26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਡੀ.ਏ.ਵੀ. ਸਪੋਰਟਸ ਅਕੈਡਮੀ ਤਖ਼ਤਗੜ੍ਹ ਦੇ 58 ਨੌਜਵਾਨ ਅਗਨੀ ਵੀਰ ਤੇ 18 ਪੰਜਾਬ ਪੁਲਿਸ ਵਿਚ ਹੋਏ ਭਰਤੀ <br/>

Ad Position 21
No active advertisement
ਅਜੀਤ ਡੈਸਕ 18-12-2025
ਨੂਰਪੁਰ ਬੇਦੀ,17 ਦਸੰਬਰ (ਹਰਦੀਪ ਸਿੰਘ ਢੀਂਡਸਾ)-ਇਲਾਕੇ ਦੇ ਨੌਜਵਾਨਾਂ ਨੂੰ ਰੱਖਿਆ ਸੈਨਾਵਾਂ ਤੇ ਪੰਜਾਬ ਪੁਲਿਸ ਵਿਚ ਰੁਜ਼ਗਾਰ ਦੇਣ ਵਿਚ ਡੀ.ਏ.ਵੀ ਸਪੋਰਟਸ ਅਕੈਡਮੀ ਤਖ਼ਤਗੜ੍ਹ ਨੇ ਵੱਡੀਆਂ ਮੱਲ੍ਹਾਂ ਮਾਰੀਆਂ ਹਨ | ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਵਿਚ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਸਰੀਰਕ ਸਿਖਲਾਈ ਦੇਣ ਵਿਚ ਇਸ ਅਕੈਡਮੀ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ | ਇਸ ਸਪੋਰਟਸ ਅਕੈਡਮੀ ਦੇ ਕੋਚ ਰਿਸ਼ੀ ਚੰਦਨ ਦੀ ਸਖ਼ਤ ਮਿਹਨਤ ਸਦਕਾ ਇਸ ਅਕੈਡਮੀ ਦੇ 58 ਨੌਜਵਾਨਾਂ ਨੇ ਭਾਰਤੀ ਫ਼ੌਜ ਵਿਚ ਅਗਨੀ ਵੀਰ ਭਰਤੀ ਹੋਣ ਦਾ ਮਾਣ ਹਾਸਲ ਕੀਤਾ ਹੈ | ਜਦਕਿ ਪੰਜਾਬ ਪੁਲਿਸ ਵਿਚ ਇਸ ਅਕੈਡਮੀ ਦੇ 6 ਮੁੰਡੇ ਅਤੇ 12 ਕੁੜੀਆਂ ਨੇ ਸਾਰੇ ਟੈੱਸਟ ਪਾਸ ਕਰਕੇ ਪੰਜਾਬ ਪੁਲਿਸ ਵਿਚ ਭਰਤੀ ਹੋਣ ਦਾ ਮਾਣ ਹਾਸਲ ਕੀਤਾ ਹੈ | ਇਸ ਅਕੈਡਮੀ ਦੇ ਹੁਣ ਤੱਕ 438 ਨੌਜਵਾਨ ਭਾਰਤੀ ਫ਼ੌਜ, ਪੰਜਾਬ ਪੁਲਿਸ ਅਤੇ ਹੋਰ ਪੈਰਾ ਮਿਲਟਰੀ ਫ਼ੌਜ ਵਿਚ ਭਰਤੀ ਹੋ ਚੁੱਕੇ ਹਨ | ਕੋਚ ਰਿਸ਼ੀ ਚੰਦਨ ਵਲੋਂ ਇਹਨਾਂ ਸਾਰੇ ਨੌਜਵਾਨਾਂ ਨੂੰ ਜਿੱਥੇ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੋੜਿਆ ਹੈ, ਉੱਥੇ ਉਹਨਾਂ ਨੇ ਸੈਂਕੜਿਆਂ ਦੀ ਤਦਾਦ ਵਿਚ ਨੌਜਵਾਨ ਮੁੰਡੇ ਕੁੜੀਆਂ ਨੂੰ ਭਰਤੀ ਕਰਵਾ ਕੇ ਵੱਡਾ ਪਰਉਪਕਾਰ ਕੀਤਾ ਹੈ | ਕੋਚ ਰਿਸ਼ੀ ਚੰਦਨ ਨੇ ਦੱਸਿਆ ਕਿ ਉਹਨਾਂ ਦੀ ਅਕੈਡਮੀ ਦੇ ਬਹੁਤੇ ਨੌਜਵਾਨ ਫ਼ੌਜ ਅਤੇ ਪੁਲਿਸ ਵਿਚ ਫਿਜ਼ੀਕਲ ਟੈੱਸਟ ਪਾਸ ਕਰਨ ਵਿਚ ਮੋਹਰੀ ਰਹੇ ਹਨ | ਉਹਨਾਂ ਦੱਸਿਆ ਕਿ ਹੁਣ ਤੱਕ ਇਸ ਅਕੈਡਮੀ ਨੇ 438 ਪਰਿਵਾਰਾਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਉਹਨਾਂ ਦੇ ਘਰਾਂ ਦੀ ਆਰਥਿਕਤਾ ਨੂੰ ਰੁਸ਼ਨਾਇਆ ਹੈ | ਉਹਨਾਂ ਕਿਹਾ ਕਿ ਡੀ.ਏ.ਵੀ. ਸਕੂਲ ਤਖ਼ਤਗੜ੍ਹ ਦੇ ਸ਼ਾਨਦਾਰ ਖੇਡ ਮੈਦਾਨ ਕਾਰਨ ਨੌਜਵਾਨਾਂ ਨੂੰ ਇਹ ਸਫਲਤਾ ਹਾਸਲ ਹੋਈ ਹੈ | ਰਿਸ਼ੀ ਚੰਦਨ ਨੇ ਸਮੂਹ ਚੁਣੇ ਗਏ ਨੌਜਵਾਨਾਂ ਨੂੰ ਵਧਾਈ ਦਿੱਤੀ | ਇਸੀ ਦੌਰਾਨ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਕੋਚ ਰਿਸ਼ੀ ਚੰਦਨ ਦੇ ਉਦਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਇਸ ਸਕੂਲ ਵਿਚ ਸ਼ਾਨਦਾਰ ਖੇਡ ਸਟੇਡੀਅਮ ਬਣਾ ਕੇ ਨੌਜਵਾਨਾਂ ਨੂੰ ਚੰਗੀ ਕੋਚਿੰਗ ਲਈ ਸ਼ਾਨਦਾਰ ਸਹੂਲਤਾਂ ਦਿੱਤੀਆਂ ਹਨ | ਜਿਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ | ਸਕੂਲ ਦੇ ਪਿ੍ੰ. ਹਰਦੀਪ ਸਿੰਘ, ਸਕੂਲ ਕਮੇਟੀ ਪ੍ਰਧਾਨ ਰਮੇਸ਼ ਕੁਮਾਰ, ਮੈਂਬਰ ਬਲਵੀਰ ਸਿੰਘ ਭੱਟੋਂ ਅਤੇ ਹੋਰਨਾਂ ਨੇ ਚੁਣੇ ਗਏ ਖਿਡਾਰੀਆਂ ਤੇ ਕੋਚ ਰਿਸ਼ੀ ਚੰਦਨ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਸਬ ਦਫ਼ਤਰ ਤਖ਼ਤਗੜ੍ਹ ਦੀ ਚੋਣ ਅਗਲੀ ਖ਼ਬਰ ਟੈਕਨੀਕਲ ਸਰਵਿਸ ਯੂਨੀਅਨ ਜਨਰੇਸ਼ਨ ਸਰਕਲ ਦੀ ਹੋਈ ਚੋਣ
Ad Position 24