ਨੂਰਪੁਰ ਬੇਦੀ, 24 ਦਸੰਬਰ (ਹਰਦੀਪ ਸਿੰਘ ਢੀਂਡਸਾ)-ਪੈਨਸ਼ਨਰ ਯੂਨੀਅਨ ਬਲਾਕ ਨੂਰਪੁਰ ਬੇਦੀ ਵਲੋਂ ਸੋਸ਼ਲ ਰੂਰਲ ਐਂਡ ਡਿਵੈਲਪਮੈਂਟ ਸੈਂਟਰ ਵਿਖੇ ਇਕਾਈ ਦੇ ਪ੍ਰਧਾਨ ਰਾਮ ਜੀ ਦਾ ਜੱਟਪੁਰ ਵਾਲਿਆਂ ਦੀ ਅਗਵਾਈ 'ਚ ਪੈਨਸ਼ਨਰ ਦਿਵਸ ਮਨਾਇਆ | ਇਸ ਮੌਕੇ ਗਿਆਨੀ ਰਾਮ ਸਿੰਘ ਨੇ ਪੈਨਸ਼ਨਰ ਦਿਵਸ ਦਾ ਇਤਿਹਾਸ ਤੇ ਇਸ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ | ਉਨ੍ਹਾਂ ਪੈਨਸ਼ਨਰ ਦਿਵਸ 'ਤੇ 1982 'ਚ ਉਸ ਵੇਲੇ ਦੀ ਸਰਕਾਰ ਅਤੇ ਸੰਵਿਧਾਨਕ ਲੜਾਈ ਲੜਨ ਵਾਲੇ ਲੋਕਾਂ ਦਾ ਧੰਨਵਾਦ ਵੀ ਕੀਤਾ | ਕਿਉਂਕਿ ਪੈਨਸ਼ਨ ਅੱਜ ਦੇ ਯੁਗ 'ਚ ਮੁਲਾਜ਼ਮਾਂ ਦੀ ਜ਼ਰੂਰਤ ਬਣ ਚੁੱਕਾ ਹੈ | ਇਹ ਮੁਲਾਜ਼ਮਾ ਦੇ ਪਰਿਵਾਰ ਦੀ ਮੁੱਖ ਲੋੜ ਹੈ | ਇਸ ਮੌਕੇ ਸਾਥੀ ਅਜੈਬ ਸਿੰਘ ਬਸੀ ਵਲੋਂ ਆਪਣੇ ਅਨੁਭਵ ਸਾਂਝੇ ਕੀਤੇ ਗਏ | ਇਸ ਤੋਂ ਇਲਾਵਾ ਉਨ੍ਹਾਂ ਨੇ ਸਭਨਾਂ ਦਾ ਮਨੋਰੰਜਨ ਵੀ ਕੀਤਾ | ਇਸ ਮੌਕੇ ਕੁਲਦੀਪ ਸਿੰਘ ਚੱਢਾ ਤੇ ਗੁਰਮੀਤ ਸਿੰਘ ਅਸਮਾਨਪੁਰ ਦਾ ਸੀਨੀਅਰ ਪੈਨਸ਼ਨਰ ਹੋਣ ਦੇ ਨਾਤੇ ਦੁਸ਼ਾਲਾ ਭੇਟ ਕਰਕੇ ਸਨਮਾਨ ਵੀ ਕੀਤਾ | ਇਸ ਮੌਕੇ ਮੋਹਨ ਸਿੰਘ ਭੈਣੀ, ਡਾ. ਅਵਿਨਾਸ਼ ਸ਼ਰਮਾ ਤੇ ਮੋਹਣ ਸਿੰਘ ਨੋਧੇ ਮਾਜਰਾ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ | ਉਨ੍ਹਾਂ ਨੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਚਰਚਾ ਕਰਦੇ ਹੋਏ ਸਟੇਟ ਬਾਡੀ ਵਲੋਂ ਉਲੀਕੇ ਗਏ ਸੰਘਰਸ਼ਾਂ 'ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਥਾਨਕ ਵਿਧਾਇਕ ਦਿਨੇਸ਼ ਚੱਢਾ ਨੂੰ ਪੈਨਸ਼ਨਰ ਹੋਮ ਬਣਾਉਣ ਲਈ ਅਪੀਲ ਵੀ ਜਾਰੀ ਕੀਤੀ ਗਈ | ਅਖੀਰ 'ਚ ਇਕਾਈ ਦੇ ਪ੍ਰਧਾਨ ਰਾਮ ਜੀ ਦਾਸ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਵਡਮੁੱਲੇ ਵਿਚਾਰ ਪ੍ਰਸਤੁਤ ਕੀਤੇ | ਇਸ ਮੌਕੇ ਵਿਸ਼ੇਸ਼ ਰੂਪ 'ਚ ਗੁਰਦਿਆਲ ਸਿੰਘ, ਰਜਨੀਸ਼ ਕੁਮਾਰ, ਧਨੀ ਰਾਮ, ਖਜਾਨਚੀ ਤ੍ਰਲੋਕ ਸ਼ਰਮਾ, ਗੁਰਮੀਤ ਸਿੰਘ, ਰਾਮ ਸਿੰਘ, ਮੋਹਨ ਸਿੰਘ ਨੌਧੇ ਮਾਜਰਾ, ਜਗਦੀਸ਼ ਸਿੰਘ, ਗੁਰਚਰਨ ਸਿੰਘ, ਬਲਦੇਵ ਸਿੰਘ ਸਮੀਰੋਵਾਲ, ਹਰਦੇਵ ਸਿੰਘ, ਰਾਮ ਸ਼ਾਹ, ਸੋਹਣ ਸਿੰਘ, ਦਰਸ਼ਨ ਕੁਮਾਰ, ਰਜਨੀਸ਼ ਕੁਮਾਰ, ਇਕਬਾਲ ਸਿੰਘ, ਗੁਰਮੇਲ ਚੰਦ ਜਟਪੁਰ ਕੁਲਦੀਪ ਚੱਢਾ, ਮੋਹਨ ਸਿੰਘ ਭੈਣੀ, ਅਜੈਬ ਸਿੰਘ, ਰਾਮ ਪ੍ਰਕਾਸ਼ ਅਤੇ ਹੋਰ ਵੀ ਸਾਥੀ ਹਾਜ਼ਰ ਸਨ |