10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸੈਸ਼ਨ ਦੌਰਾਨ ਛੁੱਟੀਆਂ ਨਾ ਕਰਨ ਵਾਲੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 24-12-2025
ਕਾਹਨਪੁਰ ਖੂਹੀ, 23 ਦਸੰਬਰ (ਗੁਰਬੀਰ ਸਿੰਘ ਵਾਲੀਆ)-ਸਥਾਨਕ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਵਿਖੇ ਸਾਲ ਦੌਰਾਨ ਸਭ ਤੋਂ ਘੱਟ ਛੁੱਟੀਆਂ ਕਰਨ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਕੂਲ ਮੁਖੀ ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਵਲੋਂ ਸਨਮਾਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਜੋਸ਼ੀ ਨੇ ਦੱਸਿਆ ਕਿ ਸਕੂਲ ਵਲੋਂ, ਪਿਛਲੇ ਕਈ ਸਾਲਾਂ ਤੋਂ, ਸਭ ਤੋਂ ਘੱਟ ਛੁੱਟੀਆਂ ਕਰਨ ਵਾਲੇ ਸਟਾਫ਼ ਤੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ | ਜਿਸਦੇ ਚੱਲਦੇ ਇਸ ਵਾਰ ਵੀ ਸਭ ਤੋਂ ਵੱਧ ਹਾਜ਼ਰੀਆਂ ਦੇਣ ਵਾਲੇ ਸਟਾਫ਼ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਾਸਟਰ ਯਾਦਵਿੰਦਰ ਸਿੰਘ, ਲੈਕ ਮਨੋਰਮਾ, ਹਰਪ੍ਰੀਤ ਕੌਰ ਮੈਥ, ਸੰਦੀਪ ਕੁਮਾਰੀ, ਗੋਪਾਲ ਕਿ੍ਸ਼ਨ, ਦੀਪਕ ਕੁਮਾਰ ਆਦਿ ਸਟਾਫ਼ ਨੂੰ ਕੋਟੇ ਦੀਆਂ 50% ਛੁੱਟੀਆਂ ਤੋਂ ਵੀ ਘੱਟ ਛੁੱਟੀਆਂ ਕਰਨ ਲਈ ਸਨਮਾਨਿਤ ਕੀਤਾ | ਇਸੇ ਤਰ੍ਹਾਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਰਾਧਿਕਾ ਤੇ ਸਿਮਰਨ ਅਤੇ ਕਿਰਨਦੀਪ ਕੌਰ ਜਮਾਤ ਸੱਤਵੀਂ ਨੂੰ ਪੂਰੇ ਸਾਲ ਦੌਰਾਨ ਕੋਈ ਵੀ ਛੁੱਟੀ ਨਾ ਕਰਨ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਟੌਰ ਵਲੋਂ ਨੌਜਵਾਨ ਪੀੜ੍ਹੀ ਨੂੰ ਸ਼ਹੀਦੀ ਹਫ਼ਤੇ ਦੀ ਦਾਸਤਾਨ ਤੋਂ ਜਾਣੂ ਕਰਵਾਉਣਾ ਸ਼ਲਾਘਾਯੋਗ ਉਪਰਾਲਾ-ਪਿ੍ੰ: ਵਾਲੀਆ ਅਗਲੀ ਖ਼ਬਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 3 ਦਿਨਾ ਖ਼ੂਨਦਾਨ ਕੈਂਪ ਦੌਰਾਨ 133 ਯੂਨਿਟ ਖ਼ੂਨ ਇਕੱਤਰ
Ad Position 24