26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਸੀ. ਬੀ. ਐੱਸ. ਈ. ਭੂਰੀ ਵਾਲੇ ਟਿੱਬਾ ਨੰਗਲ ਸਕੂਲ ਵਿਖੇ ਆਰਟ ਇੰਟੀਗ੍ਰੇਸ਼ਨ ਲਰਨਿੰਗ ਤੇ ਵਰਕਸ਼ਾਪ ਕਰਵਾਈ <br/>

Ad Position 21
No active advertisement
ਟਿੱਬਾ ਨੰਗਲ ਸਕੂਲ ਵਿਖੇ ਵਰਕਸ਼ਾਪ ਦੌਰਾਨ ਜਾਣਕਾਰੀ ਦੇਣ ਮੌਕੇ ਡਾ: ਬਸੀਰ ਤੇ ਉਨ੍ਹਾਂ ਦੇ ਸਨਮਾਨ ਕਰਨ ਉਪਰੰਤ ਪਿ੍ੰਸੀਪਲ ਮਨਜੀਤ ਕੌਰ ਤੇ ਸਟਾਫ਼ ਨਾਲ | ਤਸਵੀਰਾਂ: ਵਿੰਦਰਪਾਲ ਝਾਂਡੀਆਂ <br/> 18-12-2025
ਨੂਰਪੁਰ ਬੇਦੀ, 17 ਦਸੰਬਰ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਕੂਲ ਮਹਾਰਾਜ ਬ੍ਰਹਮ ਸਾਗਰ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਪਬਲਿਕ ਸਕੂਲ ਟਿੱਬਾ ਨੰਗਲ ਵਿਖੇ ਡਾ. ਅਮੀਰ ਬਸ਼ੀਰ ਟੀਚਰ ਟ੍ਰੇਨਰ, ਕੌਰਡੋਵਾ ਗਰੁੱਪ ਆਫ ਕੰਪਨੀ ਦੀ ਅਗਵਾਈ ਹੇਠ ਕਲਾ ਏਕੀਕਿ੍ਤ ਸਿਖਲਾਈ 'ਤੇ ਇੱਕ ਭਰਪੂਰ ਵਰਕਸ਼ਾਪ ਦਾ ਆਯੋਜਨ ਕੀਤਾ | ਇਸ ਮੌਕੇ ਤੇ ਸਕੂਲ ਦੇ ਪਿ੍ੰਸੀਪਲ ਮੈਡਮ ਮਨਜੀਤ ਕੌਰ ਅਤੇ ਕਮੇਟੀ ਮੈਂਬਰ ਕੈਪਟਨ ਗੁਰਚਰਨ ਦਾਸ ਵਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ | ਵਰਕਸ਼ਾਪ ਦੌਰਾਨ ਡਾ: ਅਮੀਰ ਬਸੀਰ ਦੇ ਸੈਸ਼ਨ ਨੇ ਰਚਨਾਤਮਿਕਤਾ, ਆਲੋਚਨਾਤਮਿਕ ਸੋਚ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਕਲਾ ਨੂੰ ਅਕਾਦਮਿਕ ਵਿਸ਼ਿਆਂ ਨਾਲ ਜੋੜਨ ਦੀ ਮਹੱਤਤਾ 'ਤੇ ਚਾਨਣਾ ਪਾਇਆ | ਅਧਿਆਪਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਪ੍ਰਭਾਵਸ਼ਾਲੀ ਕਲਾਸ ਰੂਮ ਲਾਗੂ ਕਰਨ ਲਈ ਵਿਹਾਰਕ ਸੂਝਬੂਝ ਪ੍ਰਾਪਤ ਕੀਤੀ | ਪਿ੍ੰਸੀਪਲ ਮੈਡਮ ਮਨਜੀਤ ਕੌਰ ਨੇ ਕਿਹਾ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਆਯੋਜਿਤ ਕਰਵਾਈਆਂ ਜਾਣਗੀਆਂ | ਇਸ ਮੌਕੇ ਰਾਜ ਕੁਮਾਰ, ਮਨੀਸ਼ਾ ਸੌਨੀ,ਪਰਮਜੀਤ ਕੌਰ, ਸੁਖਵਿੰਦਰ ਕੌਰ, ਜਸਵੀਰ ਕੌਰ, ਕਰਮਜੀਤ ਕੌਰ, ਰੋਹਿਤ ਕੁਮਾਰ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਦੀ ਹਾਟ ਸੀਟ 'ਤੇ ਆਪ ਉਮੀਦਵਾਰ ਦੀ ਹੋਈ ਹਾਰ, ਭਾਜਪਾ ਉਮੀਦਵਾਰ ਰਹੀ ਜੇਤੂ <br/> ਅਗਲੀ ਖ਼ਬਰ ਪਿੰਡ ਡੂਮੇਵਾਲ ਵਿਖੇ ਪਹਿਲਾ 'ਵਿਰਸਾ ਸੰਭਾਲ ਗਤਕਾ ਕੱਪ' 20 ਦਸੰਬਰ ਨੂੰ
Ad Position 24