26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਮੁਹਾਲੀ 'ਚ ਰੇਲਵੇ ਦੀ ਪ੍ਰੀਖਿਆ ਦੌਰਾਨ ਨਕਲ ਦਾ ਮਾਮਲਾ ਆਇਆ ਸਾਹਮਣੇ

Ad Position 21
No active advertisement
ਅਜੀਤ ਡੈਸਕ 18-12-2025
ਐੱਸ. ਏ. ਐੱਸ. ਨਗਰ, 17 ਦਸੰਬਰ (ਕਪਿਲ ਵਧਵਾ)-ਮੁਹਾਲੀ ਸਥਿਤ ਏਰਾਜ ਆਨਲਾਈਨ ਪ੍ਰੀਖਿਆ ਸੈਂਟਰ ਵਿਖੇ ਰੇਲਵੇ ਰਿਕਰੂਟਮੈਂਟ ਬੋਰਡ ਲੈਵਲ-1 ਸਟੇਜ-1 ਦੀ ਆਨਲਾਈਨ ਭਰਤੀ ਪ੍ਰੀਖਿਆ ਦੌਰਾਨ ਨਕਲ ਮਾਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ | ਜਾਂਚ ਦੌਰਾਨ ਇਕ ਉਮੀਦਵਾਰ ਕੋਲੋਂ ਕੱਪੜਿਆਂ ਅੰਦਰ ਛੁਪਾਇਆ ਗਿਆ ਇਲੈਕਟ੍ਰੋਨਿਕ ਡਿਵਾਈਸ ਮਿਲਿਆ ਹੈ, ਜਿਸ ਕਾਰਨ ਉਸ ਨੂੰ ਪ੍ਰੀਖਿਆ ਵਿਚ ਬੈਠਣ ਨਹੀਂ ਦਿੱਤਾ ਗਿਆ | ਹਾਸਿਲ ਜਾਣਕਾਰੀ ਅਨੁਸਾਰ ਟਾਟਾ ਕੰਸਲਟੈਂਸੀ ਸਰਵਿਸਿਜ਼ ਵਲੋਂ ਨਿਯੁਕਤ ਵੈਨਿਊ ਕਮਾਂਡਿੰਗ ਅਫ਼ਸਰ ਰਮਨਜੀਤ ਸਿੰਘ ਨੇ ਦੱਸਿਆ ਕਿ ਦੂਜੀ ਸ਼ਿਫਟ ਦੀ ਐਂਟਰੀ 11.15 ਵਜੇ ਸ਼ੁਰੂ ਹੋਈ ਸੀ | ਦੁਪਹਿਰ 12 ਵਜੇ ਇਕ ਉਮੀਦਵਾਰ ਕਪਿਲ ਵਾਸੀ ਪਿੰਡ ਪੁੱਠੜ ਜ਼ਿਲ੍ਹਾ ਪਾਣੀਪਤ (ਹਰਿਆਣਾ) ਪ੍ਰੀਖਿਆ ਕੇਂਦਰ 'ਚ ਪੁੱਜਿਆ, ਜਿਸ ਦੀਆਂ ਗਤੀਵਿਧੀਆਂ ਸ਼ੱਕੀ ਪ੍ਰਤੀਤ ਹੋਣ ਕਾਰਨ ਉਸ ਦੀ ਤਿੰਨ ਵਾਰ ਮੈਟਲ ਡਿਟੈਕਟਰ ਨਾਲ ਜਾਂਚ ਕੀਤੀ ਗਈ, ਪਰ ਕੋਈ ਧਾਤੂ ਵਾਲਾ ਸਾਮਾਨ ਨਹੀਂ ਮਿਲਿਆ | ਬਾਇਓਮੈਟਿ੍ਕ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਿਯਮਾਂ ਦੇ ਉਲਟ ਉਮੀਦਵਾਰ ਬਿਨਾਂ ਜਾਣਕਾਰੀ ਦਿੱਤੇ ਵਾਸ਼ਰੂਮ 'ਚ ਚਲਾ ਗਿਆ ਅਤੇ ਸੀ. ਸੀ. ਟੀ. ਵੀ. ਰਾਹੀਂ ਨਿਗਰਾਨੀ ਦੌਰਾਨ ਜਦੋਂ ਅਧਿਕਾਰੀ ਵਾਸ਼ਰੂਮ ਪਹੁੰਚੇ ਤਾਂ ਉਮੀਦਵਾਰ ਦੀ ਕਮੀਜ਼ ਅੰਦਰ ਇਕ ਇਲੈਕਟ੍ਰੋਨਿਕ ਡਿਵਾਈਸ ਲੱਗਿਆ ਹੋਇਆ ਸਾਫ਼ ਦਿਖਾਈ ਦਿੱਤਾ | ਇਹ ਘਟਨਾ ਦੁਪਹਿਰ 12.27 ਵਜੇ ਪ੍ਰੀਖਿਆ ਸ਼ੁਰੂ ਹੋਣ ਤੋਂ ਇਕਦਮ ਪਹਿਲਾਂ ਦੀ ਹੈ | ਮਾਮਲੇ ਦੀ ਸੂਚਨਾ ਤੁਰੰਤ ਸੈਂਟਰ ਕੋਆਰਡੀਨੇਟਰ ਰਮੇਸ਼ ਚੰਦ ਮੀਨਾ ਨੂੰ ਦਿੱਤੀ ਗਈ ਅਤੇ ਉਮੀਦਵਾਰ ਨੂੰ ਪ੍ਰੀਖਿਆ 'ਚ ਬੈਠਣ ਤੋਂ ਰੋਕ ਦਿੱਤਾ ਗਿਆ | ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਉਪਰੰਤ ਥਾਣਾ ਆਈ. ਟੀ. ਪੁਲਿਸ ਨੇ ਉਕਤ ਉਮੀਦਵਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਇਸ ਤੋਂ ਬਾਅਦ ਪੁਲਿਸ ਵਲੋਂ ਮੁਲਜ਼ਮ ਨੂੰ ਅਦਾਲਤ ਵਿਖੇ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਦੀ ਪਵਿੱਤਰਤਾ ਖ਼ਿਲਾਫ਼ ਕਿਸੇ ਵੀ ਕਿਸਮ ਦੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹੇਰਾਲਡ ਮਾਮਲੇ ਨੂੰ ਲੈ ਕੇ ਹਰਿਆਣਾ ਕਾਂਗਰਸ ਪਾਰਟੀ ਨੇ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਏਅਰ ਫੋਰਸ ਸਟੇਸ਼ਨ ਅੰਦਰ ਜ਼ਬਰੀ ਦਾਖ਼ਲ ਹੋਣ ਵਾਲੇ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ <br/>
Ad Position 24