09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਡੂਮੇਵਾਲ ਵਿਖੇ ਪਹਿਲਾ 'ਵਿਰਸਾ ਸੰਭਾਲ ਗਤਕਾ' ਕੱਪ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ

Ad Position 21
No active advertisement
ਅਜੀਤ ਡੈਸਕ 24-12-2025
ਕਾਹਨਪੁਰ ਖੂਹੀ, 23 ਦਸੰਬਰ (ਗੁਰਬੀਰ ਸਿੰਘ ਵਾਲੀਆ)-ਪਿੰਡ ਡੂਮੇਵਾਲ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਪਹਿਲਾ 'ਵਿਰਸਾ ਸੰਭਾਲ ਗਤਕਾ ਕੱਪ' ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਨ੍ਹਾਂ ਖੇਡਾਂ ਸੰਬੰਧੀ ਪ੍ਰਸਿੱਧ ਲੋਕ ਗਾਇਕ ਪੰਮਾ ਡੂਮੇਵਾਲ ਨੇ ਦੱਸਿਆ ਕਿ ਇਸ ਖੇਡ ਮੇਲੇ 'ਚ ਜਿਥੇ ਪੰਜਾਬ ਦੇ ਵੱਖ-ਵੱਖ ਸਥਾਨਾਂ ਤੋਂ ਅੱਠ ਗਤਕਾ ਖੇਡ ਫੈਡਰੇਸ਼ਨਾਂ ਨੇ ਭਾਗ ਲਿਆ, ਉੱਥੇ ਹੀ ਇਲਾਕੇ ਭਰ ਤੋਂ ਪੁੱਜੇ ਸੈਂਕੜੇ ਨੌਜਵਾਨਾਂ ਵਲੋਂ ਇਨ੍ਹਾਂ ਵਿਰਾਸਤੀ ਖੇਡਾਂ ਦਾ ਆਨੰਦ ਮਾਣਿਆ | ਖੇਡ ਮੁਕਾਬਲਿਆਂ ਦੀ ਸ਼ੁਰੂਆਤ ਬਾਬਾ ਸਰੂਪ ਸਿੰਘ ਡੂਮੇਵਾਲ ਵਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਕਰਵਾਈ ਗਈ | ਉਨ੍ਹਾਂ ਨੇ ਆਏ ਹੋਏ ਖਿਡਾਰੀਆਂ ਤੇ ਦਰਸ਼ਕਾਂ ਦਾ ਨਿੱਘਾ ਸਵਾਗਤ ਕੀਤਾ | ਉਨ੍ਹਾਂ ਨੇ ਬੋਲਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਕਰਵਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਵਿਰਾਸਤੀ ਖੇਡਾਂ ਨਾਲ ਜੋੜਨਾ ਹੈ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਜਥੇਦਾਰ ਮੋਹਣ ਸਿੰਘ ਡੂਮੇਵਾਲ ਨੇ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਬੱਚਿਆਂ ਨੂੰ ਵਿਰਾਸਤੀ ਖੇਡਾਂ ਦੇ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਸਿੱਖੀ ਸਰੂਪ ਧਾਰਨ ਕਰਕੇ ਤੇ ਅੰਮਿ੍ਤ ਛਕ ਗੁਰੂ ਦੇ ਲੜ ਲੱਗਣ 'ਚ ਸਹਾਈ ਹੋਣਗੇ | ਇਸ ਮੌਕੇ ਪਿੰਡ ਦੇ ਸਰਪੰਚ ਪਰਵਿੰਦਰ ਸਿੰਘ ਕੰਧੋਲਾ ਨੇ ਦੱਸਿਆ ਕਿ ਖੇਡ ਮੇਲੇ 'ਚ ਭਾਗ ਲੈਣ ਵਾਲੀਆਂ ਸਾਰੀਆਂ ਹੀ ਟੀਮਾਂ ਨੂੰ ਬਰਾਬਰ ਇਨਾਮ ਵੰਡ ਕੇ ਸਨਮਾਨਿਤ ਕੀਤਾ | ਇਸ ਮੌਕੇ ਬਾਬਾ ਸੁਰਜੀਤ ਸਿੰਘ, ਸਾਬਕਾ ਸਰਪੰਚ ਭਾਗ ਸਿੰਘ, ਬਾਬਾ ਅਜੈਬ ਸਿੰਘ, ਦਲੇਰ ਸਿੰਘ, ਕੇਸਰ ਸਿੰਘ, ਸਤਿੰਦਰ ਸਿੰਘ ਸੰਨੀ, ਗਗਨਦੀਪ ਸਿੰਘ, ਸਰਪੰਚ ਬਖਸ਼ੀਸ਼ ਸਿੰਘ ਕੌਲਾਪੁਰ, ਫੁੰਮਣ ਸਿੰਘ ਖਰੋੜ, ਰਵਿੰਦਰ ਸਿੰਘ ਸਿੰਘਪੁਰ, ਸਵਰਨਜੀਤ ਬੈਂਸ, ਅਮਰਜੀਤ ਸਿੰਘ ਫਿਰਨੀ ਮਜਾਰਾ, ਹਰਦੀਪ ਸਿੰਘ ਅਟਵਾਲ, ਕਾਰੀ ਸਰਪੰਚ, ਸਰਪੰਚ ਗੁਰਦੇਵ ਸਿੰਘ ਰਾਏਪੁਰ, ਬਲਵੀਰ ਸਿੰਘ ਯੂ. ਕੇ., ਬਲਜੀਤ ਸਿੰਘ ਡੂਮੇਵਾਲ, ਭਾਗ ਸਿੰਘ ਝੱਜ, ਗੀਤਕਾਰ ਪਾਲਾ ਕੰਗ, ਗੀਤਕਾਰ ਸੋਹਣ ਸਿੰਘ ਡੂਮੇਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫਿਨਲੈਂਡ ਤੋਂ ਟ੍ਰੇਨਿੰਗ ਪ੍ਰਾਪਤ ਕਿਸਾਣਾ ਸਕੂਲ ਝਾਂਡੀਆਂ ਕਲਾਂ ਦੀਆਂ ਦੋ ਅਧਿਆਪਕਾਵਾਂ ਦਾ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਯਾਦਗਾਰ ਸ਼ਹੀਦਾਂ ਸ੍ਰੀ ਹੇਮਕੁੰਟ ਲੰਗਰ ਅਸਥਾਨ ਨੇ ਮਨਾਇਆ ਸ਼ਹੀਦੀ ਦਿਹਾੜਾ
Ad Position 24