09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਫਿਨਲੈਂਡ ਤੋਂ ਟ੍ਰੇਨਿੰਗ ਪ੍ਰਾਪਤ ਕਿਸਾਣਾ ਸਕੂਲ ਝਾਂਡੀਆਂ ਕਲਾਂ ਦੀਆਂ ਦੋ ਅਧਿਆਪਕਾਵਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 24-12-2025
ਨੂਰਪੁਰ ਬੇਦੀ, 23 ਦਸੰਬਰ (ਵਿੰਦਰਪਾਲ ਝਾਂਡੀਆਂ)-ਸਿੱਖਿਆ ਸੁਧਾਰ ਲਈ ਪੰਜਾਬ ਸਰਕਾਰ ਵਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ | ਜਿਸ ਤਹਿਤ ਅਧਿਆਪਕਾਂ ਦੀ ਚੋਣ ਕਰਕੇ ਫਿਨਲੈਂਡ ਦੀ ਮਸ਼ਹੂਰ ਟੁਰਕੂ ਯੂਨੀਵਰਸਿਟੀ 'ਚ ਸਿੱਖਿਆ ਲੈਣ ਲਈ ਭੇਜਿਆ ਗਿਆ ਸੀ, ਜਿਸ 'ਚ ਸਿੱਖਿਆ ਬਲਾਕ ਤਖ਼ਤਗੜ੍ਹ ਦੇ ਸਿੱਖਿਆ ਖੇਤਰ 'ਚ ਨਾਮਣਾ ਖੱਟਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਕਿਸਾਣਾ ਝਾਂਡੀਆਂ ਕਲਾਂ ਦੀਆਂ ਦੋ ਅਧਿਆਪਕਾਂ ਦਾ ਫਿਨਲੈਂਡ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ ਸੀ, ਦਾ ਪਿੰਡ ਦੀ ਪੰਚਾਇਤ ਸਕੂਲ ਵਿਕਾਸ ਕਮੇਟੀ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ | ਸਰਪੰਚ ਸੰਜੀਵ ਕੁਮਾਰ ਸ਼ਿਵ ਜੀ ਚੌਹਾਨ ਨੇ ਕਿਹਾ ਕਿ ਵੱਡੇ ਮਾਣ ਤੇ ਖੁਸ਼ੀ ਦੀ ਗੱਲ ਹੈ, ਕਿ ਪਿੰਡ ਦੀ ਬਸਤੀ ਦੇ ਕਿਸਾਣਾ ਬਾਸ ਸਕੂਲ ਦੀਆਂ ਦੋਨੇ ਅਧਿਆਪਕਾਵਾਂ ਦੁਆਰਾ ਫਿਨਲੈਂਡ ਲੈਣ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਆਈਆਂ ਹਨ | ਜਿਸ ਨਾਲ ਸਾਡੇ ਪਿੰਡ ਤੇ ਆਸ-ਪਾਸ ਦੇ ਪਿੰਡਾਂ ਤੋਂ ਪੜ੍ਹਨ ਆਉਣ ਵਾਲੇ ਬੱਚਿਆਂ ਨੂੰ ਇਨ੍ਹਾਂ ਅਧਿਆਪਕਾਵਾਂ ਦੇ ਤਜ਼ਰਬੇ ਤੋਂ ਸਿੱਖਣ ਦਾ ਮੌਕਾ ਮਿਲੇਗਾ | ਸਕੂਲ ਦੀ ਅਧਿਆਪਕਾ ਅਨਾਮਿਕਾ ਸ਼ਰਮਾ ਅਤੇ ਪਰਮਜੀਤ ਕੌਰ ਵਲੋਂ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਕਿਹਾ ਫਿਨਲੈਂਡ ਪੂਰੀ ਦੁਨੀਆ 'ਚ ਸਿੱਖਿਆ ਦੇ ਖੇਤਰ 'ਚ ਪਹਿਲੇ ਨੰਬਰ ਤੇ ਹੈ, ਜਿਸ ਤੇ ਚਲਦਿਆਂ ਸਰਕਾਰ ਨੇ ਪੰਜਾਬ ਦੇ ਅਧਿਆਪਕਾਂ ਨੂੰ ਫਿਨਲੈਂਡ ਵਿਖੇ ਸਪੈਸ਼ਲ ਟ੍ਰੇਨਿੰਗ ਕਰਵਾਉਣ ਦਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ | ਫਿਨਲੈਂਡ ਵਿਖੇ ਅਧਿਆਪਨ ਦੀਆਂ ਬਹੁਤ ਸਾਰੀਆਂ ਆਧੁਨਿਕ ਗਤੀਵਿਧੀਆਂ ਸਿੱਖਣ ਨੂੰ ਮਿਲੀਆਂ ਹਨ | ਫਿਨਲੈਂਡ ਦੀ ਸਿੱਖਿਆ ਜ਼ਿਆਦਾਤਰ ਕਿਰਿਆ ਅਧਾਰਿਤ ਤਰੀਕਿਆਂ ਨਾਲ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ | ਫਿਨਲੈਂਡ ਟ੍ਰੇਨਿੰਗ ਤੋਂ ਪ੍ਰਾਪਤ ਤਜ਼ਰਬੇ ਨਾਲ ਆਪਣੇ ਸਕੂਲ ਦੇ ਬੱਚਿਆਂ ਤੇ ਲਾਗੂ ਕਰਕੇ ਪੰਜਾਬ ਸਿੱਖਿਆ ਕ੍ਰਾਂਤੀ ਨੂੰ ਬਹੁਤ ਹੱਲਾਸ਼ੇਰੀ ਮਿਲੇਗੀ | ਇਸ ਮੌਕੇ ਕਲਸਟਰ ਇੰਚਾਰਜ ਸੰਜੀਵ ਮੋਠਾਪੁਰ ਨੇ ਦੱਸਿਆ ਕਿ ਵੱਡੇ ਮਾਣ ਦੀ ਗੱਲ ਹੈ ਮੇਰੇ ਕਲਸਟਰ ਤੋਂ ਹੁਣ ਤੱਕ ਤਿੰਨ ਅਧਿਆਪਕ ਫਿਨਲੈਂਡ ਤੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਹਨ | ਧਰਮ ਚੰਦ ਕਸਾਣਾ ਨੇ ਆਏ ਸਾਰਿਆ ਧੰਨਵਾਦ ਕੀਤਾ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਾਇਆ ਦੇਵੀ, ਧਰਮ ਚੰਦ ਕਸਾਣਾ, ਵਿੰਦਰਪਾਲ ਝਾਂਡੀਆਂ, ਪੰਚ ਸ਼ਾਲੂ ਦੇਵੀ, ਮੈਡਮ ਰੇਖਾ ਰਾਣੀ, ਗੁਰਵਿੰਦਰ ਸਿੰਘ ਅਬਿਆਣਾ, ਜਸਵੀਰ ਸਿੰਘ, ਮਦਨ ਲਾਲ, ਦੇਸਰਾਜ, ਪਵਨ ਕੁਮਾਰ, ਦੇਸ ਰਾਜ, ਹਰਪ੍ਰੀਤ ਸਿੰਘ ਹੈਪੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏਾਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਡੂਮੇਵਾਲ ਵਿਖੇ ਪਹਿਲਾ 'ਵਿਰਸਾ ਸੰਭਾਲ ਗਤਕਾ' ਕੱਪ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ
Ad Position 24