ਰੂਪਨਗਰ, 21 ਦਸੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਜਰਨਲ ਸਕੱਤਰ ਅਵਨੀਸ਼ ਮੋਦਗਿਲ ਦੀ ਧਰਮ ਪਤਨੀ ਸ੍ਰੀਮਤੀ ਪ੍ਰੀਤੀ ਸ਼ਰਮਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਭਰਤਗੜ੍ਹ ਜੋਨ ਦੀ ਸੀਟ ਜਿੱਤਣ ਉਪਰੰਤ ਉਹ ਜ਼ਿਲ੍ਹਾ ਕਾਂਗਰਸ ਭਵਨ ਪੁੱਜੇ, ਜਿਥੇ ਕਾਂਗਰਸ ਆਗੂਆਂ ਤੇ ਵਰਕਰਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ | ਇਸ ਮੌਕੇ ਅਸ਼ਵਨੀ ਸ਼ਰਮਾ, ਰਮੇਸ਼ ਗੋਇਲ ਸਮੇਤ ਸਮੂਹ ਕਾਂਗਰਸ ਵਰਕਰਾਂ ਵਲੋਂ ਅਵਨੀਸ਼ ਮੋਦਗਿਲ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਮੌਕੇ ਉਨ੍ਹਾਂ ਕਿਹਾ ਕਿ ਅਵਨੀਸ਼ ਮੋਦਗਿਲ ਇਕ ਮਸ਼ਹੂਰ ਜੋਤਸ਼ੀ, ਸਮਾਜ ਸੇਵਕ ਤੇ ਦੁੱਖ-ਸੁੱਖ ਵਿਚ ਹਰ ਕਿਸੇ ਨਾਲ ਖੜ੍ਹਾ ਰਹਿਣ ਵਾਲਾ ਸਾਫ਼-ਸੁਥਰੀ ਛਵੀ ਦਾ ਜੁਝਾਰੂ ਕਾਂਗਰਸ ਆਗੂ ਹੈ | ਉਨ੍ਹਾਂ ਕਿਹਾ ਕਿ ਭਰਤਗੜ੍ਹ ਜ਼ੋਨ ਦੀ ਸੀਟ ਜਿੱਤ ਕੇ ਅਵਨੀਸ਼ ਮੋਦਗਿਲ ਨੇ ਪਾਰਟੀ ਦੀ ਝੋਲੀ 'ਚ ਇਕ ਹੋਰ ਮਹੱਤਵਪੂਰਨ ਕਾਮਯਾਬੀ ਪਾਈ ਹੈ ਤੇ ਆਪਣਾ ਹੀ ਨਹੀਂ, ਸਗੋਂ ਕਾਂਗਰਸ ਪਾਰਟੀ ਦਾ ਨਾਂਅ ਵੀ ਉੱਚਾ ਕੀਤਾ ਹੈ | ਇਸ ਮੌਕੇ ਅਵਨੀਸ਼ ਮੋਦਗਿਲ ਨੇ ਜ਼ਿਲ੍ਹਾ ਪ੍ਰਧਾਨ ਤੇ ਸਮੂਹ ਕਾਂਗਰਸ ਵਰਕਰਾਂ ਵਲੋਂ ਮਿਲੇ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਟਿਕਟ ਦੇ ਕੇ ਜੋ ਭਰੋਸਾ ਜਤਾਇਆ ਗਿਆ ਹੈ, ਉਹ ਇਸ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ | ਇਸ ਮੌਕੇ ਲਖਵੰਤ ਹੀਰਦਾਪੁਰ, ਕੌਂਸਲਰ ਰਾਜੇਸ਼ ਕੁਮਾਰ, ਮਿੰਟੂ ਸਰਾਫ (ਸਿਟੀ ਪ੍ਰਧਾਨ), ਜਗਮੋਹਨ ਸਰਪੰਚ, ਰਵਨੀਤ ਰਾਣਾ ਕੰਗ, ਹਿਮਾਂਸ਼ੂ ਟੰਡਨ, ਜਸਪਾਲ ਸਿੰਘ ਪਾਲੀ, ਰਾਜਿੰਦਰ ਭੰਵਰਾ, ਆਸਿਫ਼ ਖ਼ਾਨ, ਰਿਸ਼ ਬਾਬੂ, ਸੂਰਜ ਧੀਮਾਨ, ਕਾਲਾ ਪੁਰਖਾਲੀ, ਸੁਰਿੰਦਰ ਰਾਣਾ ਮਕਾਰੀ, ਸੋਨੂੰ ਵੋਹਰਾ, ਹਰਮੀਤ ਸਿੰਘ, ਅਸ਼ੋਕ ਸ਼ਰਮਾ, ਭੁਪਿੰਦਰ ਸਿੰਘ ਰੈਲੋਂ ਸਮੇਤ ਹੋਰ ਕਈ ਕਾਂਗਰਸ ਆਗੂ ਅਤੇ ਵਰਕਰ ਹਾਜ਼ਰ ਸਨ |