ਨੰਗਲ, 21 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਦੇ ਇਕ ਵਫਦ ਵਲੋਂ ਨੰਗਲ ਇਕਾਈ ਦੇ ਪ੍ਰਧਾਨ ਅਸ਼ੋਕ ਰਾਣਾ ਦੀ ਅਗਵਾਈ ਹੇਠ ਲਟਕਦੀਆਂ ਲੋਕ ਮੰਗਾਂ ਦੇ ਨਿਪਟਾਰੇ ਲਈ ਚੀਫ ਇੰਜੀਨੀਅਰ ਭਾਖੜਾ ਡੈਮ ਸੀ. ਪੀ. ਸਿੰਘ ਨਾਲ ਮੁਲਾਕਾਤ ਕਰਕੇ ਇਕ ਮੰਗ ਪੱਤਰ ਸੌਂਪਿਆ ਗਿਆ | ਇਸ ਸੰਬੰਧੀ ਪ੍ਰਧਾਨ ਅਸ਼ੋਕ ਰਾਣਾ ਨੇ ਕਿਹਾ ਕਿ ਟਰੱਸਟ ਵਲੋਂ ਚੀਫ ਇੰਜੀਨੀਅਰ ਕੋਲੋਂ ਮੰਗ ਕੀਤੀ ਕਿ ਕੈਨਾਲ ਹਸਪਤਾਲ 'ਚ ਜੋ ਡਾਇਲੈਸਿਸ ਮਸ਼ੀਨਾਂ ਟਰੱਸਟ ਵਲੋਂ ਸਥਾਪਿਤ ਕੀਤੀਆਂ ਗਈਆਂ ਹਨ | ਉਨ੍ਹਾਂ ਨੂੰ ਲਗਾਤਾਰ ਚਲਾਉਣ ਲਈ ਮਾਹਰ ਡਾਕਟਰ ਅਤੇ ਸਟਾਫ਼ ਦੀ ਤੁਰੰਤ ਭਰਤੀ ਕੀਤੀ ਜਾਵੇ ਅਤੇ ਇਸ ਕਾਰਵਾਈ ਨੂੰ ਅਮਲੀਜਾਮਾ ਪਹਿਨਾਇਆ ਜਾਵੇ | ਉਨ੍ਹਾਂ ਕਿਹਾ ਕਿ ਮਸ਼ੀਨਾਂ ਚਲਾਉਣ ਲਈ ਕੋਈ ਵੀ ਤਕਨੀਕੀ ਮਾਹਰ ਜਾਂ ਡਾਕਟਰ ਨਾ ਹੋਣ ਕਾਰਨ ਹੁਣ ਡਾਇਲੈਸਿਸ ਕਰਾਉਣ ਲਈ ਲੋਕਾਂ ਨੂੰ ਦੂਰ ਦੁਰਾਡੇ ਜਾਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਜਦੋਂ ਲੋੜਵੰਦਾਂ ਦੀ ਸਹਾਇਤਾ ਲਈ ਕੋਈ ਵੀ ਕੰਮ ਕਰਨਾ ਹੰੁਦਾ ਤਾਂ ਲੋਕਾਂ ਨੂੰ ਵੀ ਅਤੇ ਟਰੱਸਟੀਆਂ ਨੂੰ ਵੀ ਦੂਰ ਦੁਰਾਡੇ ਜਾਣਾ ਪੈਂਦਾ ਹੈ ਅਤੇ ਕਾਫ਼ੀ ਦਿੱਕਤਾਂ ਦਾ ਸਾਮਣਾ ਕਰਨਾ ਪੈਂਦਾ ਹੈ | ਇਸ ਲਈ ਬੀ. ਬੀ. ਐਮ. ਬੀ. ਦੀ ਰਿਹਾਇਸ਼ੀ ਕਾਲੋਨੀ 'ਚ ਟਰੱਸਟ ਨੂੰ ਇਕ ਦਫ਼ਤਰ ਬਣਾਉਣ ਲਈ ਮਕਾਨ ਅਲਾਟ ਕੀਤਾ ਜਾਵੇ | ਉਨਾਂ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ ਸਾਡੀ ਮੰਗ ਦਾ ਬੀ. ਬੀ. ਐਮ. ਬੀ. ਪ੍ਰਸ਼ਾਸਨ ਜਲਦ ਨਿਪਟਾਰਾ ਕਰੇਗਾ | ਇਸ ਮੌਕੇ ਡਿਪਟੀ ਚੀਫ ਇੰਜੀਨੀਅਰ ਸੁਰੇਸ਼ ਮਾਨ, ਸਤਨਾਮ ਸਿੰਘ ਲਾਦੀ ਪੀ. ਆਰ. ਓ., ਕੈਪਟਨ ਬਲਰਾਜ ਸਿੰਘ ਰਾਣਾ, ਜੋਗਿੰਦਰ ਸਿੰਘ ਡੁੱਕਲੀ, ਸੁਭਾਸ਼ ਸੈਣੀ ਆਦਿ ਹਾਜ਼ਰ ਸਨ |