04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

'ਸਾਗਰ ਦੇ ਮੋਤੀ' ਕਾਵਿ ਸੰਗ੍ਰਹਿ ਲੋਕ ਅਰਪਣ <br/>

Ad Position 21
No active advertisement
ਰੂਪ ਸਾਗਰ ਦਾ ਪਲੇਠਾ ਕਾਵਿ ਸੰਗ੍ਰਹਿ 'ਸਾਗਰ ਦੇ ਮੋਤੀ' ਦਾ ਲੋਕ ਅਰਪਣ ਕਰਦੇ ਹੋਏ ਮਨਮੋਹਨ ਸਿੰਘ ਦਾਊਾ ਤੇ ਹੋਰ | ਤਸਵੀਰ : ਜੰਡਪੁਰੀ <br/> 08-12-2025
ਖਰੜ, 7 ਦਸੰਬਰ (ਜੰਡਪੁਰੀ)-ਪੰਜਾਬੀ ਸਾਹਿਤ ਸਭਾ ਖਰੜ ਵਲੋਂ ਖਾਲਸਾ ਸਕੂਲ ਵਿਖੇ ਡਾ. ਰੁਪਿੰਦਰ ਕੌਰ ਉਰਫ਼ ਰੂਪ ਸਾਗਰ ਦਾ ਪਲੇਠਾ ਕਾਵਿ ਸੰਗ੍ਰਹਿ 'ਸਾਗਰ ਦੇ ਮੋਤੀ' ਉੱਘੇ ਸਾਹਿਤਕਾਰ ਮਨਮੋਹਨ ਸਿੰਘ ਦਾਊਾ, ਸਭਾ ਦੇ ਪ੍ਰਧਾਨ ਡਾ. ਜਸਪਾਲ ਜੱਸੀ, ਪਿ੍ੰਸੀਪਲ ਸ਼ੇਰ ਸਿੰਘ ਤੇ ਡਾ. ਰੁਪਿੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਲੋਕ ਅਰਪਣ ਕੀਤਾ | ਇਸ ਪੁਸਤਕ ਦੀ ਕਰਦਿਆਂ ਡਾ. ਜਸਪਾਲ ਜੱਸੀ ਨੇ ਪੁਸਤਕ ਦੀਆਂ ਕਵਿਤਾਵਾਂ ਨੂੰ ਪ੍ਰੌੜ ਆਖਿਆ ਅਤੇ ਮੁਹੱਬਤ, ਵਿਰਾਸਤ ਤੇ ਪ੍ਰਕਿਰਤੀ ਤੇ ਸਮਾਜਿਕ ਸਮੱਸਿਆਵਾਂ ਦੇ ਵਿਸ਼ਿਆਂ ਨੂੰ ਕਾਵਿਕ ਰੰਗਣ ਵਿਚ ਪੇਸ਼ ਕਰਨਾ ਰੂਪ ਸਾਗਰ ਦੀ ਪ੍ਰਾਪਤੀ ਦੱਸਿਆ | ਇਸ ਮੌਕੇ ਦਾਊਾ ਨੇ ਹਾਜ਼ਰ ਸ਼ਾਇਰਾਂ ਦੀਆਂ ਰਚਨਾਵਾਂ ਬਾਰੇ ਮੁੱਲਵਾਨ ਵਿਚਾਰ ਪੇਸ਼ ਕੀਤੇ | ਇਸ ਦੌਰਾਨ ਸ਼ਾਇਰਾਂ ਨੇ ਸਾਹਿਤ ਸਭਾ ਦਾ ਧੰਨਵਾਦ ਕਰਦਿਆਂ ਆਪਣੀ ਖੂਬਸੂਰਤ ਆਵਾਜ਼ ਰਾਹੀਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ ਸਭਾ ਵਲੋਂ ਸ਼ਾਇਰਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਕਾਵਿ ਮਹਿਫ਼ਲ 'ਚ ਮਲਕੀਤ ਨਾਗਰਾ, ਬਲਵਿੰਦਰ ਢਿੱਲੋਂ, ਮੰਦਰ ਗਿੱਲ ਸਾਹਿਬਚੰਦੀਆ, ਹਰਜਿੰਦਰ ਗੁਪਾਲੋਂ, ਰੂਪੀ ਹੁੰਦਲ, ਖੁਸ਼ਪ੍ਰੀਤ ਕੌਰ ਲੁਧਿਆਣਾ, ਰਾਜੂ ਨਾਹਰ, ਜਸਕਰਨ ਸਿੰਘ ਆਰ. ਬੀ. ਯੂ. ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਦ ਕਿ ਪਿ੍ੰਸੀਪਲ ਸ਼ੇਰ ਸਿੰਘ, ਗੁਰਮੀਤ ਸਿੰਘ, ਨਗਿੰਦਰ ਗੱਖਰ (ਐਕਟਰ), ਡਾ. ਜਤਿੰਦਰ ਅਰੋੜਾ ਨੇ ਸ਼ਾਇਰਾਂ ਨੂੰ ਵਧਾਈ ਦਿੰਦਿਆਂ ਆਪਣੇ ਵਿਚਾਰ ਸਾਝੇ ਕੀਤੇ | ਇਸ ਮੌਕੇ ਅਨੰਤ ਮਿਹਰ, ਦੀਪਿੰਦਰ, ਗਗਨਦੀਪ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ, ਦਪਿੰਦਰ ਕੌਰ, ਫ਼ਰੀਦਾਵਾਦੀ ਪੂੰਨੀਆ, ਬੇਬੀ ਰਾਣੀ, ਸਿਮਰਨਜੀਤ ਮੈਂਣਮਾਜਰੀ, ਸ਼ਤੀਸ਼ ਕੁਮਾਰ ਅਰੋੜਾ, ਨਵਦੀਪ ਸਿੰਘ ਨੇ ਵੀ ਹਾਜ਼ਰੀ ਭਰੀ | ਇਸ ਦੌਰਾਨ ਮੰਚ ਸੰਚਾਲਨ ਡਾ. ਜਸਪਾਲ ਜੱਸੀ ਨੇ ਬਾਖੂਬੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ 69ਵਾਂ ਬਲੀਦਾਨ ਦਿਵਸ ਮਨਾਇਆ <br/> ਅਗਲੀ ਖ਼ਬਰ ਪੀ. ਜੀ. ਆਈ. ਚੰਡੀਗੜ੍ਹ ਦੇ 4 ਪੋ੍ਰਫੈਸਰਾਂ ਨੂੰ ਵੱਕਾਰੀ ਰਾਸ਼ਟਰੀ ਪ੍ਰਸ਼ੰਸਾ ਪੱਤਰ ਨਾਲ ਕੀਤਾ ਸਨਮਾਨਿਤ <br/>
Ad Position 24