ਰੂਪਨਗਰ, 21 ਦਸੰਬਰ (ਸਤਨਾਮ ਸਿੰਘ ਸੱਤੀ)-ਛੋਟੇ, ਵੱਡੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਿਤ ਵਿਰਸਾ ਸੰਭਾਲ ਗਤਕਾ ਕੱਪ ਬਾਜ਼ ਖ਼ਾਲਸਾ ਗਤਕਾ ਕਲੱਬ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਬਜਰੂੜ ਵਲੋਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਕਰਵਾਇਆ | ਗਤਕਾ ਕੱਪ 'ਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਈਆਂ ਕੁਲ 15 ਟੀਮਾਂ ਨੇ ਭਾਗ ਲਿਆ | ਗਤਕਾ ਕੱਪ ਦੀ ਸ਼ੁਰੂਆਤ ਸੰਤ ਬਾਬਾ ਗੁਰਮੇਲ ਸਿੰਘ ਜੀ, ਸ੍ਰੀ ਚਮਕੌਰ ਸਾਹਿਬ ਵਲੋਂ ਅਰਦਾਸ ਬੇਨਤੀ ਕਰਕੇ ਕਰਵਾਈ ਗਈ | ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਲੋਂ ਅਜਿਹੇ ਧਾਰਮਿਕ ਤੇ ਖੇਡ ਉਪਰਾਲਿਆਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ | ਸੰਤ ਬਾਬਾ ਸੁਖਪਾਲ ਸਿੰਘ ਭੈਰੋ ਮਾਜਰਾ ਵਲੋਂ ਸੰਗਤ ਨੂੰ ਵੱਧ ਤੋਂ ਵੱਧ ਅੰਮਿ੍ਤਧਾਰੀ ਅਤੇ ਗੁਰਸਿੱਖ ਬਣਨ ਦਾ ਉਪਦੇਸ਼ ਦਿੱਤਾ, ਜਦ ਕਿ ਸੰਤ ਬਾਬਾ ਗੁਰਚਰਨ ਸਿੰਘ, ਬੂਰ ਮਾਜਰਾ ਵਲੋਂ ਗਤਕਾ ਕੱਪ ਦੀ ਸ਼ਲਾਘਾ ਕੀਤੀ ਗਈ | ਗਤਕਾ ਪ੍ਰਦਰਸ਼ਨੀਆਂ ਦੌਰਾਨ ਵੱਖ-ਵੱਖ ਟੀਮਾਂ ਨੇ ਜੌਹਰ ਵਿਖਾਏ, ਜਿਸ 'ਚ ਭਾਈ ਬਚਿੱਤਰ ਸਿੰਘ ਗਤਕਾ ਅਖਾੜਾ ਹਠੂਰ ਨੇ ਪਹਿਲਾ, ਬਾਬਾ ਬੁੱਢਾ ਸਾਹਿਬ ਗਤਕਾ ਅਖਾੜਾ ਹਰਲਾਲਪੁਰ ਨੇ ਦੂਜਾ ਸਥਾਨ ਹਾਸਿਲ ਕੀਤਾ | ਫਾਈਟ ਮੁਕਾਬਲਿਆਂ ਦੀ ਸ਼ੁਰੂਆਤ ਕਲੱਬ ਦੇ ਚੇਅਰਮੈਨ ਭੁਪਿੰਦਰ ਸਿੰਘ ਬਜਰੂੜ ਨੇ ਕਰਵਾਈ, ਜਿਸ 'ਚ ਪਹਿਲਾ ਸਥਾਨ ਨਿਧਾਨ ਸਿੰਘ, ਦੂਜਾ ਬਲਵਿੰਦਰ ਸਿੰਘ ਨੇ ਪ੍ਰਾਪਤ ਕੀਤਾ | ਲੜਕੀਆਂ ਦੇ ਫਾਈਟ ਮੁਕਾਬਲਿਆਂ 'ਚ ਪਹਿਲਾ ਸਥਾਨ ਗਤਕਾ ਐਸੋਸੀਏਸ਼ਨ ਰੋਪੜ, ਦੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਤੀਜਾ ਅਕਾਲ ਪੁਰਖ ਕੀ ਫ਼ੌਜ ਗਤਕਾ ਅਖਾੜਾ, ਰੂਪਨਗਰ ਨੇ ਹਾਸਿਲ ਕੀਤਾ | ਦਸਤਾਰ ਮੁਕਾਬਲਿਆਂ 'ਚ ਵੀ ਬੱਚਿਆਂ ਤੇ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਭਾਗ ਲਿਆ | 16 ਤੋਂ 20 ਸਾਲ ਵਰਗ ਵਿਚ ਆਕਾਸ਼ਦੀਪ ਸਿੰਘ ਪੋਲਪੁਰ ਗਰੇਵਾਲ ਨੇ ਪਹਿਲਾ, ਸੁਖਮਨਦੀਪ ਸਿੰਘ ਘਨੌਲੀ ਨੇ ਦੂਜਾ ਸਥਾਨ ਹਾਸਿਲ ਕੀਤਾ | 6 ਤੋਂ 15 ਸਾਲ ਵਰਗ 'ਚ ਸਰਬਜੋਤ ਸਿੰਘ ਰੋਪੜ ਪਹਿਲੇ, ਦਿਲਪ੍ਰੀਤ ਸਿੰਘ ਗੋਬਿੰਦਪੁਰਾ ਦੂਜੇ ਸਥਾਨ 'ਤੇ ਰਹੇ | ਕੁਲ 70 ਬੱਚਿਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲਿਆ | ਇਸ ਮੌਕੇ ਕਲੱਬ ਵਲੋਂ ਖ਼ੂਨਦਾਨ ਕੈਂਪ ਵੀ ਲਗਾਇਆ, ਜਿਸ ਵਿਚ ਸੁਰਜੀਤ ਹਸਪਤਾਲ ਦੀ ਟੀਮ ਵਲੋਂ 34 ਯੂਨਿਟ ਖੂਨ ਇਕੱਤਰ ਕੀਤਾ | ਇਨਾਮਾਂ ਦੀ ਵੰਡ ਕਲੱਬ ਦੇ ਚੇਅਰਮੈਨ ਭੁਪਿੰਦਰ ਸਿੰਘ ਬਜਰੂੜ, ਗੁਰਪ੍ਰੀਤ ਸਿੰਘ ਨਾਗਰਾ (ਨਵਾਂਸ਼ਹਿਰ), ਪ੍ਰਤਪ੍ਰੀਤ ਪਾਲ ਸਿੰਘ ਹਵੇਲੀ (ਵਾਈਸ ਚੇਅਰਮੈਨ) ਤੇ ਗੁਰਪ੍ਰੀਤ ਸਿੰਘ ਜਗਜੀਤ ਨਗਰ (ਪ੍ਰਧਾਨ, ਬਾਜ਼ ਖ਼ਾਲਸਾ ਗੱਤਕਾ ਕਲੱਬ) ਵਲੋਂ ਕੀਤੀ ਗਈ | ਇਸ ਮੌਕੇ ਅਮਰਜੀਤ ਸਿੰਘ ਸੰਦੋਆ (ਸਾਬਕਾ ਐਮਐਲਏ ਰੂਪਨਗਰ), ਹਰਬੰਸ ਸਿੰਘ ਕੰਦੋਲਾ, ਡਾ. ਅਮਰੀਕ ਸਿੰਘ ਚਨੌਲੀ, ਪ੍ਰੋ. ਹਰਪ੍ਰੀਤ ਸਿੰਘ (ਬੇਲਾ ਕਾਲਜ), ਗੁਰਵਿੰਦਰ ਸਿੰਘ, ਦਮਨਪ੍ਰੀਤ ਸਿੰਘ, ਮਨਜਿੰਦਰ ਸਿੰਘ, ਸ਼ਮਸ਼ੇਰ ਸਿੰਘ (ਪ੍ਰਧਾਨ), ਰਣਜੋਧ ਸਿੰਘ, ਸੁਖਵਿੰਦਰ ਸਿੰਘ (ਜਥੇਦਾਰ), ਗੁਰਪ੍ਰੀਤ ਸਿੰਘ (ਖਜਾਨਚੀ), ਲਵਪ੍ਰੀਤ ਸਿੰਘ (ਸਟੇਜ ਸਕੱਤਰ), ਅੰਮਿ੍ਤਪਾਲ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਅਖੀਰ 'ਚ ਕਲੱਬ ਦੇ ਚੇਅਰਮੈਨ ਭੁਪਿੰਦਰ ਸਿੰਘ ਬਜਰੂੜ ਵਲੋਂ ਆਈਆਂ ਸੰਗਤਾਂ, ਭਾਗ ਲੈਣ ਵਾਲੀਆਂ ਟੀਮਾਂ ਅਤੇ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ |