03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

7 ਵੇਂ ਸਾਲਾਨਾ ਰਾਸ਼ਟਰੀ ਸੰਮੇਲਨ ਏਫੀਕੋਨ 2026 ਦੀ ਹੋਈ ਸ਼ੁਰੂਆਤ ਤਿੰਨ ਦਿਨਾਂ ਸੰਮੇਲਨ ’ਚ 700 ਤੋਂ ਵੱਧ ਮਾਹਿਰ ਲੈ ਰਹੇ ਹਨ ਹਿੱਸਾ

ਚੰਡੀਗੜ੍ਹ, 3 ਅਕਤੂਬਰ (ਮਾਰਕੰਡਾ)- ਐਪੀਡੈਮੀਓਲੋਜੀ ਫਾਉਂਡੇਸ਼ਨ ਆਫ਼ ਇੰਡੀਆ ਦਾ 7ਵਾਂ ਸਾਲਾਨਾ ਰਾਸ਼ਟਰੀ ਸੰਮੇਲਨ ਏਫੀਕੋਨ 2026, ਸਕੂਲ ਆਫ਼ ਪਬਲਿਕ ਹੈਲਥ ਪੀ. ਜੀ.

Ad Position 21
No active advertisement
ਅਜੀਤ ਡੈਸਕ 04-10-2026
ਚੰਡੀਗੜ੍ਹ, 3 ਅਕਤੂਬਰ (ਮਾਰਕੰਡਾ)- ਐਪੀਡੈਮੀਓਲੋਜੀ ਫਾਉਂਡੇਸ਼ਨ ਆਫ਼ ਇੰਡੀਆ ਦਾ 7ਵਾਂ ਸਾਲਾਨਾ ਰਾਸ਼ਟਰੀ ਸੰਮੇਲਨ ਏਫੀਕੋਨ 2026, ਸਕੂਲ ਆਫ਼ ਪਬਲਿਕ ਹੈਲਥ ਪੀ.ਜੀ.ਆਈ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਪਰ ਇਸ ਸੰਮੇਲਨ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਪ੍ਰੋ. ਡਾ. ਵਿਕਾਸ ਭਾਟੀਆ ਨੇ ਕੀਤੀ। ਡਾ. ਵਿਨੋਦ ਕੇ. ਪਾਲ ਸਾਬਕਾ ਮੈਂਬਰ ਨੀਤੀ ਆਯੋਗ, ਡਾ. ਸੰਜੀਵ ਕੁਮਾਰ, ਮੇਜਰ ਜਨਰਲ (ਪ੍ਰੋ) ਅਤੁਲ ਕੋਤਵਾਲ, ਡਾ. ਬਿਨੋਦ ਕੁਮਾਰ ਪਾਤਰੋ, ਡਾ. ਅਰੁਣ ਕੇ. ਅਗਰਵਾਲ, ਡਾ. ਸ਼ੰਕਰ ਪ੍ਰਿੰਜਾ ਅਤੇ ਡਾ. ਸੋਨੂੰ ਗੋਇਲ ਆਰਗੇਨਾਈਜ਼ਿੰਗ ਸਕੱਤਰ ਏਫੀਕੋਨ 2026 ਨੇ ਆਪਣੇ ਵਿਚਾਰ ਸਾਂਝੇ ਕੀਤੇ। ਤਿੰਨ ਦਿਨਾਂ ਇਸ ਸੰਮੇਲਨ ਵਿਚ ਦੇਸ਼-ਵਿਦੇਸ਼ ਤੋਂ 700 ਤੋਂ ਵੱਧ ਜਨਤਕ ਸਿਹਤ ਮਾਹਿਰ, ਡਾਕਟਰ, ਮਹਾਂਮਾਰੀ ਵਿਗਿਆਨੀ, ਖੋਜਕਰਤਾ, ਨੀਤੀ ਨਿਰਮਾਤਾ ਅਤੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਸੰਮੇਲਨ ਦਾ ਮੁੱਖ ਵਿਸ਼ਾ ਡੇਟਾ ਤੋਂ ਫੈਸਲਿਆਂ ਤੱਕ: ਜਵਾਬਦੇਹ ਅਤੇ ਲਚਕੀਲੇ ਸਿਹਤ ਪ੍ਰਣਾਲੀਆਂ ਸਬੰਧੀ ਰੱਖਿਆ ਗਿਆ ਹੈ। ਇਸ ਦੌਰਾਨ ਸਿਹਤ ਡੇਟਾ ਅਤੇ ਵਿਗਿਆਨਕ ਸਬੂਤਾਂ ਦੀ ਵਰਤੋਂ ਰਾਹੀਂ ਪ੍ਰਭਾਵਸ਼ਾਲੀ ਜਨਤਕ ਸਿਹਤ ਨੀਤੀਆਂ ਤਿਆਰ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਸਾਬਕਾ ਨੀਤੀ ਆਯੋਗ ਮੈਂਬਰ ਡਾ. ਵੀ.ਕੇ. ਪਾਲ ਨੇ ਡੇਟਾ ਦੀ ਗੁਣਵੱਤਾ ਅਤੇ ਉਪਲਬਧਤਾ ਦੀ ਮਹੱਤਤਾ ਉਜਾਗਰ ਕਰਦਿਆਂ ਕਿਹਾ ਕਿ ਜਨਤਕ ਸਿਹਤ ਨਾਲ ਸਬੰਧਿਤ ਫੈਸਲਿਆਂ ਲਈ ਭਰੋਸੇਯੋਗ ਡੇਟਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਡੇਟਾ ਉਪਲਬਧ ਨਾ ਹੋਵੇ, ਉੱਥੇ ਉਪਲਬਧ ਸਰੋਤਾਂ ਅਤੇ ਸੀਮਾਵਾਂ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਲੈਣੇ ਚਾਹੀਦੇ ਹਨ। ਸੰਮੇਲਨ ਵਿਚ ਜਲਵਾਯੂ ਪਰਿਵਰਤਨ, ਹਵਾ ਪ੍ਰਦੂਸ਼ਣ, ਪੋਸ਼ਣ, ਗੈਰ-ਸੰਚਾਰੀ ਅਤੇ ਸੰਚਾਰੀ ਬਿਮਾਰੀਆਂ, ਡਿਜੀਟਲ ਸਿਹਤ, ਮਾਨਸਿਕ ਸਿਹਤ, ਐਚ.ਆਈ.ਵੀ ਰੋਕਥਾਮ ਅਤੇ ਸਿਹਤ ਸਮਾਨਤਾ ਵਰਗੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖੋਜ ਨੂੰ ਨੀਤੀ ਅਤੇ ਅਮਲ ਨਾਲ ਜੋੜਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸੰਗੀਤ ਸੁਸਾਇਟੀ ਨੇ 14 ਵੇਂ ਆਲ ਇੰਡੀਆ ਸ਼ਬਦ ਗਾਇਨ ਮੁਕਾਬਲੇ ਕਰਵਾਏ ਦੇਸ਼ ਭਰ ਤੋਂ 250 ਤੋਂ ਵੱਧ ਪ੍ਰਤੀਭਾਗੀਆਂ ਨੇ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਨੇ ਮੁਹਾਲੀ ਸ਼ਹਿਰ ਨੂੰ 20 ਜ਼ੋਨਾਂ ’ ਚ ਵੰਡ ਕੇ ਮਹਿਲਾ ਵਿੰਗ ਦੀਆਂ ਇੰਚਾਰਜ ਲਗਾਈਆਂ
Ad Position 24