ਰੂਪਨਗਰ, 7 ਦਸੰਬਰ (ਸਤਨਾਮ ਸਿੰਘ ਸੱਤੀ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੀਆਂਪੁਰ ਤੇ ਪੰਚਾਇਤ ਸੰਮਤੀ ਰੂਪਨਗਰ ਦੇ ਸਾਰੇ ਜ਼ੋਨਾਂ ਦੀ ਸਾਂਝੀ ਮੀਟਿੰਗ ਹੋਟਲ ਕੇ. ਸਰਪਾਲਜ਼ ਮਲਿਕਪੁਰ ਵਿਖੇ ਹੋਈ | ਮੀਟਿੰਗ 'ਚ ਇਲਾਕੇ ਦੇ ਅਕਾਲੀ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਚੋਣਾਂ ਦੌਰਾਨ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਈ ਹੈ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਘੱਟ ਸਮਾਂ ਦਿੱਤੇ ਜਾਣ ਕਾਰਨ ਵਿਰੋਧੀ ਪਾਰਟੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਡਾ. ਚੀਮਾ ਨੇ ਕਿਹਾ ਕਿ ਆਪਣੇ 35 ਸਾਲਾਂ ਦੇ ਰਾਜਨੀਤਕ ਜੀਵਨ 'ਚ ਉਨ੍ਹਾਂ ਨੇ ਕਦੇ ਵੀ ਸਰਕਾਰ ਵਲੋਂ ਅਜਿਹਾ ਦਬਾਅ ਨਹੀਂ ਵੇਖਿਆ | ਉਨ੍ਹਾਂ ਮੰਗ ਕੀਤੀ ਕਿ ਚੋਣਾਂ ਦੌਰਾਨ ਹਰ ਬੂਥ 'ਤੇ ਫ਼ੌਜ ਦੀ ਤਾਇਨਾਤੀ ਤੇ ਵੀਡੀਓ ਗ੍ਰਾਫੀ ਯਕੀਨੀ ਬਣਾਈ ਜਾਵੇ | ਇਸ ਮੌਕੇ ਜ਼ੋਨ ਮੀਆਂਪੁਰ ਤੋਂ ਅਕਾਲੀ ਉਮੀਦਵਾਰ ਚਰਨਜੀਤ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਮੱਕੜ, ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਅਤੇ ਅਕਾਲੀ ਆਗੂ ਸੁਖਿੰਦਰਪਾਲ ਸਿੰਘ ਬੋਬੀ ਬੋਲਾ ਨੇ ਵੀ ਵਰਕਰਾਂ ਨੂੰ ਸੰਬੋਧਨ ਕੀਤਾ | ਉਨ੍ਹਾਂ ਨੇ ਪਾਰਟੀ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਲਈ ਡਟ ਕੇ ਮਿਹਨਤ ਕਰਨ ਦਾ ਸੱਦਾ ਦਿੱਤਾ | ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਭਰੋਸਾ ਉਠ ਚੁੱਕਾ ਹੈ ਅਤੇ ਲੋਕ ਹੁਣ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਹਨ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭਰਤਗੜ੍ਹ ਤੋਂ ਉਮੀਦਵਾਰ ਪਰਮਜੀਤ ਕੌਰ, ਬਲਾਕ ਸੰਮਤੀ ਦੇ ਉਮੀਦਵਾਰ ਸੁਨੀਤਾ, ਅਜਮੇਰ ਸਿੰਘ, ਅੰਮਿ੍ਤਪਾਲ ਸਿੰਘ ਘਨੌਲੀ, ਸੁਰਿੰਦਰ ਕੌਰ ਡੰਗੋਲੀ, ਹਰਜਿੰਦਰ ਕੌਰ, ਬਲਜੀਤ ਕੌਰ, ਸਰੋਜਨ ਸਿੰਘ, ਜਸਵੀਰ ਕੌਰ, ਭੁਪਿੰਦਰ ਸਿੰਘ ਬਿੱਟੂ, ਲਖਵਿੰਦਰ ਸਿੰਘ ਲੱਕੀ, ਸਰਦਾਰ ਕੌਰ ਰੇਲੋਂ ਸਮੇਤ ਐਡਵੋਕੇਟ ਰਾਜੀਵ ਸ਼ਰਮਾ, ਦਲਜੀਤ ਸਿੰਘ ਭੁੱਟੋ, ਵੈਦ ਪ੍ਰਕਾਸ਼, ਬਲਜਿੰਦਰ ਸਿੰਘ ਮਿੱਠੂ, ਕੋਮਲ ਸਿੰਘ ਰੈਲੋਂ, ਬਲਵਿੰਦਰ ਕੌਰ ਸ਼ਾਮਪੁਰਾ, ਚਰਨਜੀਤ ਕੌਰ ਸ਼ਾਮਪੁਰਾ, ਬਲਪ੍ਰੀਤ ਸਿੰਘ ਸ਼ੈਲੀ, ਕਰਨਵੀਰ ਸਿੰਘ ਗਿੰਨੀ, ਜੌਲੀ, ਪਿ੍ੰਸੀਪਲ ਰਣਜੀਤ ਸਿੰਘ, ਮਾਸਟਰ ਅਮਰੀਕ ਸਿੰਘ, ਸੁੱਚਾ ਸਿੰਘ ਸਰਸਾ ਨੰਗਲ, ਇੰਜੀਨੀਅਰ ਜੇ.ਪੀ. ਹਾਂਡਾ, ਸ਼ੇਰ ਸਿੰਘ ਬਿੰਦਰਖ, ਗੁਰਚਰਨ ਸਿੰਘ ਚੰਨੀ ਮੀਆਂਪੁਰ, ਜਗਦੀਸ਼ ਸਿੰਘ ਸਰਪੰਚ ਅਕਬਰਪੁਰ, ਭਾਵਾਧਸ ਦੇ ਪੰਜਾਬ ਪ੍ਰਧਾਨ ਰਜਿੰਦਰ ਕੁਮਾਰ ਬਿੰਦੀ ਸੋਨੀ, ਮਨਜੀਤ ਸਿੰਘ ਤੰਬਰ, ਜ਼ੋਰਾਵਰ ਸਿੰਘ ਬਿੱਟੂ, ਅਜੀਤ ਪਾਲ ਸਿੰਘ ਨਾਫਰੇ, ਰਣਜੀਤ ਸਿੰਘ ਸੰਧੂ, ਮਨਜੀਤ ਸਿੰਘ ਤੰਬਰ, ਰਵਿੰਦਰ ਸਿੰਘ ਹੂਸੈਨਪੁਰ, ਗੁਰਮੁਖ ਸਿੰਘ ਸੈਣੀ, ਜਰਨੈਲ ਸਿੰਘ ਜੈਲੀ ਅਤੇ ਹੋਰ ਅਕਾਲੀ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ |