ਨੂਰਪੁਰ ਬੇਦੀ, 18 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰ ਬੇਦੀ ਸਬ ਡਵੀਜ਼ਨ ਦੀ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਜਥੇਬੰਦੀ ਦੀ ਚੋਣ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਬੰਦੀ ਦੇ ਪ੍ਰਧਾਨ ਤੇ ਸਰਕਲ ਰੋਪੜ ਦੇ ਸਕੱਤਰ ਦੇਸਰਾਜ ਘਈ, ਡਵੀਜ਼ਨ ਸਕੱਤਰ ਇੰਜ. ਜਸਵਿੰਦਰ ਸਿੰਘ ਅÏਲਖ ਜੇ. ਈ. ਅਤੇ ਡਵੀਜ਼ਨ ਕੈਸ਼ੀਅਰ ਰਾਮਪਾਲ ਸਰਥਲੀ ਦੀ ਦੇਖ-ਰੇਖ ਹੇਠ ਹੋਈ | ਚੋਣ ਦੌਰਾਨ ਰਮੇਸ਼ ਚੰਦ ਮੁਕਾਰੀ ਨੂੰ ਪ੍ਰਧਾਨ, ਮਾਨ ਸਿੰਘ ਨੂੰ ਸਕੱਤਰ, ਇੰਜ ਰਾਮਪਾਲ ਜੇ. ਈ. ਨੂੰ ਸਰਪ੍ਰਸਤ, ਜਗਦੀਪ ਸਿੰਘ ਨੂੰ ਕੈਸ਼ੀਅਰ, ਹਰਜਿੰਦਰ ਸਿੰਘ ਹੀਰਾ ਨੂੰ ਸੀਨੀਅਰ ਮੀਤ ਪ੍ਰਧਾਨ, ਅਜੇ ਕੁਮਾਰ ਨੂੰ ਮੀਤ ਪ੍ਰਧਾਨ, ਗਗਨਦੀਪ ਸਿੰਘ ਨੂੰ ਸਹਾਇਕ ਸਕੱਤਰ, ਦਲਵਿੰਦਰ ਸਿੰਘ ਨੂੰ ਪ੍ਰਚਾਰ ਸਕੱਤਰ, ਕੁਲਵਿੰਦਰਜੀਤ ਪਾਲ ਸਿੰਘ ਆਰ. ਏ. ਨੂੰ ਐਡੀਟਰ ਅਤੇ ਸੁਰਜੀਤ ਸਿੰਘ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ | ਚੁਣੇ ਗਏ ਸਮੂਹ ਅਹੁਦੇਦਾਰਾਂ ਤੇ ਪ੍ਰਧਾਨ ਨੇ ਜਥੇਬੰਦੀ ਦੇ ਸੰਘਰਾਂ 'ਚ ਵਧ ਚੜ੍ਹਦੇ ਸ਼ਮੂਲੀਅਤ ਕਰਨ ਦਾ ਭਰੋਸਾ ਦਿਵਾਇਆ |