ਸ੍ਰੀ ਅਨੰਦਪੁਰ ਸਾਹਿਬ, 17 ਦਸੰਬਰ (ਜੇ ਐਸ ਨਿੱਕੂਵਾਲ)-ਟੈਕਨੀਕਲ ਸਰਵਿਸ ਯੂਨੀਅਨ ਜਨਰੇਸ਼ਨ ਸਰਕਲ ਕਮੇਟੀ ਦਾ ਇਜਲਾਸ ਪਾਵਰ ਕਲੋਨੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ | ਜਿਸ ਵਿਚ ਸਕੱਤਰ ਪ੍ਰਦੀਪ ਕੁਮਾਰ ਵਲੋਂ ਪਿਛਲੇ ਤਿੰਨ ਸਾਲਾਂ ਦੀ ਜਥੇਬੰਦਕ ਰਿਪੋਰਟ ਪੇਸ਼ ਕੀਤੀ ਗਈ ਅਤੇ ਵਿੱਤ ਸਕੱਤਰ ਤੇਜਿੰਦਰ ਸਿੰਘ ਵਿੱਤ ਰਿਪੋਰਟ ਪੇਸ਼ ਕੀਤੀ ਗਈ | ਜਿਸਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ | ਇਸ ਤੋਂ ਬਾਅਦ ਸਰਕਲ ਪ੍ਰਧਾਨ ਗੁਰਦਾਸ ਰਾਮ ਵਲੋਂ ਮੌਜੂਦਾ ਸਰਕਲ ਕਮੇਟੀ ਨੂੰ ਭੰਗ ਕਰਕੇ ਨਵੀਂ ਸਰਕਲ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿਚ ਪ੍ਰਧਾਨ ਗੁਰਦਾਸ ਰਾਮ, ਮੀਤ ਪ੍ਰਧਾਨ ਗੁਰਦੀਪ ਸਿੰਘ, ਸਕੱਤਰ ਅਮਨਦੀਪ ਸਿੰਘ, ਸੰਯੁਕਤ ਸਕੱਤਰ ਮੋਹਿਤ ਸ਼ਰਮਾ, ਖ਼ਜ਼ਾਨਚੀ ਬਭੰਨ ਦੀਪ ਅਤੇ ਸਰਕਲ ਸਰਪ੍ਰਸਤ ਜਸਪਾਲ ਸਿੰਘ ਨੂੰ ਚੁਣਿਆ ਗਿਆ | ਇਸ ਮੌਕੇ ਸੂਬਾ ਪ੍ਰਧਾਨ ਸਰਦਾਰ ਰਤਨ ਸਿੰਘ ਮਜਾਰੀ, ਸਾਬਕਾ ਐਮ.ਐਸ.ਯੂ. ਪ੍ਰਧਾਨ ਹਰਭਜਨ ਸਿੰਘ, ਸੂਬਾ ਕਮੇਟੀ ਖ਼ਜ਼ਾਨਚੀ ਲਖਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |