26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਏਅਰ ਫੋਰਸ ਸਟੇਸ਼ਨ ਅੰਦਰ ਜ਼ਬਰੀ ਦਾਖ਼ਲ ਹੋਣ ਵਾਲੇ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ <br/>

Ad Position 21
No active advertisement
ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਨ ਲਈ ਲੈ ਕੇ ਜਾਂਦੇ ਹੋਏ ਪੁਲਿਸ ਮੁਲਾਜ਼ਮ | ਤਸਵੀਰ : ਮਨਿੰਦਰ ਸਿੰਘ <br/> 18-12-2025
ਜ਼ੀਰਕਪੁਰ, 17 ਦਸੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਹਾਈ ਗਰਾਊਾਡ ਰੋਡ 'ਤੇ ਸਥਿਤ ਏਅਰ ਫੋਰਸ ਸਟੇਸ਼ਨ ਵਿਚ ਜ਼ਬਰੀ ਦਾਖ਼ਲ ਹੋਣ 'ਤੇ ਤਿੰਨ ਨੌਜਵਾਨਾਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਰਾਜੂ (34) ਵਾਸੀ ਪਿੰਡ ਭਰਤਪੁਰ ਤਹਿਸੀਲ ਸ਼ਾਹਾਬਾਦ ਜ਼ਿਲ੍ਹਾ ਰਾਮਪੁਰਾ, ਵਿਕਰਮ (34) ਵਾਸੀ ਇਸਲਾਮ ਨਗਰ ਜ਼ਿਲ੍ਹਾ ਬੰਦਾਯੂ ਅਤੇ ਮਨੋਜ (30) ਵਾਸੀ ਪਿੰਡ ਭਟਪੁਰਾ ਜ਼ਿਲ੍ਹਾ ਬੰਦਾਯੂ ਵਜੋਂ ਹੋਈ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੜਤਾਲੀਆ ਅਫ਼ਸਰ ਏ. ਐੱਸ. ਆਈ. ਸਤਿੰਦਰ ਰਾਣਾ ਨੇ ਦੱਸਿਆ ਕਿ 15 ਦਸੰਬਰ ਦੀ ਸ਼ਾਮ 4.30 ਵਜੇ ਦੇ ਕਰੀਬ ਉਕਤ ਤਿੰਨੋਂ ਨੌਜਵਾਨ ਏਅਰ ਫੋਰਸ ਸਟੇਸ਼ਨ ਦੇ ਅੰਦਰ ਦਾਖ਼ਲ ਹੋ ਗਏ ਸਨ ਅਤੇ ਇਸ ਦੌਰਾਨ ਉਹ ਕਰੀਬ 300 ਮੀਟਰ ਤੱਕ ਅੰਦਰ ਚਲੇ ਗਏ ਸਨ, ਜਿਨ੍ਹਾਂ ਨੂੰ ਏਅਰ ਫੋਰਸ ਦੇ ਸੁਰੱਖਿਆ ਕਰਮਚਾਰੀਆਂ ਨੇ ਫੜ੍ਹ ਲਿਆ | ਇਸ ਤੋਂ ਬਾਅਦ ਏਅਰ ਫੋਰਸ ਦੀ ਸੁਰੱਖਿਆ ਟੀਮ ਨੇ ਉਕਤ ਮੁਲਜ਼ਮਾਂ ਤੋਂ ਚਾਰ ਘੰਟਿਆਂ ਤੱਕ ਪੁੱਛਗਿੱਛ ਕੀਤੀ | ਇਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਜ਼ੀਰਕਪੁਰ ਥਾਣੇ ਲੈ ਆਈ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਸਟੇਸ਼ਨ ਸੁਰੱਖਿਆ ਅਫ਼ਸਰ ਵਿੰਗ ਕਮਾਂਡਰ ਦੀ ਲਿਖਤੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮੁਹਾਲੀ 'ਚ ਰੇਲਵੇ ਦੀ ਪ੍ਰੀਖਿਆ ਦੌਰਾਨ ਨਕਲ ਦਾ ਮਾਮਲਾ ਆਇਆ ਸਾਹਮਣੇ ਅਗਲੀ ਖ਼ਬਰ ਸਵੇਰੇ ਪਈ ਸੰਘਣੀ ਧੁੰਦ ਕਾਰਨ ਪੇਂਡੂ ਖੇਤਰ 'ਚ ਵਾਹਨਾਂ ਦੀ ਰਫ਼ਤਾਰ ਰਹੀ ਧੀਮੀ <br/>
Ad Position 24