29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਲਾਕ ਸੰਮਤੀ ਚੋਣਾਂ ਲਈ ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ 15 ਜ਼ੋਨਾਂ ਲਈ 43 ਉਮੀਦਵਾਰ ਚੋਣ ਮੈਦਾਨ ਵਿਚ

Ad Position 21
No active advertisement
ਅਜੀਤ ਡੈਸਕ 07-12-2025
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ. ਐਸ. ਨਿੱਕੂਵਾਲ)-ਪੰਚਾਇਤ ਸੰਮਤੀ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੀਆਂ ਚੋਣਾਂ ਦੌਰਾਨ 15 ਜ਼ੋਨ 'ਚ 43 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਦ ਕਿ ਸੱਤਾਧਾਰੀ 'ਆਪ' ਅਤੇ ਵਿਰੋਧੀ ਧਿਰ ਕਾਂਗਰਸ ਸਾਰੇ ਵਾਰਡਾਂ 'ਤੇ ਚੋਣ ਲੜ ਰਹੀ ਹੈ | ਜਦਕਿ ਭਾਜਪਾ 8, ਅਕਾਲੀ ਦਲ 5 ਜ਼ੋਨਾਂ 'ਤੇ ਚੋਣ ਲੜ ਰਿਹਾ ਹੈ | ਜਾਣਕਾਰੀ ਅਨੁਸਾਰ ਜ਼ੋਨ ਗੰਭੀਰਪੁਰ ਜਨਰਲ 'ਚ ਕਾਂਗਰਸ ਦੇ ਗੁਰਜਿੰਦਰ ਸਿੰਘ ਦਸਗਰਾਂਈ ਅਤੇ 'ਆਪ' ਦੇ ਗੁਰਮੁੱਖ ਸਿੰਘ ਪਹਿਲੂ, ਜ਼ੋਨ ਢੇਰ ਇਸਤਰੀ 'ਚ 'ਆਪ' ਦੀ ਸੰਦੀਪ ਕੌਰ ਢੇਰ ਤੇ ਕਾਂਗਰਸ ਦੀ ਕੁਲਦੀਪ ਕੌਰ ਮਹੈਣ, ਜ਼ੋਨ ਤਿੰਨ ਗਰਾ ਪਛੜੀ ਸ਼ੇ੍ਰਣੀ 'ਚ ਕਾਂਗਰਸ ਦੇ ਅੰਮਿ੍ਤਪਾਲ ਮਥੁਰਾ, ਅਕਾਲੀ ਦਲ ਦੀ ਸੁਖਵਿੰਦਰ ਕੌਰ ਲੰਗਮਜਾਰੀ ਅਤੇ 'ਆਪ' ਦੇ ਹੁਸਨ ਚੰਦ ਗਰਾ, ਜ਼ੋਨ 4 ਬਾਸੋਵਾਲ, ਅਨੁਸੂਚਿਤ ਜਾਤੀ ਔਰਤ 'ਚ 'ਆਪ' ਦੀ ਬੀਰ ਕੌਰ ਸਜਮੌਰ ਅਤੇ ਕਾਂਗਰਸ ਦੀ ਭੋਲਾਂ ਦੇਵੀ ਬੀਕਾਪੁਰ, ਜ਼ੋਨ 5 ਗੰਗੂਵਾਲ ਔਰਤ 'ਚ ਅਕਾਲੀ ਦਲ ਦੀ ਪਰਮਜੀਤ ਕੌਰ ਸੱਧੇਵਾਲ, ਭਾਜਪਾ ਦੀ ਪਰਮਜੀਤ ਕੌਰ ਗੰਗੂਵਾਲ, 'ਆਪ' ਦੀ ਰਣਬੀਰ ਕੌਰ ਗੰਗੂਵਾਲ ਅਤੇ ਕਾਂਗਰਸ ਰਮੇਸ਼ ਦੇਵੀ ਬਣੀ, ਜ਼ੋਨ 6 ਮੋਹੀਵਾਲ ਇਸਤਰੀ 'ਚ ਕਾਂਗਰਸ ਦੀ ਦੇਬੋ ਦੇਵੀ ਮੋਹੀਵਾਲ, 'ਆਪ' ਦੀ ਰਚਨਾ ਦੇਵੀ ਲਖੇੜ ਤੇ ਭਾਜਪਾ ਦੀ ਰਾਮ ਪਿਆਰੀ ਥੱਪਲ, ਜ਼ੋਨ 7 ਅਗੰਮਪੁਰ ਇਸਤਰੀ 'ਚ ਅਕਾਲੀ ਦਲ ਦੀ ਸੁਰਜੀਤ ਕੌਰ ਨਿੱਕੂਵਾਲ, ਕਾਂਗਰਸ ਦੀ ਪਰਮਜੀਤ ਕੌਰ ਲੋਧੀਪੁਰ ਤੇ 'ਆਪ' ਦੀ ਪੂਜਾ ਅਗੰਮਪੁਰ, ਜ਼ੋਨ 8 ਕੋਟਲਾ ਜਨਰਲ 'ਚ ਕਾਂਗਰਸ ਦੇ ਸਾਧਾ ਸਿੰਘ ਹਰੀਵਾਲ, ਅਕਾਲੀ ਦਲ ਦੀ ਗੁਰਮੀਤ ਕੌਰ ਕੋਟਲਾ, 'ਆਪ' ਦੇ ਜ਼ਸਵਿੰਦਰ ਸਿੰਘ ਚੰਦਪੁਰ ਬੇਲਾ ਤੇ ਭਾਜਪਾ ਦੇ ਪ੍ਰਦੀਪ ਕੁਮਾਰ ਕੋਟਲਾ, ਜ਼ੋਨ 9 ਝਿੰਜੜੀ ਔਰਤ 'ਚ ਕਾਂਗਰਸ ਦੀ ਊਸ਼ਾ ਰਾਣੀ ਝਿੰਜੜੀ, ਭਾਜਪਾ ਦੀ ਸੁਦੇਸ਼ ਕੁਮਾਰੀ ਮੀਢਵਾਂ ਅਤੇ 'ਆਪ' ਦੀ ਚਾਂਦਨੀ ਸ਼ਰਮਾ ਮੀਢਵਾਂ, ਜ਼ੋਨ 10 ਸਮਲਾਹ ਜਨਰਲ 'ਚ ਕਾਂਗਰਸ ਦੇ ਨੰਦ ਗੋਪਾਲ ਸਮਲਾਹ ਅਤੇ 'ਆਪ' ਦੇ ਰਾਮ ਪਾਲ ਸਮਲਾਹ, ਜ਼ੋਨ 11 ਮੱਸੇਵਾਲ ਅਨੁਸੂਚਿਤ ਜਾਤੀ ਵਿਚ 'ਆਪ' ਦੇ ਸਰਬਣ ਸਿੰਘ ਮੋੜਾ, ਅਕਾਲੀ ਦਲ ਦੇ ਕੁਲਵਿੰਦਰ ਸਿੰਘ ਦੇਹਣੀ, ਕਾਂਗਰਸ ਦੇ ਬਲਜੀਤ ਸਿੰਘ ਚੀਕਣਾ ਤੇ ਭਾਜਪਾ ਦੇ ਸ਼ਾਦੀ ਲਾਲ ਮੋੜਾ, ਜ਼ੋਨ 12 ਡਾਢੀ ਅਨੁਸੂਚਿਤ ਜਾਤੀ 'ਚ ਕਾਂਗਰਸ ਦੇ ਪਵਨ ਕੁਮਾਰ ਪਿ੍ਥੀਪੁਰ, 'ਆਪ' ਦੇ ਰਾਜਵੀਰ ਸਿੰਘ ਪਿ੍ਥੀਪੁਰ ਅਤੇ ਭਾਜਪਾ ਦੇ ਰਾਮ ਲਾਲ ਅਟਾਰੀ, ਜ਼ੋਨ 13 ਬੜਾ ਪਿੰਡ ਜਨਰਲ 'ਚ ਭਾਜਪਾ ਦੇ ਸ਼ੁਸ਼ੀਲ ਕੁਮਾਰ ਬੜੀ ਝੱਖੀਆਂ, 'ਆਪ' ਦੇ ਹਰਮਿੰਦਰ ਸਿੰਘ ਬੜਾ ਪਿੰਡ ਅਤੇ ਕਾਂਗਰਸ ਦੇ ਗੁਰਮੇਲ ਸਿੰਘ ਛੋਟੀ ਝੱਖੀਆਂ, ਜ਼ੋਨ 14 ਭਰਤਗੜ੍ਹ ਜਨਰਲ ਵਿਚ ਭਾਜਪਾ ਦੇ ਅਜੇ ਭੱਲਾ ਭਰਤਗੜ੍ਹ, 'ਆਪ' ਦੇ ਗੁਰਸੇਵਕ ਸਿੰਘ ਭਰਤਗੜ੍ਹ ਤੇ ਕਾਂਗਰਸ ਦੇ ਗੁਰਨਾਮ ਸਿੰਘ ਕਕਰਾਲਾ, ਜ਼ੋਨ 15 ਨੰਗਲ ਸਰਸਾ ਔਰਤ ਵਿਚ 'ਆਪ' ਦੀ ਹਰਵਿੰਦਰ ਕੌਰ ਕੋਟਬਾਲਾ ਅਤੇ ਕਾਂਗਰਸ ਦੀ ਬਲਵਿੰਦਰ ਕੌਰ ਮਾਜਰੀ ਵਿਚਕਾਰ ਮੁਕਾਬਲਾ ਹੋਵੇਗਾ | ਅੱਜ ਕਾਗਜ਼ ਵਾਪਸੀ ਤੋਂ ਬਾਅਦ ਚੋਣ ਮੈਦਾਨ ਵੀ ਭਖ ਜਾਵੇਗਾ ਅਤੇ ਪਿੰਡਾਂ 'ਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ |
Ad Position 22
No active advertisement
ਪਿਛਲੀ ਖ਼ਬਰ ਹਰਮਿੰਦਰ ਸਿੰਘ ਬਿੰਦੀ ਰੂੜੇਮਾਜਰਾ ਜ਼ੋਨ ਆਜ਼ਮਪੁਰ ਤੋਂ ਚੋਣ ਮੈਦਾਨ 'ਚ ਅਗਲੀ ਖ਼ਬਰ ਜੀ. ਟੀ. ਯੂ. ਵਲੋਂ ਚੋਣ ਡਿਊਟੀਆਂ ਦੂਰ ਦੁਰਾਡੇ ਲਗਾਉਣ ਦਾ ਵਿਰੋਧ, ਕੱਲ੍ਹ ਡੀ. ਸੀ. ਨੂੰ ਮਿਲੇਗਾ ਵਫ਼ਦ
Ad Position 24