ਨੂਰਪੁਰ ਬੇਦੀ, 6 ਦਸੰਬਰ (ਵਿੰਦਰਪਾਲ ਝਾਂਡੀਆਂ)-ਪਿੰਡ ਬਾਹਮਣ ਮਾਜਰਾ ਦੇ ਅਮਰੀਕਾ ਦੀ ਵਿਦੇਸ਼ੀ ਧਰਤੀ ਰੈਣ ਬਸੇਰਾ ਬਣਾ ਕੇ ਵੱਸਦੇ ਐਨ. ਆਰ. ਆਈ. ਕਸ਼ਮੀਰ ਸਿੰਘ ਦੇ ਮਾਤਾ ਤੇ ਮਾਸਟਰ ਅਥਲੀਟ ਅਤੇ ਸਮਾਜ ਸੇਵੀ ਆਗੂ ਮੋਹਨ ਸਿੰਘ ਚਾਹਲ ਦੀ ਭਰਜਾਈ ਮਾਤਾ ਚਰਨ ਕੌਰ ਜੋ ਕਿ ਬੀਤੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ, ਦੀ ਮੌਤ 'ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ | ਦੁੱਖ ਪ੍ਰਗਟ ਕਰਨ ਵਾਲਿਆਂ 'ਚ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਭਾਰਤੀ ਜਨਤਾ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਅÏਲਖ, ਸਾਬਕਾ ਸਰਪੰਚ ਜਗਤਾਰ ਸਿੰਘ ਭੋਗੀਪੁਰ, ਸਰਪੰਚ ਅਵਤਾਰ ਸਿੰਘ ਤਾਰੀ, ਨੰਬਰਦਾਰ ਸ਼ੰਕਰ ਦਾਸ, ਸਾਬਕਾ ਸਰਪੰਚ ਗੁਰਦੀਪ ਸਿੰਘ ਚਾਹਲ, ਸਾਬਕਾ ਸਰਪੰਚ ਨਰਿੰਦਰ ਸਿੰਘ, ਪਰਮਜੀਤ ਸਿੰਘ ਚਾਹਲ, 'ਆਪ' ਆਗੂ ਨਰਿੰਦਰ ਸਿੰਘ ਚਾਹਲ, ਦਰਸ਼ਨ ਸਿੰਘ ਚਾਹਲ, ਸਤਨਾਮ ਸਿੰਘ ਨਾਗਰਾ , ਅਵਤਾਰ ਸਿੰਘ ਤਾਰੀ ਸਰਥਲੀ, ਦਿਲਾਵਰ ਸਿੰਘ, ਗੁਰਦੇਵ ਸਿੰਘ, ਸੋਹਣ ਸਿੰਘ, ਭਗਤ ਜਰਨੈਲ ਸਿੰਘ, ਭਗਤ ਮੇਹਰ ਸਿੰਘ ਆਦਿ ਨੇ ਦੁੱਖ ਸਾਂਝਾ ਕੀਤਾ ਹੈ |