10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪ੍ਰਕਾਸ਼ ਪੁਰਬ ਨੂੰ ਲੈ ਕੇ ਪਟਨਾ ਸਾਹਿਬ ਲਈ ਦੋ ਟਰੱਕ ਰਸਦ ਦੇ ਭੇਜੇ

Ad Position 21
No active advertisement
ਅਜੀਤ ਡੈਸਕ 22-12-2025
ਮੋਰਿੰਡਾ, 21 ਦਸੰਬਰ (ਪਿ੍ਤਪਾਲ ਸਿੰਘ)-ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਡੇਰਾ ਕਾਰ ਸੇਵਾ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਤੋਂ ਸ੍ਰੀ ਪਟਨਾ ਸਾਹਿਬ ਲਈ ਲੰਗਰਾਂ ਦੇ ਸਮਾਨ ਦੇ ਦੋ ਟਰੱਕ ਭੇਜੇ ਗਏ | ਇਸ ਸੰਬੰਧੀ ਸੇਵਾਦਾਰ ਭਾਈ ਜੱਸਾ ਸਿੰਘ ਤੇ ਭਾਈ ਜੈਮਲ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਸ੍ਰੀ ਪਟਨਾ ਸਾਹਿਬ ਵਿਖੇ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਉਂਦੇ ਹਨ ਜਿਥੇ ਲੱਖਾਂ ਦੀ ਗਿਣਤੀ 'ਚ ਸੰਗਤਾਂ ਨਤਮਸਤਕ ਹੁੰਦੀਆਂ ਹਨ | ਇਨ੍ਹਾਂ ਸਮਾਗਮਾਂ 'ਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਲਈ ਬਾਬਾ ਸੁਰਿੰਦਰ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਰੋਂ੍ਹ ਦਾ ਸਾਗ, ਮੱਕੀ ਦਾ ਆਟਾ, ਕਣਕ ਦਾ ਆਟਾ, ਦੁੱਧ, ਸੰਗਤਾਂ ਲਈ ਪਿੰਨੀਆਂ ਦਾ ਪ੍ਰਸ਼ਾਦ ਤੇ ਹੋਰ ਕਈ ਤਰ੍ਹਾਂ ਦੀਆਂ ਲੰਗਰ ਬਸਤਾ ਦੇ ਦੋ ਟਰੱਕ ਭੇਜੇ ਗਏ | ਇਸ ਮੌਕੇ ਕਾਕਾ ਸਿੰਘ, ਸੰਤ ਸਿੰਘ, ਗੁਰਨਾਮ ਸਿੰਘ ਮੋਹਾਲੀ, ਪ੍ਰਮਾਤਮਾ ਸਿੰਘ ਢੀਂਡਸਾ, ਮਹਿੰਦਰ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਬੇਅੰਤ ਸਿੰਘ, ਅਮਨਦੀਪ ਸਿੰਘ ਸਰਪੰਚ, ਰਸ਼ਪਾਲ ਸਿੰਘ, ਠੇਕੇਦਾਰ ਦਿਨੇਸ਼ ਕੁਮਾਰ, ਮੈਨੇਜਰ ਦਲਵੀਰ ਸਿੰਘ, ਜਰਨੈਲ ਸਿੰਘ ਅਤੇ ਕਾਲਾ ਸਿੰਘ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲਾਂ ਵਲੋਂ ਸਾਹਿਤ ਵੈਨ ਰਾਹੀਂ ਰੋਪੜ ਦੀ ਫੇਰੀ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਕਾਈਨੌਰ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ
Ad Position 24