ਚੰਡੀਗੜ੍ਹ, 7 ਦਸੰਬਰ (ਮਾਰਕੰਡਾ)-ਪੀ. ਜੀ. ਆਈ. ਐਮ. ਈ. ਆਰ. ਚੰਡੀਗੜ੍ਹ ਦੇ ਓਰਲ ਹੈਲਥ ਸਾਇੰਸਜ਼ ਸੈਂਟਰ (ਓ. ਐਚ. ਐਸ. ਸੀ.) ਦੇ ਹੈੱਡ ਆਫ਼ ਡਿਪਾਰਟ ਸਮੇਤ ਤਿੰਨ ਹੋਰ ਪ੍ਰੋਫੈਸਰਾਂ ਨੂੰ ਦੋ ਵੱਖ-ਵੱਖ ਕਾਨਫ਼ਰੰਸਾਂ ਵਿਚ ਸਨਮਾਨਿਤ ਕੀਤਾ | ਇਸੇ ਦੌਰਾਨ ਪ੍ਰੋਫੈਸਰ ਐਸ. ਪੀ. ਸਿੰਘ ਨੂੰ ਵਿਸ਼ਾਖਾਪਟਨਮ ਵਿਚ ਇੰਡੀਅਨ ਆਰਥੋਡੋਂਟਿਕ ਸੁਸਾਇਟੀ ਕਾਨਫ਼ਰੰਸ ਵਿਚ ਅਤੇ ਡਾ. ਸੰਜੀਵ ਵਰਮਾ ਐਡੀਸ਼ਨਲ ਪ੍ਰੋਫੈਸਰ ਯੂਨਿਟ ਆਫ਼ ਆਰਥੋਡੌਂਟਿਕਸ ਨੂੰ ਲਗਾਤਾਰ ਤੀਜੇ ਕਾਰਜਕਾਲ ਲਈ ਕਾਰਜਕਾਰੀ ਕਮੇਟੀ ਲਈ ਚੁਣਨ 'ਤੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਦੂਜੀ ਕਾਨਫੰਰਸ ਮੰਗਲੌਰ ਵਿਖੇ ਆਈ. ਏ. ਪੀ. ਐਚ. ਡੀ. ਨੈਸ਼ਨਲ ਕਾਨਫ਼ਰੰਸ 'ਚ ਡਾ. ਅਰਪਿਤ ਗੁਪਤਾ ਐਡੀਸ਼ਨਲ ਪ੍ਰੋਫੈਸਰ ਯੂਨਿਟ ਆਫ਼ ਪਬਲਿਕ ਹੈਲਥ ਡੈਂਟਿਸਟਰੀ ਨੂੰ ਪਬਲਿਕ ਹੈਲਥ ਡੈਂਟਿਸਟਰੀ ਵਿਚ ਸਭ ਤੋਂ ਵੱਧ ਰਾਸ਼ਟਰੀ ਖੋਜ ਆਊਟਪੁੱਟ ਲਈ ਵੱਕਾਰੀ ਮਨੀ ਭਾਗਿਆਲਕਸ਼ਮੀ ਆਈ. ਏ. ਪੀ. ਐਚ. ਡੀ. ਸਿਲਵਰ ਜੁਬਲੀ ਐਂਡੋਮੈਂਟ ਐਵਾਰਡ ਨਾਲ ਅਤੇ ਡਾ. ਨਿਸ਼ਾਂਤ ਮਹਿਤਾ ਐਸੋਸੀਏਟ ਪ੍ਰੋਫੈਸਰ ਯੂਨਿਟ ਆਫ਼ ਪਬਲਿਕ ਹੈਲਥ ਡੈਂਟਿਸਟਰੀ ਨੂੰ ਤੰਬਾਕੂ ਬੰਦ ਕਰਨ 'ਤੇ ਕੇਂਦਿ੍ਤ, ਉਨ੍ਹਾਂ ਦੀ ਨਵੀਨਤਾਕਾਰੀ ਖੋਜ ਲਈ ਸਰਬੋਤਮ ਪੇਪਰ ਪੁਰਸਕਾਰ ਨਾਲ ਸਨਮਾਨਿਤ ਕੀਤਾ |