ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਕਰਨੈਲ ਸਿੰਘ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਾਨੋਵਾਲ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿਛਲੇ ਦਿਨੀਂ ਹੋਈਆਂ ਰਾਜ ਪੱਧਰੀ ਪ੍ਰਾਇਮਰੀ ਖੇਡਾਂ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ | ਇਨ੍ਹਾਂ ਖੇਡਾਂ ਵਿਚ ਸਾਰਥਕ ਸਿੰਘ ਰਾਣਾ ਪੁੱਤਰ ਸੁਰਜੀਤ ਰਾਣਾ ਨਾਨੋਵਾਲ, ਨਮਨੀਤ ਕੌਰ ਪੁੱਤਰੀ ਸਤਿੰਦਰ ਸਿੰਘ ਥੱਪਲ ਅਤੇ ਕੁੰਮਤ ਪੁੱਤਰੀ ਰਵਿੰਦਰ ਕੁਮਾਰ ਥੱਪਲ ਨੇ 45ਵੀਆਂ ਰਾਜ ਪੱਧਰੀ ਸਕੂਲ ਖੇਡਾਂ ਵਿਚ ਭਾਗ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਇੰਚਾਰਜ ਸੁਰਜੀਤ ਰਾਣਾ (ਸਟੇਟ ਅਵਾਰਡੀ) ਨੇ ਦੱਸਿਆ ਕਿ ਇਹ ਲਗਾਤਾਰ 5ਵਾਂ ਸਾਲ ਹੈ ਜਦੋਂ ਸਕੂਲ ਦੇ ਬੱਚਿਆਂ ਨੇ ਖੇਡਾਂ 'ਚ ਸਟੇਟ ਪੱਧਰ ਤੱਕ ਭਾਗ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਹਰ ਸਾਲ ਵਾਂਗ ਇਸ ਵਾਰ ਵੀ ਬੱਚਿਆਂ ਨੇ ਸ਼ਤਰੰਜ ਤੇ ਕਬੱਡੀ ਵਿਚ ਰਾਜ ਪੱਧਰ ਤੱਕ ਸ਼ਮੂਲੀਅਤ ਕੀਤੀ | ਸ਼ਤਰੰਜ ਵਾਲੇ ਬੱਚਿਆਂ ਨੂੰ ਸੁਰਜੀਤ ਰਾਣਾ ਤੇ ਕਬੱਡੀ ਵਾਲੇ ਬੱਚਿਆਂ ਨੂੰ ਪਵਨ ਕੁਮਾਰ ਸਿਖਲਾਈ ਦਿੰਦੇ ਹਨ | ਰੋਹਿਤ ਸ਼ਰਮਾ ਵੀ ਬੱਚਿਆਂ ਨੂੰ ਲਗਾਤਾਰ ਉਤਸ਼ਾਹਿਤ ਕਰਦੇ ਹਨ | ਇਸ ਮੌਕੇ ਈ. ਟੀ. ਟੀ. ਅਧਿਆਪਕ ਪਵਨ ਕੁਮਾਰ ਚੌਧਰੀ, ਐਸੋਸੀਏਟ ਅਧਿਆਪਕ ਰੋਹਿਤ ਸ਼ਰਮਾ, ਕਮਲੇਸ਼ ਕੁਮਾਰੀ, ਰੇਖਾ ਰਾਣੀ ਤੇ ਸ਼ਾਂਤੀ ਦੇਵੀ ਹਾਜ਼ਰ ਸਨ |