ਨੂਰਪੁਰ ਬੇਦੀ, 24 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਪਿੰਡ ਭਾਉਵਾਲ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਦਾ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਵਲੋਂ ਜੇ. ਈ. ਅਮਰੀਕ ਸਿੰਘ ਧਨੋਆ ਦੀ ਸਪੁੱਤਰੀ ਦੇ ਵਿਆਹ ਸਮਾਗਮ 'ਚ ਨਵ ਵਿਆਹੀ ਜੋੜੀ ਨੂੰ ਸਿਰਪਾਓ ਦੀ ਬਖਸ਼ਿਸ਼ ਕੀਤੀ | ਦੱਸਣਯੋਗ ਹੈ ਕਿ ਮਰਹੂਮ ਬਾਬਾ ਸੁੱਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਵਲੋਂ ਕਰੋੜਾਂ ਦੀ ਲਾਗਤ ਨਾਲ ਗੜਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਦੀ ਕਾਰ ਸੇਵਾ ਦਾ ਕਾਰਜ ਆਰੰਭਿਆ ਹੋਇਆ ਹੈ ਤੇ ਇਸ ਮਹਾਨ ਕਾਰਜ ਦੇ ਚਲਦਿਆਂ ਪਿੰਡ ਭਾਉਵਾਲ ਨਿਵਾਸੀਆਂ ਵਲੋਂ ਬਾਬਾ ਸਤਨਾਮ ਸਿੰਘ ਦਾ ਸਨਮਾਨ ਕੀਤਾ | ਇਸ ਕਾਰਜ ਲਈ ਪਿੰਡ ਭਾਉਵਾਲ ਦੀ ਸੰਗਤ ਵਲੋਂ ਕੁੱਝ ਦਿਨ ਪਹਿਲਾਂ ਬਾਬਾ ਸਤਨਾਮ ਸਿੰਘ ਨੂੰ 1 ਲੱਖ 62 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਭੇਟ ਕੀਤੀ ਗਈ ਸੀ | ਇਸ ਮੌਕੇ ਅਮਰੀਕ ਸਿੰਘ ਧਨੋਆ, ਕਰਨੈਲ ਸਿੰਘ, ਹਰਜਿੰਦਰ ਸਿੰਘ ਭਾਉਵਾਲ, ਹਰਵਿੰਦਰ ਸਿੰਘ ਧਰਮਪਾਲ ਸਿੰਘ, ਪ੍ਰੇਮ ਸਿੰਘ ਟੱਪਰੀਆਂ, ਸਰਪੰਚ ਕਰਮਜੀਤ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ, ਮਾ. ਬਲਦੇਵ ਸਿੰਘ, ਭਜਨ ਸਿੰਘ ਬਟਾਰਲਾ, ਲਖਵਿੰਦਰ ਸਿੰਘ ਸੈਣੀਮਾਜਰਾ, ਅਮਰਜੀਤ ਸਿੰਘ, ਅਰਜ਼ਨ ਸਿੰਘ, ਦਰਬਾਰਾ ਸਿੰਘ, ਦਰਸ਼ਨ ਸਿੰਘ ਨਿੱਜਰ, ਕੈਪਟਨ ਰੋਸ਼ਨ ਸਿੰਘ, ਜਰਨੈਲ ਸਿੰਘ ਪਟਵਾਰੀ, ਥਾਣੇਦਾਰ ਗੱਜਣ ਸਿੰਘ, ਜਿਉਣ ਸਿੰਘ, ਓਾਕਾਰ ਸਿੰਘ, ਸੁਰਿੰਦਰ ਸਿੰਘ, ਬਲਜੀਤ ਸਿੰਘ ਡੂਮੇਵਾਲ, ਨੰਬਰਦਾਰ ਦਰਸ਼ਨ ਸਿੰਘ, ਦੇਵ ਸਿੰਘ ਮਾਨ, ਓਾਕਾਰ ਸਿੰਘ ਧਨੋਆ, ਹਰਚੰਦ ਸਿੰਘ ਆਦਿ ਹਾਜ਼ਰ ਸਨ |