ਪੁਰਖਾਲੀ, 23 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਟੀਚਰ ਫੈਸਟ 2025 ਕਰਵਾਇਆ, ਜਿਸ 'ਚ ਵੱਖ-ਵੱਖ ਬਲਾਕਾਂ ਵਿਚੋਂ ਆਏ ਹੋਏ ਅਧਿਆਪਕਾਂ ਨੇ ਇਸ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਵੱਖ-ਵੱਖ ਕੈਟਾਗਰੀਆਂ ਵਿਚ ਭਾਗ ਲਿਆ | ਜਿਸ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਦੇ ਲੇਕ ਜਿਓਗ੍ਰਾਫੀ ਅਧਿਆਪਕਾ ਮਨਪ੍ਰੀਤ ਕੌਰ ਨੇ 'ਵਨ ਐਕਟ ਪਲੇਅ' ਕੈਟਾਗਰੀ ਵਿਚ ਭਾਗ ਲਿਆ ਤੇ ਆਪਣੇ ਥੀਮ ਨੂੰ ਬਾਖੂਬੀ ਨਾਲ ਇਸ ਪ੍ਰੋਗਰਾਮ ਵਿਚ ਪੇਸ਼ ਕੀਤਾ ਅਤੇ ਪੂਰੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸ ਤੋਂ ਇਲਾਵਾ ਲੇਕ ਪੋਲ ਸਾਇੰਸ ਸਰਬਜੀਤ ਕੌਰ ਨੇ 'ਰਿਕ੍ਰੇਸ਼ਨਲ ਐਕਟੀਵਿਟੀ' ਤੇ ਆਸ਼ੂ ਸ਼ਰਮਾ ਨੇ 'ਆਈ ਟੀ ਟੂਲ' ਕੈਟਾਗਰੀ ਵਿਚ ਜ਼ਿਲ੍ਹੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਪਿ੍ੰਸੀਪਲ ਰਾਜੇਸ਼ ਜੈਨ ਵਲੋਂ ਇਨ੍ਹਾਂ ਅਧਿਆਪਕਾਵਾਂ ਨੂੰ ਸਨਮਾਨਿਤ ਕੀਤਾ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਇਨ੍ਹਾਂ ਅਧਿਆਪਕਾਵਾਂ ਵਲੋਂ ਹੁਣ ਰਾਜ ਪੱਧਰ 'ਤੇ ਹੋਣ ਵਾਲੇ ਮੁਕਾਬਲੇ ਵਿਚ ਭਾਗ ਲਿਆ ਜਾਵੇਗਾ | ਇਸ ਮੌਕੇ ਲੈਕ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਤੇ ਹੋਰ ਅਧਿਆਪਕ ਹਾਜ਼ਰ ਸਨ |