ਚੰਡੀਗੜ੍ਹ, 23 ਨਵੰਬਰ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਮਹਾਨ ਸੁਤੰਤਰਤਾ ਸਿਪਾਹੀ ਅਤੇ ਜਨਜਾਤੀ ਨਾਇਕ ਭਗਵਾਨ ਬਿਰਸਾ ਮੁੰਡਾ ਦੀ ਜੈਅੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ | ਮੁੱਖ ਮੰਤਰੀ ਨੇ ਸੰਤ ਕਬੀਰ ਕੁਟੀਰ ਸਥਿਤ ਆਪਣੇ ਆਵਾਸ 'ਤੇ ਭਗਵਾਨ ਬਿਰਸਾ ਮੁੰਡਾ ਦੀ ਫ਼ੋਟੋ 'ਤੇ ਫੁੱਲ ਭੇਂਟ ਕਰਕੇ ਨਮਨ ਕੀਤਾ | ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਬਿਰਸਾ ਮੁੰਡਾ ਨਾ ਸਿਰਫ਼ ਜਨਜਾਤੀ ਸਮਾਜ ਦੇ ਸਗੋਂ ਸੰਪੂਰਨ ਰਾਸ਼ਟਰ ਲਈ ਗੌਰਵ ਦੇ ਪ੍ਰਕਾਸ਼ ਪੁੰਜ ਹਨ | ਉਨ੍ਹਾਂ ਨੇ ਕਿਹਾ ਕਿ ਬਿਰਸਾ ਮੁੰਡਾ ਨੇ ਪਾਣੀ, ਜੰਗਲ, ਜਮੀਨ ਦੇ ਅਧਿਕਾਰਾਂ ਲਈ ਲੜਾਈ ਲੜੀ | ਉਨ੍ਹਾਂ ਦਾ ਜੀਵਨ ਸੰਘਰਸ਼ ਅਤੇ ਬਲੀਦਾਨ ਦੇਸ਼ ਦੀ ਆਉਣ ਵਾਲੀ ਪੀੜੀਆਂ ਲਈ ਸਦਾ ਪੇ੍ਰਰਣਾ ਦਾ ਸਰੋਤ ਬਣਿਆ ਰਹੇਗਾ | ਉਨ੍ਹਾਂ ਦੀ ਜੈਅੰਤੀ ਨੂੰ ਜਨ ਜਾਤੀ ਗੌਰਵ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ | ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਬਿਰਸਾ ਮੁੰਡਾ ਦੇ ਆਦਰਸ਼ਾਂ ਦੇ ਚੱਲਦੇ ਹੋਏ ਸਮਾਜ ਦੇ ਅੰਤਿਮ ਵਿਅਕਤੀ ਤੱਕ ਵਿਕਾਸ ਦਾ ਲਾਭ ਪਹੁੰਚੇ ਅਤੇ ਵਾਂਝੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਪ੍ਰਤੀਬੱਧ ਹੈ |