26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਨੂਰਪੁਰ ਬੇਦੀ ਦੀ ਹਾਟ ਸੀਟ 'ਤੇ ਆਪ ਉਮੀਦਵਾਰ ਦੀ ਹੋਈ ਹਾਰ, ਭਾਜਪਾ ਉਮੀਦਵਾਰ ਰਹੀ ਜੇਤੂ <br/>

Ad Position 21
No active advertisement
ਖ਼ੁਸ਼ੀ ਦੇ ਰੌਂਅ ਵਿਚ ਨੂਰਪੁਰ ਬੇਦੀ ਜੋਨ ਤੋਂ ਭਾਜਪਾ ਉਮੀਦਵਾਰ ਨਰੇਸ਼ ਕੁਮਾਰੀ | ਤਸਵੀਰ: ਰਾਜੇਸ਼ ਚੌਧਰੀ <br/> 18-12-2025
ਨੂਰਪੁਰ ਬੇਦੀ, 17 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਭਾਵੇਂ ਬਲਾਕ ਸੰਮਤੀ ਨੂਰਪੁਰ ਬੇਦੀ ਦੀਆਂ ਚੋਣਾਂ ਵਿਚ ਆਪ ਦੀ ਸ਼ਾਨਦਾਰ ਜਿੱਤ ਹੋਈ ਹੈ, ਪ੍ਰੰਤੂ ਬਲਾਕ ਸੰਮਤੀ ਦੀਆਂ ਚੋਣਾਂ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਨੂਰਪੁਰ ਬੇਦੀ ਜੋਨ ਦੀ ਸੰਮਤੀ ਸੀਟ 'ਤੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਜਪਾ ਨੂੰ ਜਿੱਤ ਨਸੀਬ ਹੋਈ ਹੈ ਤੇ ਆਪ ਉਮੀਦਵਾਰ ਦੀ ਹਾਰ ਹੋਈ ਹੈ | ਜਿਸ ਕਾਰਨ ਆਪ ਦੇ ਨੁਮਾਇੰਦਿਆਂ ਤੇ ਸਮਰਥਕਾਂ ਨੂੰ ਇਸ ਹਾਰ ਦਾ ਦਰਦ ਤਾਂ ਜ਼ਰੂਰ ਸਤਾ ਰਿਹਾ ਹੋਵੇਗਾ | ਜ਼ਿਕਰਯੋਗ ਹੈ ਕਿ ਉਕਤ ਸੀਟ ਤੋਂ ਹਮੇਸ਼ਾ ਕਾਂਗਰਸੀ ਉਮੀਦਵਾਰ ਹੀ ਜਿੱਤ ਹਾਸਿਲ ਕਰਦਾ ਆਇਆ ਹੈ ਅਤੇ ਇਸ ਵਾਰ ਕਾਂਗਰਸ ਪਾਰਟੀ ਵਲੋਂ ਕੋਈ ਵੀ ਉਮੀਦਵਾਰ ਨਾ ਦਿੱਤੇ ਜਾਣ ਕਾਰਨ ਕਾਂਗਰਸ ਦੀ ਲੀਡਰਸ਼ਿਪ ਤੇ ਸਵਾਲ ਖੜੇ ਹੋਏ ਹਨ | ਇਸ ਨਾਲ ਨਾ ਸਿਰਫ਼ ਕਾਂਗਰਸੀ ਸਮਰਥਕਾਂ ਨੂੰ ਨਿਰਾਸ਼ਾ ਹੋਈ ਹੈ ਬਲਕਿ ਉਨਾਂ ਦੇ ਚਿਹਰਿਆਂ ਤੇ ਨਮੋਸ਼ੀ ਵੀ ਸਾਫ਼ ਝਲਕ ਰਹੀ ਸੀ | ਆਖ਼ਰ ਕੀ ਕਾਂਗਰਸੀ ਸਮਰਥਕਾਂ ਨੇ ਭਾਜਪਾ ਉਮੀਦਵਾਰ ਨੂੰ ਵੋਟ ਪਾਈ ਅਗਰ ਹਾਂ ਤਾਂ ਕੀ ਉਹ ਆਪ ਤੋਂ ਨਾਰਾਜ਼ ਸਨ | ਅਜਿਹੇ ਕਈ ਸਵਾਲ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ | ਕਾਂਗਰਸ ਦੇ ਗੜ੍ਹ ਵਾਲੇ ਨੂਰਪੁਰ ਬੇਦੀ ਸੰਮਤੀ ਜੋਨ ਤੋਂ ਭਾਜਪਾ ਉਮੀਦਵਾਰ ਨਰੇਸ਼ ਕੁਮਾਰੀ ਪਤਨੀ ਰਕੇਸ਼ ਕੁਮਾਰ ਗੋਜਾ ਨਿਵਾਸੀ ਜੇਤੇਵਾਲ ਦਾ 134 ਵੋਟਾਂ ਨਾਲ ਜਿੱਤ ਹਾਸਿਲ ਕਰਨਾ ਲੋਕਾਂ ਨੂੰ ਹੈਰਾਨ ਕਰ ਗਿਆ | ਇਸ ਜਿੱਤ ਦਾ ਸਿਹਰਾ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਨੂੰ ਜਾਂਦਾ ਹੈ | ਜਿਨ੍ਹਾਂ ਦੀ ਸਖ਼ਤ ਮਿਹਨਤ ਦੀ ਬਦੌਲਤ ਭਾਜਪਾ ਉਮੀਦਵਾਰ ਨੂੰ ਜਿੱਤ ਨਸੀਬ ਹੋਈ ਹੈ | ਭਾਜਪਾ ਦੀ ਕਾਮਯਾਬੀ ਨੇ ਸ਼ਹਿਰ 'ਚ ਸਮੁੱਚੀ ਸਿਆਸੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ ਹੈ ਜਿਸਦਾ ਅਗਾਮੀ ਦਿਨਾਂ 'ਚ ਵੀ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਮੰਤਰਾਲੇ ਨੇ ਧਮਕੀਆਂ ਦੇ ਮੱਦੇਨਜ਼ਰ ਬੰਗਲਾਦੇਸ਼ ਦੇ ਰਾਜਦੂਤ ਨੂੰ ਕੀਤਾ ਤਲਬ <br/> ਅਗਲੀ ਖ਼ਬਰ ਸੀ. ਬੀ. ਐੱਸ. ਈ. ਭੂਰੀ ਵਾਲੇ ਟਿੱਬਾ ਨੰਗਲ ਸਕੂਲ ਵਿਖੇ ਆਰਟ ਇੰਟੀਗ੍ਰੇਸ਼ਨ ਲਰਨਿੰਗ ਤੇ ਵਰਕਸ਼ਾਪ ਕਰਵਾਈ <br/>
Ad Position 24