26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਐੱਸ. ਐੱਸ. ਪੀ. ਖੁਰਾਣਾ ਵਲੋਂ ਗਿਣਤੀ ਕੇਂਦਰ ਨੂਰਪੁਰ ਬੇਦੀ ਦਾ ਦੌਰਾ <br/>

Ad Position 21
No active advertisement
ਗਿਣਤੀ ਕੇਂਦਰ ਨੂਰਪੁਰ ਬੇਦੀ ਦਾ ਦੌਰਾ ਕਰਨ ਸਮੇਂ ਐੱਸ.ਐੱਸ.ਪੀ. ਰੂਪਨਗਰ ਗੁਲਨੀਤ ਸਿੰਘ ਖੁਰਾਣਾ | ਤਸਵੀਰ: ਰਾਜੇਸ਼ ਚੌਧਰੀ <br/> 18-12-2025
ਨੂਰਪੁਰ ਬੇਦੀ, 17 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ, ਹਰਦੀਪ ਢੀਂਡਸਾ)-ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਗੁਲਨੀਤ ਸਿੰਘ ਖਰਾਣਾ ਨੇ ਅੱਜ ਨੂਰਪੁਰ ਬੇਦੀ ਵਿਖੇ ਸਥਾਪਤ ਗਿਣਤੀ ਕੇਂਦਰ ਦਾ ਦੌਰਾ ਕੀਤਾ | ਜ਼ਿਕਰਯੋਗ ਹੈ ਕਿ 14 ਦਸੰਬਰ ਨੂੰ ਬਲਾਕ ਸੰਮਤੀ ਨੂਰਪੁਰ ਬੇਦੀ ਦੇ 17 ਜ਼ੋਨਾਂ ਅਤੇ ਜ਼ਿਲ੍ਹਾ ਪਰਿਸ਼ਦ ਦੇ ਦੋ ਜ਼ੋਨਾਂ ਲਈ ਵੋਟਾਂ ਪਈਆਂ ਸਨ | ਜਿਸ ਦੀ ਅੱਜ ਨੂਰਪੁਰ ਬੇਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਿਣਤੀ ਹੋਣੀ ਸੀ | ਇਸ ਬਲਾਕ ਅਧੀਨ ਪੈਂਦੇ ਕੁੱਲ 137 ਬੂਥਾਂ 'ਚੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ 22 ਸੰਵੇਦਨਸ਼ੀਲ ਤੇ ਸੱਤ ਅਤੀ ਸੰਵੇਦਨਸ਼ੀਲ ਬੂਥ ਐਲਾਨੇ ਗਏ ਸਨ | ਜਿਸ ਨੂੰ ਲੈ ਕੇ ਸਮੁੱਚਾ ਸਿਵਿਲ ਤੇ ਜ਼ਿਲ੍ਹਾ ਪ੍ਰਸ਼ਾਸਨ ਉਕਤ ਕਾਉਂਟਿੰਗ ਪ੍ਰਕਿਰਿਆ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ | ਇਸ ਦੌਰਾਨ ਅੱਜ ਜ਼ਿਲ੍ਹਾ ਪੁਲਿਸ ਮੁਖੀ ਖੁਰਾਨਾ ਨੇ ਨੂਰਪੁਰ ਬੇਦੀ ਵਿਖੇ ਕਾਊਾਟਿੰਗ ਸੈਂਟਰ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਕੁੱਝ ਵਿਸ਼ੇਸ਼ ਹਦਾਇਤਾਂ ਵੀ ਜਾਰੀ ਕੀਤੀਆਂ | ਉਨਾਂ ਆਖਿਆ ਕਿ ਕਾਊਾਟਿੰਗ ਸੈਂਟਰ ਵਿਖੇ ਕੇਵਲ ਪਹਿਚਾਣ ਪੱਤਰ ਰੱਖਣ ਵਾਲੇ ਉਮੀਦਵਾਰ ਜਾਂ ਉਨਾਂ ਦੇ ਕਾਊਾਟਿੰਗ ਏਜੈਂਟ ਹੀ ਦਾਖਲ ਹੋਣ ਦਿੱਤੇ ਜਾਣ, ਜਦ ਕਿ ਹੋਰਨਾਂ ਵਿਅਕਤੀਆਂ ਨੂੰ ਕਾਊਾਟਿੰਗ ਸੈਂਟਰ ਤੋਂ ਦੂਰ ਰੱਖਿਆ ਜਾਵੇ | ਉਨਾਂ ਇਹ ਵੀ ਕਿਹਾ ਕਿ ਜਿਨ੍ਹਾਂ ਜ਼ੋਨਾਂ ਦੇ ਉਮੀਦਵਾਰਾਂ ਦੀ ਕਾਊਾਟਿੰਗ ਅਜੇ ਕੀਤੀ ਜਾਣੀ ਹੈ ਨੂੰ ਵੀ ਕਾਊਾਟਰ ਸੈਂਟਰ ਤੋਂ ਦੂਰ ਬਿਠਾਇਆ ਜਾਵੇ ਤਾਂ ਜੋ ਗਿਣਤੀ ਪ੍ਰਕਿਰਿਆ ਚ ਕਿਸੀ ਪ੍ਰਕਾਰ ਦਾ ਪ੍ਰਭਾਵ ਨਾ ਪੈ ਸਕੇ | ਐਸ.ਐਸ.ਪੀ. ਖੁਰਾਣਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਜ਼ਿਲ੍ਹੇ ਦੇ ਹੋਰਨਾਂ ਕਾਉਂਟਿੰਗ ਸੈਂਟਰਾਂ ਵਿਖੇ ਵੀ ਸਮੁੱਚੇ ਅਮਨ ਅਮਾਨ ਨਾਲ ਗਿਣਤੀ ਪ੍ਰਕਿਰਿਆ ਚੱਲ ਰਹੀ ਹੈ | ਜਦਕਿ ਪੁਲਿਸ ਜਵਾਨਾਂ ਨੂੰ ਹਰ ਜਗ੍ਹਾ ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀਂ ਘਟਨਾ ਵਾਪਰਨ ਲਈ ਮੁਸ਼ਤਾਦ ਰੱਖਿਆ ਗਿਆ ਹੈ | ਇਸ ਮੌਕੇ ਉਨਾਂ ਨਾਲ ਥਾਣਾ ਮੁਖੀ ਨੂਰਪੁਰ ਬੇਦੀ ਰੋਹਿਤ ਸ਼ਰਮਾ, ਇੰਸਪੈਕਟਰ ਮਨਫੂਲ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ | ਇਸ ਮੌਕੇ ਉਕਤ ਜੋਨ ਲਈ ਤੈਨਾਤ ਕੀਤੇ ਗਏ ਰਿਟਰਨਿੰਗ ਅਫ਼ਸਰ ਪੀ.ਸੀ.ਐਸ. ਅਰਸ਼ਦੀਪ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਅਮਰਿੰਦਰ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਘਾੜ ਇਲਾਕੇ ਅੰਦਰ 5 ਜ਼ੋਨਾਂ 'ਚੋਂ 4 ਜ਼ੋਨਾਂ 'ਤੇ ਕਾਂਗਰਸ ਪਾਰਟੀ ਅਤੇ 1 ਜ਼ੋਨ 'ਤੇ ਸ਼੍ਰੋਮਣੀ ਅਕਾਲੀ ਦਲ ਰਿਹਾ ਜੇਤੂ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਖ਼ਾਲਸਾ ਸਕੂਲ ਵਿਖੇ ਸਲਾਨਾ ਸ਼ਹੀਦੀ ਟੂਰਨਾਮੈਂਟ ਸ਼ੁਰੂ <br/>
Ad Position 24