03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸ਼੍ਰੋਮਣੀ ਅਕਾਲੀ ਦਲ ( ਬ ) ਨੇ ਮੁਹਾਲੀ ਸ਼ਹਿਰ ਨੂੰ 20 ਜ਼ੋਨਾਂ ’ ਚ ਵੰਡ ਕੇ ਮਹਿਲਾ ਵਿੰਗ ਦੀਆਂ ਇੰਚਾਰਜ ਲਗਾਈਆਂ

ਐੱਸ. ਏ.

Ad Position 21
No active advertisement
ਅਜੀਤ ਡੈਸਕ 04-10-2026
ਐੱਸ. ਏ. ਐੱਸ. ਨਗਰ, 3 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਨੇ ਮੁਹਾਲੀ ‘ਚ ਮਹਿਲਾ ਵਿੰਗ ਨੂੰ ਜ਼ਮੀਨੀ ਪੱਧਰ ‘ਤੇ ਸਰਗਰਮ ਕਰਨ ਲਈ ਸ਼ਹਿਰ ਨੂੰ 20 ਜ਼ੋਨਾਂ ‘ਚ ਵੰਡ ਕੇ ਹਰੇਕ ਜ਼ੋਨ ‘ਚ ਮਹਿਲਾ ਵਿੰਗ ਦੀ ਇੰਚਾਰਜ ਨਿਯੁਕਤ ਕੀਤੀ ਹੈ। ਨਵੀਂਆਂ ਨਿਯੁਕਤੀਆਂ ਮੌਕੇ ਇਲਾਕੇ ਦੀਆਂ ਮਹਿਲਾ ਆਗੂਆਂ ਦੀ ਮੌਜੂਦਗੀ ‘ਚ ਨਿਯੁਕਤੀ ਪੱਤਰ ਵੀ ਤਕਸੀਮ ਕੀਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਬੀਬੀ ਸਤਵੰਤ ਕੌਰ ਜੌਹਲ ਸਮੇਤ ਇਲਾਕੇ ਦੀਆਂ ਹੋਰ ਮਹਿਲਾ ਆਗੂਆਂ ਅਤੇ ਪਾਰਟੀ ਵਰਕਰ ਵੀ ਹਾਜ਼ਰ ਸਨ। ਇਸ ਮੌਕੇ ਮਹਿਲਾ ਆਗੂਆਂ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ਵਾਲੀਆਂ ਇੰਚਾਰਜਾਂ ਨੂੰ ਵਧਾਈ ਦਿੰਦਿਆਂ ਇਲਾਕਿਆਂ ‘ਚ ਮਹਿਲਾ ਵਰਕਰਾਂ ਨੂੰ ਪਾਰਟੀ ਨਾਲ ਜੋੜਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ‘ਤੇ ਜ਼ੋਰ ਦਿੱਤਾ। ਪਾਰਟੀ ਵਲੋਂ ਨਿਯੁਕਤ ਕੀਤੀਆਂ ਮਹਿਲਾ ਵਿੰਗ ਦੀਆਂ ਜ਼ੋਨਲ ਇੰਚਾਰਜਾਂ ‘ਚ ਜ਼ੋਨ ਨੰਬਰ-1 ਤੋਂ ਸੁਰਿੰਦਰ ਕੌਰ, 2 ਤੋਂ ਜਸਬੀਰ ਕੌਰ, 3 ਤੋਂ ਅਮਨ ਕੌਰ, 4 ਤੋਂ ਹਰਬੰਸ ਕੌਰ, 5 ਤੋਂ ਕੁਲਵਿੰਦਰ ਕੌਰ, 6 ਤੋਂ ਮਨੀਸ਼ਾ ਕੁਮਾਰੀ, 7 ਤੋਂ ਅਨੀਤਾ ਸ਼ਰਮਾ, 8 ਤੋਂ ਨਿਰਮਲਜੀਤ ਕੌਰ ਢਿੱਲੋਂ, 9 ਤੋਂ ਵਸ਼ੰਭਰਾ ਸ਼ਰਮਾ, 10 ਤੋਂ ਰਾਜ ਕੁਮਾਰੀ, 11 ਤੋਂ ਪਿੰਕੀ ਜਗਤਪੁਰਾ, 12 ਤੋਂ ਰਾਜਪ੍ਰੀਤ ਕੌਰ ਗਿੱਲ, 13 ਤੋਂ ਜਸਬੀਰ ਕੌਰ, 14 ਤੋਂ ਪਰਮਜੀਤ ਕੌਰ ਬੈਦਵਾਣ, 15 ਤੋਂ ਅਮਰਜੀਤ ਕੌਰ, 16 ਤੋਂ ਅਮਰਜੀਤ ਕੌਰ, 17 ਤੋਂ ਰਵਿੰਦਰ ਕੌਰ, 18 ਤੋਂ ਹਰਜਿੰਦਰ ਕੌਰ, 19 ਤੋਂ ਰੁਮਨ ਬੈਦਵਾਣ ਅਤੇ 20 ਤੋਂ ਪੂਨਮ ਸ਼ਾਮਿਲ ਹਨ। ਪਾਰਟੀ ਆਗੂਆਂ ਮੁਤਾਬਿਕ ਇਨ੍ਹਾਂ ਇੰਚਾਰਜਾਂ ਦੀ ਜ਼ਿੰਮੇਵਾਰੀ ਆਪੋ-ਆਪਣੇ ਜ਼ੋਨ ‘ਚ ਮਹਿਲਾ ਵਿੰਗ ਨੂੰ ਸਰਗਰਮ ਕਰਨਾ, ਨਵੀਂਆਂ ਮਹਿਲਾ ਵਰਕਰਾਂ ਨੂੰ ਸੰਗਠਨ ਨਾਲ ਜੋੜਨਾ, ਘਰ-ਘਰ ਸੰਪਰਕ ਬਣਾਉਣਾ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਾਰਟੀ ਪੱਧਰ ‘ਤੇ ਉਠਾਉਣਾ ਹੋਵੇਗੀ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ‘ਤੇ ਵਰਕਰਾਂ ਦੀ ਸਰਗਰਮੀ ਵਧਾਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 20 ਜ਼ੋਨਾਂ ‘ਚ ਮਹਿਲਾ ਵਿੰਗ ਦੀਆਂ ਇੰਚਾਰਜਾਂ ਦੀ ਨਿਯੁਕਤੀ ਨਾਲ ਹਰ ਇਲਾਕੇ ‘ਚ ਸੰਗਠਨਾਤਮਕ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ‘ਚ ਇਹ ਨਿਯੁਕਤੀਆਂ ਖਾਸ ਤੌਰ ‘ਤੇ ਇਸ ਲਈ ਵੀ ਮਹੱਤਵਪੂਰਨ ਹਨ ਕਿ ਸ਼ਹਿਰ ਦੇ ਸਾਰੇ 20 ਜ਼ੋਨਾਂ ਦੀ ਜ਼ਿੰਮੇਵਾਰੀ ਮਹਿਲਾ ਵਿੰਗ ਨਾਲ ਜੁੜੀਆਂ ਆਗੂਆਂ ਨੂੰ ਦਿੱਤੀ ਗਈ ਹੈ। ਇਸ ਨਾਲ ਪਾਰਟੀ ਨੇ ਮਹਿਲਾ ਵਿੰਗ ਨੂੰ ਜ਼ੋਨ ਪੱਧਰ ਤੱਕ ਸਿੱਧੀ ਸੰਗਠਨਾਤਮਕ ਜ਼ਿੰਮੇਵਾਰੀ ਦੇਣ ਦਾ ਢਾਂਚਾ ਤਿਆਰ ਕਰਨ ਦਾ ਯਤਨ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ 7 ਵੇਂ ਸਾਲਾਨਾ ਰਾਸ਼ਟਰੀ ਸੰਮੇਲਨ ਏਫੀਕੋਨ 2026 ਦੀ ਹੋਈ ਸ਼ੁਰੂਆਤ ਤਿੰਨ ਦਿਨਾਂ ਸੰਮੇਲਨ ’ਚ 700 ਤੋਂ ਵੱਧ ਮਾਹਿਰ ਲੈ ਰਹੇ ਹ... ਅਗਲੀ ਖ਼ਬਰ ਘੱਗਰ ਦਰਿਆ ’ ਚ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ 7 ਖ਼ਿਲਾਫ਼ ਮਾਮਲਾ ਦਰਜ
Ad Position 24