ਪੁਰਖਾਲੀ, 17 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਬਲਾਕ ਸੰਮਤੀ ਦੇ ਘਾੜ ਇਲਾਕੇ ਅੰਦਰ 5 ਜ਼ੋਨਾਂ ਵਿਚੋ ਕਾਂਗਰਸ ਪਾਰਟੀ ਨੇ 4 ਜ਼ੋਨਾਂ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਇੱਕ ਜ਼ੋਨ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਕਰਕੇ ਘਾੜ ਇਲਾਕੇ ਅੰਦਰ ਆਪਣਾ ਖਾਤਾ ਖੋਲ ਲਿਆ | ਜਦ ਕਿ ਇਨ੍ਹਾਂ ਚੋਣਾਂ ਦੌਰਾਨ ਘਾੜ ਇਲਾਕੇ ਆਮ ਆਦਮੀ ਪਾਰਟੀ ਆਪਣਾ ਖਾਤਾ ਨਾ ਖੋਲ ਸਕੀ, ਜਿਸ ਨਾਲ ਕਿਤੇ ਨਾ ਕਿਤੇ ਇਲਾਕੇ ਦੇ ਲੋਕਾਂ ਅੰਦਰ ਸਰਕਾਰ ਜਾਂ ਸਥਾਨਕ ਲੀਡਰਸ਼ਿਪ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਜ਼ਰੂਰ ਝਲਕਦੀ ਹੈ | ਜਾਣਕਾਰੀ ਅਨੁਸਾਰ ਜ਼ੋਨ ਨੰਬਰ 8 ਮਗਰੋੜ (ਅ. ਇਸਤਰੀ) ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਵਿੰਦਰ ਕੌਰ ਪਤਨੀ ਡਾ. ਜਗਦੀਸ਼ ਸਿੰਘ ਜੱਗੂ ਸਰਪੰਚ ਆਪਣੇ ਕਾਂਗਰਸ ਦੇ ਵਿਰੋਧੀ ਉਮੀਦਵਾਰ ਤੋਂ 25 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਮਗਰੋੜ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦੀ ਉਮੀਦਵਾਰ ਹਰਵਿੰਦਰ ਕੌਰ ਨੂੰ 788, ਕਾਂਗਰਸ ਦੇ ਉਮੀਦਵਾਰ ਨੂੰ 763, ਆਪ ਦੀ ਉਮੀਦਵਾਰ ਨੂੰ 695 ਅਤੇ ਭਾਜਪਾ ਉਮੀਦਵਾਰ ਨੂੰ 176 ਵੋਟਾਂ ਪ੍ਰਾਪਤ ਹੋਈਆਂ | ਜ਼ੋਨ ਨੰਬਰ 9 ਬਰਦਾਰ (ਇਸਤਰੀ ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਹਰਜਿੰਦਰ ਕੌਰ ਪਤਨੀ ਪੋਲੂ ਰਾਮ ਬਰਦਾਰ ਨੇ ਆਪਣੇ ਵਿਰੋਧੀ ਆਪ ਦੇ ਉਮੀਦਵਾਰ ਤੇ 136 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ | ਬਰਦਾਰ ਜੋਨ ਤੋਂ ਕਾਂਗਰਸ ਦੀ ਉਮੀਦਵਾਰ ਹਰਜਿੰਦਰ ਕੌਰ ਨੂੰ 1069 ਵੋਟਾਂ ਅਤੇ ਆਪ ਦੀ ਉਮੀਦਵਾਰ ਨੂੰ 933 ਵੋਟਾਂ ਪ੍ਰਾਪਤ ਹੋਈਆਂ ਜਦ ਕਿ ਭਾਜਪਾ ਦੀ ਉਮੀਦਵਾਰ ਨੂੰ 289 ਵੋਟਾਂ ਪ੍ਰਾਪਤ ਹੋਈਆਂ | ਜੋਨ ਨੰਬਰ 10 ਪੁਰਖਾਲੀ (ਇਸਤਰੀ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕੁਲਵਿੰਦਰ ਕੌਰ ਪਤਨੀ ਰਣਧੀਰ ਸਿੰਘ ਨੇ 142 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਪੁਰਖਾਲੀ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਕੁਲਵਿੰਦਰ ਕੌਰ ਨੂੰ 742, ਆਪ ਦੇ ਉਮੀਦਵਾਰ ਨੂੰ 600, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨੂੰ 297 ਅਤੇ ਭਾਜਪਾ ਦੀ ਉਮੀਦਵਾਰ ਨੂੰ 74 ਵੋਟਾਂ ਪ੍ਰਾਪਤ ਹੋਈਆਂ | ਜੋਨ ਨੰਬਰ 11 ਭੰਗਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਿੰਗਾਰਾ ਸਿੰਘ ਭੋਲੋਂ ਨੇ ਆਪ ਦੇ ਉਮੀਦਵਾਰ ਤੇ 69 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ | ਭੰਗਾਲਾ ਜੋਨ ਤੋਂ ਕਾਂਗਰਸ ਦੇ ਉਮੀਦਵਾਰ ਸ਼ਿੰਗਾਰਾ ਸਿੰਘ ਨੂੰ 806, ਆਪ ਦੇ ਉਮੀਦਵਾਰ ਨੂੰ 737, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 241 ਅਤੇ ਭਾਜਪਾ ਦੀ ਉਮੀਦਵਾਰ ਨੂੰ 38 ਵੋਟਾਂ ਪ੍ਰਾਪਤ ਹੋਈਆਂ | ਜ਼ੋਨ ਨੰਬਰ 12 ਮੀਆਂਪੁਰ (ਇਸਤਰੀ) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਕੌਰ ਪਤਨੀ ਮਨਜਿੰਦਰ ਸਿੰਘ ਲਾਡੀ ਠੌਣਾ ਨੇ ਆਪ ਦੇ ਉਮੀਦਵਾਰ ਤੇ 388 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ | ਮੀਆਂਪੁਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਹਰਪ੍ਰੀਤ ਕੌਰ ਨੂੰ 898, ਆਪ ਦੇ ਉਮੀਦਵਾਰ ਨੂੰ 510, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 383 ਅਤੇ ਭਾਜਪਾ ਦੀ ਉਮੀਦਵਾਰ ਨੂੰ 219 ਵੋਟਾਂ ਪ੍ਰਾਪਤ ਹੋਈਆਂ |