ਵਿਦੇਸ਼ ਮੰਤਰਾਲੇ ਨੇ ਧਮਕੀਆਂ ਦੇ ਮੱਦੇਨਜ਼ਰ ਬੰਗਲਾਦੇਸ਼ ਦੇ ਰਾਜਦੂਤ ਨੂੰ ਕੀਤਾ ਤਲਬ <br/>
ਅਜੀਤ ਡੈਸਕ
18-12-2025
ਭਾਰਤ ਨੇ ਢਾਕਾ 'ਚ ਵੀਜ਼ਾ ਅਰਜ਼ੀ ਕੇਂਦਰ ਕੀਤਾ ਬੰਦ
ਢਾਕਾ (ਪੀ. ਟੀ. ਆਈ.)-ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਭਾਰਤੀ ਵੀਜ਼ਾ ਅਰਜ਼ੀ ਕੇਂਦਰ (ਆਈ.ਵੀ.ਏ.ਸੀ.) ਨੇ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਬੁੱਧਵਾਰ ਨੂੰ ਆਪਣਾ ਦਫ਼ਤਰ ਬੰਦ ਕਰ ਦਿੱਤਾ | ਢਾਕਾ 'ਚ ਜਮੁਨਾ ਫਿਊਚਰ ਪਾਰਕ ਵਿਖੇ ਆਈ.ਵੀ.ਏ.ਸੀ. ਰਾਜਧਾਨੀ 'ਚ ਸਾਰੀਆਂ ਭਾਰਤੀ ਵੀਜ਼ਾ ਸੇਵਾਵਾਂ ਲਈ ਮੁੱਖ ਏਕੀਕਿ੍ਤ ਕੇਂਦਰ ਹੈ | ਆਈ.ਵੀ.ਏ.ਸੀ. ਨੇ ਇਕ ਬਿਆਨ 'ਚ ਕਿਹਾ ਕਿ ਚੱਲ ਰਹੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਅਸੀਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਆਈ.ਵੀ.ਏ.ਸੀ. ਜੇ.ਐਫ.ਪੀ. ਢਾਕਾ ਅੱਜ ਦੁਪਹਿਰ 2 ਵਜੇ ਬੰਦ ਰਹੇਗਾ | ਆਈ.ਵੀ.ਏ.ਸੀ. ਨੇ ਕਿਹਾ ਕਿ ਬੁੱਧਵਾਰ ਨੂੰ ਜਮ੍ਹਾਂ ਕਰਵਾਉਣ ਲਈ ਨਿਰਧਾਰਤ ਮੁਲਾਕਾਤ ਸਲਾਟ ਵਾਲੇ ਸਾਰੇ ਬਿਨੈਕਾਰਾਂ ਨੂੰ ਬਾਅਦ ਦੀ ਮਿਤੀ ਲਈ ਮੁੜ ਤੈਅ ਕੀਤਾ ਜਾਵੇਗਾ |