ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਜੇ. ਐਸ. ਨਿੱਕੂਵਾਲ)-ਆਦਿ ਧਰਮ ਸਮਾਜ ਵਲੋਂ ਰਤਨ ਰਾਵਨ ਦੇ ਦਿਸ਼ਾ ਨਿਰਦੇਸ਼ 'ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 69ਵੇਂ ਬਲੀਦਾਨ ਦਿਵਸ ਮੌਕੇ ਰਾਜ ਘਈ ਅੰਬੇਡਕਰ ਵਿਚਾਰਕ ਦੀ ਅਗਵਾਈ 'ਚ ਸਥਾਨਕ ਚਰਨ ਗੰਗਾ ਸਟੇਡੀਅਮ ਨੇੜੇ ਵੀ. ਆਈ. ਪੀ. ਪਾਰਕਿੰਗ ਵਿਖੇ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਆਗੂਆਂ ਵਲੋਂ ਡਾ. ਅੰਬੇਡਕਰ ਦੀ ਭਾਰਤ ਦੀ ਆਜ਼ਾਦੀ ਤੇ ਆਜ਼ਾਦ ਭਾਰਤ ਦੀ ਤਰੱਕੀ ਵਿਚ ਦਿੱਤੇ ਹੋਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤੀਆਂ ਹੋਈਆਂ ਕੁਰਬਾਨੀਆਂ ਕਰਕੇ ਦੱਬੇ ਕੁਚਲੇ ਸਮਾਜ ਦੇ ਲੋਕ ਤੇ ਖ਼ਾਸ ਕਰਕੇ ਨਾਰੀ ਜਾਤੀ ਦੇਸ਼ ਦੀ ਤਰੱਕੀ 'ਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ | ਇਸ ਮੌਕੇ ਸਿੱਖਿਆ ਕੋਆਰਡੀਨੇਟਰ ਦਇਆ ਸਿੰਘ ਸੰਧੂ, ਦਲਿਤ ਵਿਕਾਸ ਬੋਰਡ ਦੇ ਮੈਂਬਰ ਦਲੀਪ ਹੰਸ, ਕੈਪਟਨ ਦਲਜੀਤ ਸਿੰਘ ਖਮੇੜਾ, ਇਕਬਾਲ ਸਿੰਘ ਸੇਵਾ ਮੁਕਤ ਵੈਟਰਨਰੀ ਅਫ਼ਸਰ, ਕਰਮ ਸਿੰਘ ਕੈਂਥ, ਚੰਨਣ ਸਿੰਘ, ਜਰਨੈਲ ਸਿੰਘ, ਜਸਵੰਤ ਸਿੰਘ ਕੈਂਥ, ਜੀਤ ਸਿੰਘ ਤਾਰੀ, ਬੀਬੀ ਰਜਿੰਦਰ ਕੌਰ, ਦਲਜੀਤ ਸਿੰਘ ਕੈਂਥ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ |