03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਘੱਗਰ ਦਰਿਆ ’ ਚ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ 7 ਖ਼ਿਲਾਫ਼ ਮਾਮਲਾ ਦਰਜ

ਜ਼ੀਰਕਪੁਰ, 3 ਅਕਤੂਬਰ (ਮਨਿੰਦਰ ਸਿੰਘ)-ਢਕੌਲੀ ਪੁਲਿਸ ਨੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਘੱਗਰ ਦਰਿਆ ‘ਚ ਕਥਿਤ ਤੌਰ ‘ਤੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਕੁੱਲ 7 ਵਿਅਕਤੀਆਂ ਖ਼ਿਲਾਫ਼ ਬੀ.

Ad Position 21
No active advertisement
ਅਜੀਤ ਡੈਸਕ 04-10-2026
ਜ਼ੀਰਕਪੁਰ, 3 ਅਕਤੂਬਰ (ਮਨਿੰਦਰ ਸਿੰਘ)-ਢਕੌਲੀ ਪੁਲਿਸ ਨੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਘੱਗਰ ਦਰਿਆ ‘ਚ ਕਥਿਤ ਤੌਰ ‘ਤੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਕੁੱਲ 7 ਵਿਅਕਤੀਆਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 303 (2) ਅਤੇ ਮਾਈਨਿੰਗ ਐਕਟ ਦੀਆਂ ਧਾਰਾਵਾਂ 4 (1), 21 (1) ਤਹਿਤ ਕਾਰਵਾਈ ਕੀਤੀ ਹੈ। ਮਾਮਲੇ ‘ਚ ਨਾਮਜ਼ਦ ਮੁਲਜ਼ਮਾਂ ਦੀ ਪਛਾਣ ਯਾਸੀਨ ਵਾਸੀ ਪਿੰਜੌਰ (ਪੰਚਕੂਲਾ) ਅਤੇ ਵਿਕਾਸ ਸਿੰਗਲਾ ਵਾਸੀ ਫਾਲਕਨ ਵਿਊ ਫੇਜ਼-11 ਮੁਹਾਲੀ ਵਜੋਂ ਹੋਈ ਹੈ। ਪੜਤਾਲੀਆ ਅਫ਼ਸਰ ਰਮਨ ਕੁਮਾਰ ਅਤੇ ਹਰਨੇਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਤ ਸਮੇਂ ਕੁਝ ਵਿਅਕਤੀ ਟਿੱਪਰਾਂ ਅਤੇ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਪੀਰਮੁਛੱਲਾ ਖੇਤਰ ‘ਚ ਘੱਗਰ ਦਰਿਆ ‘ਚੋਂ ਕਥਿਤ ਤੌਰ ‘ਤੇ ਬਿਨਾਂ ਸਰਕਾਰੀ ਮਨਜ਼ੂਰੀ ਤੋਂ ਮਾਈਨਿੰਗ ਕਰ ਰਹੇ ਹਨ। ਪੁਲਿਸ ਟੀਮ ਨੇ ਸੂਚਨਾ ਦੇ ਆਧਾਰ ‘ਤੇ ਮੌਕੇ ‘ਤੇ ਦਬਿਸ਼ ਦਿੱਤੀ, ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰੇ ਮੁਲਜ਼ਮ ਆਪਣੇ ਵਾਹਨਾਂ ਸਮੇਤ ਉਥੋਂ ਫ਼ਰਾਰ ਹੋ ਚੁੱਕੇ ਸਨ। ਪੁਲਿਸ ਵਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਨੇ ਮੁਹਾਲੀ ਸ਼ਹਿਰ ਨੂੰ 20 ਜ਼ੋਨਾਂ ’ ਚ ਵੰਡ ਕੇ ਮਹਿਲਾ ਵਿੰਗ ਦੀਆਂ ਇੰਚਾਰਜ ਲਗਾਈਆਂ ਅਗਲੀ ਖ਼ਬਰ ਚੰਡੀਗੜ੍ਹ ਪੁਲਿਸ ਨੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਵਿਰੋਧੀ ਮੁਹਿੰਮ ਕੀਤੀ ਤੇਜ਼
Ad Position 24