ਢੇਰ, 17 ਦਸੰਬਰ (ਸ਼ਿਵ ਕੁਮਾਰ ਕਾਲੀਆ)-ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਦੇ ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਕੁਲਦੀਪ ਕੌਰ ਬਲਾਕ ਸੰਮਤੀ ਜੋਨ ਢੇਰ ਤੋਂ ਜੇਤੂ ਰਹੀ ਕੁਲਦੀਪ ਕੌਰ ਦਾ ਵੱਖ-ਵੱਖ ਪਿੰਡਾਂ ਵਿਚ ਪਹੁੰਚਣ ਤੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ | ਇਸ ਜਿੱਤ ਤੇ ਸਮੂਹ ਵੋਟਰਾਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਗਈ | ਇਸ ਮੌਕੇ 'ਤੇ ਕੁਲਦੀਪ ਕੌਰ ਨੇ ਸਮੂਹ ਕਾਂਗਰਸੀ ਪਾਰਟੀ ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੱਤ ਲੋਕਾਂ ਦੀ ਜਿੱਤ ਹੈ ਅਤੇ ਉਹ ਹਰ ਸੁੱਖ ਦੁੱਖ ਦੇ ਵਿਚ ਲੋਕਾਂ ਦੇ ਨਾਲ ਖੜਨਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਰਮੇਸ਼ ਚੰਦ ਦਸਗਰਾ, ਬੀਬੀ ਫਰੀਦਾ ਬੇਗਮ, ਸੂਬੇਦਾਰ ਅਵਤਾਰ ਸਿੰਘ, ਅਮਰਜੀਤ ਸਿੰਘ ਮਹੈਣ, ਬਾਬਾ ਮੁਰਾਦ ਅਲੀ, ਚੌਧਰੀ ਹਰਬਲਾਸ ਆਦੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |