ਸ੍ਰੀ ਚਮਕੌਰ ਸਾਹਿਬ, 23 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਗੁਰਦੁਆਰਾ ਯਾਦਗਾਰ ਸ਼ਹੀਦਾਂ ਸ੍ਰੀ ਹੇਮਕੁੰਟ ਲੰਗਰ ਅਸਥਾਨ ਵਿਖੇ ਮਨਾਏ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਉਪਰੰਤ ਬਾਬਾ ਗੁਰਮੇਲ ਸਿੰਘ ਖ਼ਾਲਸਾ, ਭਾਈ ਜਗਮੋਹਣ ਸਿੰਘ, ਭਾਈ ਸੁਖਜੀਤ ਸਿੰਘ ਬੋਬੀ ਦੇ ਕੀਰਤਨੀ ਜਥਿਆਂ ਵਲੋਂ ਕੀਰਤਨ ਕੀਤਾ | ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਮਹਾਪੁਰਸ਼ ਬਾਬਾ ਗੁਰਮੇਲ ਸਿੰਘ ਖ਼ਾਲਸਾ ਲੰਗਰਾਂ ਵਾਲਿਆਂ ਨੇ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਨੇੜੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਮਹਾਂਪੁਰਸ਼ਾਂ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਨੇੜੇ 20 ਦਸੰਬਰ ਤੋਂ ਲੰਗਰ ਦਿਨ ਰਾਤ ਵਰਤਾਏ ਜਾ ਰਹੇ ਹਨ | ਇਸ ਮੌਕੇ ਬਾਬਾ ਹਰਬੰਸ ਸਿੰਘ ਯੂ ਕੇ,ਬੀਬੀ ਜਸਵਿੰਦਰ ਕੌਰ ਖ਼ਾਲਸਾ, ਅਮਰਜੀਤ ਸਿੰਘ ਫ਼ੋਜੀ ਸਮੇਤ ਵੱਡੀ ਗਿਣਤੀ 'ਚ ਸੇਵਕਾਂ ਵਲੋਂ ਲੰਗਰ ਵਿਚ ਸੇਵਾ ਨਿਭਾਈ |