੇ ਮਸ਼ਹੂਰ ਪੰਜਾਬੀ ਗੀਤਾਂ ਰਾਹੀਂ ਆਏ ਹੋਏ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ | ਇਸ ਮੌਕੇ ਜਗਤਾਰ ਸਿੰਘ ਸਿੱਧੂ, ਰਣਬੀਰ ਸਿੰਘ ਬਾਬਾ, ਜਗਦੀਸ਼ ਸਿੰਘ ਦੀਸ਼ਾ, ਪ੍ਰਧਾਨ ਗੁਰਦੀਪ ਸਿੰਘ, ਸਰਪ੍ਰਸਤ ਸਾਹਿਬ ਸਿੰਘ, ਪ੍ਰਬੰਧਕ ਚਨਪ੍ਰੀਤ ਸਿੰਘ ਬਡਾਲੀ, ਗੁਰੀ ਨਿਆ ਸ਼ਹਿਰ, ਜਗਤਾਰ ਸਿੰਘ ਸਾਬਕਾ ਸਰਪੰਚ ਬਿੰਦਰਖ, ਹਰਮਿੰਦਰ ਸਿੰਘ ਮਾਵੀ ਸਮੇਤ ਹੋਰ ਵੀ ਪ੍ਰਬੰਧਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਗਵਾਨ ਬਿਰਸਾ ਮੁੰਡਾ ਦੀ ਜੈਅੰਤੀ 'ਤੇ ਕੀਤਾ ਨਮਨ <br/> ਅਗਲੀ ਖ਼ਬਰ ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਰੂ-ਬਰੂ ਸੱਭਿਆਚਾਰਕ ਸਮਾਗਮ 2025 ਦੀ ਮੇਜ਼ਬਾਨੀ ਕੀਤੀ <br/>
Ad Position 24